ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/76

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਦਾਰਥਵਾਦ ਦਾ ਸਵੈਵਿਰੋਧ ਇਸ ਸਿੱਟੇ ਵਿਚ ਸਪਸ਼ਟ ਤਰ੍ਹਾਂ ਨਾਲ ਪਰਗਟ ਹੋ ਜਾਂਦਾ ਹੈ।

ਪਦਾਰਥਵਾਦ ਲਈ ਇਹ ਦਾਅਵਾ ਕਰਨਾ ਇਕ ਅਸੰਗਤੀ ਹੈ ਕਿ ਸੰਸਾਰ ਵਿਚ ਪਦਾਰਥ ਤੋਂ ਬਿਨਾਂ ਹੋਰ ਕੁਝ ਨਹੀਂ, ਅਤੇ ਇਹ ਵਿਸ਼ਵਾਸ ਕਰਨਾ ਕਿ ਕੋਈ ਵੀ ਚੀਜ਼, ਜਿਸਨੂੰ ਕਿਸੇ ਵੀ ਮਾਪ ਨਾਲ ਪਦਾਰਥ ਨਹੀਂ ਸਮਝਿਆ ਜਾ ਸਕਦਾ-- ਉਦਾਹਰਣ ਵਜੋਂ, ਮਨੁੱਖੀ ਮਨ-- ਉਹ ਖੋਜ ਕਰਨ ਦੇ ਯੋਗ ਨਹੀਂ। ਇਕਸਾਰ ਪਦਾਰਥਵਾਦੀ ਨੂੰ ਇਸਦੇ ਸਮਰੱਥ ਹੋਣਾ ਚਾਹੀਦਾ ਹੈ ਕਿ ਉਹ ਮਨੁੱਖੀ ਵਿਚਾਰਾਂ, ਜਜ਼ਬਿਆਂ ਅਤੇ ਇੱਛਾ-ਸ਼ਕਤੀ ਦੀ ਵਿਆਖਿਆ ਪਦਾਰਥ ਦੇ ਵਿਕਾਸ ਦੇ ਨਿਯਮਾਂ ਅਨੁਸਾਰ ਅਤੇ ਇਸਦੇ ਲਾਜ਼ਮੀ ਸਿੱਟੇ ਵਜੋਂ ਕਰ ਸਕੇ। ਮਕਾਨਕੀ ਪਦਾਰਥਵਾਦ ਇੰਝ ਨਹੀਂ ਸੀ ਕਰ ਸਕਦਾ, ਕਿਉਂਕਿ ਮਕੈਨਿਕਸ ਦੇ ਕਾਨੂੰਨ ਇਕ ਚੇਤੰਨ, ਸੋਚਣ ਵਾਲੀ ਹਸਤੀ ਵਜੋਂ ਮਨੁੱਖ ਦੀ ਵਿਆਖਿਆ ਨਹੀਂ ਸਨ ਕਰ ਸਕਦੇ, ਜਿਹੜਾ ਮਨੁੱਖ ਕਿ ਆਪਣੇ ਸਾਮ੍ਹਣੇ ਨਿਸ਼ਾਨੇ ਰੱਖਣ ਅਤੇ ਉਹਨਾਂ ਨੂੰ ਪਰਾਪਤ ਕਰਨ ਦੇ ਸਮਰੱਥ ਹੈ। ਮਕਾਨਕੀ ਫ਼ਿਲਾਸਫ਼ੀ ਵਿਚ ਸੰਸਾਰ ਦੀ ਏਕਤਾ ਦਾ ਸੰਕਲਪ ਇਸ ਤੱਥ ਦੀ ਵਿਆਖਿਆ ਨਹੀਂ ਕਰਦਾ ਕਿ ਸੰਸਾਰ ਇਕ ਹੈ, ਪਰ ਆਪਣੀ ਵੰਨ-ਸੁਵੰਨਤਾ ਵਿਚ ਇਕ ਹੈ। ਇਸਲਈ ਮਕਾਨਕੀ ਪਦਾਰਥਵਾਦੀਆਂ ਵਲੋਂ ਚਿਤਰੀ ਗਈ ਸੰਸਾਰ ਦੀ ਬੇਰੰਗ, ਉਦਾਸ ਤਸਵੀਰ ਸੌਖੀ ਤਰ੍ਹਾਂ ਹੀ ਖਿੰਡ ਕੇ ਸਰਗਰਮ ਆਤਮਾ ਅਤੇ ਨਿਸ਼ਕਿਰਿਆ ਪਦਾਰਥ ਵਿਚ ਬਦਲ ਜਾਂਦੀ ਹੈ; ਅਤੇ ਇਹ ਗੱਲ ਆਦਰਸ਼ਵਾਦ ਕੋਈ ਬਹੁਤੀ ਦੂਰ ਨਹੀਂ।

ਕੀ ਕੋਈ ਤੀਜੀ ਦਾਰਸ਼ਨਿਕ ਪਹੁੰਚ ਸੰਭਵ ਹੈ?

ਜਿਹੜਾ ਸਿਧਾਂਤ ਸੰਸਾਰ ਵਿਚ ਦੋ ਮੂਲ ਤੱਤਾਂ-- ਆਤਮਾ ਅਤੇ ਪਦਾਰਥ-- ਦੀ ਹੋਂਦ ਨੂੰ ਮੰਣਦਾ ਹੈ, ਉਸਨੂੰ ਦਵੈਤਵਾਦ

੭੪