ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/75

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਵੈਵਿਰੋਧੀ ਹੈ, ਕਿਉਂਕਿ ਅਖ਼ੀਰ ਵਿਚ ਜਦੋਂ ਸੰਸਾਰ ਵਿਚ ਵਾਪਰਦੀਆਂ ਤਬਦੀਲੀਆਂ ਦੇ ਸੋਮੇ ਦੀ ਅਤੇ ਖ਼ੁਦ ਸੰਸਾਰ ਦੀ ਸਮੱਸਿਆ ਨਾਲ ਨਜਿੱਠਣਾ ਪੈਂਦਾ ਹੈ, ਤਾਂ ਇਹ ਰੂਹਾਨੀ ਮੂਲ ਦਾ ਜਾਂ ਦੂਜੇ ਸ਼ਬਦਾਂ ਵਿਚ, ਪ੍ਰਮਾਤਮਾ ਦਾ ਆਸਰਾ ਲੈਂਦਾ ਹੈ। ਇਹੋ ਜਿਹੀ ਪੁਜ਼ੀਸ਼ਨ ਨੂੰ ਈਸ਼ਵਾਦ ਕਿਹਾ ਜਾਂਦਾ ਹੈ; ਇਹ ਸੰਸਾਰ ਦੇ ਮੁਢਲੇ ਸੋਮੇ ਵਜੋਂ ਪ੍ਰਮਾਤਮਾ ਨੂੰ ਮੰਣਦੀ ਹੈ: ਸੰਸਾਰ ਨੂੰ ਸਿਰਜ ਕੋ, ਇਸਦੀ "ਘੜੀ" ਨੂੰ ਚਾਬੀ ਦੇ ਕੇ, ਪ੍ਰਮਾਤਮਾ ਦੀ ਇਸ ਵਿਚ ਸਾਰੀ ਦਿਲਚਸਪੀ ਜਾਂਦੀ ਰਹੀ, ਅਤੇ ਉਸਨੇ ਇਸਨੂੰ ਆਪਣੇ ਹੀ ਸੋਮਿਆਂ ਦੇ ਸਿਰ ਉਤੇ ਛੱਡ ਦਿਤਾ।

ਪਰ ਬ੍ਰਹਿਮੰਡ ਅਤੇ ਮਨੁੱਖ ਵੱਲ ਇਸਤਰ੍ਹਾਂ ਦੀ ਪਹੁੰਚ ਇਸਤਰ੍ਹਾਂ ਦੇ ਸਵਾਲਾਂ ਦਾ ਜਵਾਬ ਨਹੀਂ ਸੀ ਦੇਂਦੀ: ਚੇਤਨਾ ਕੀ ਹੈ; ਮਨੁੱਖ ਵਿਚ ਤਰਕ ਦੀ, ਸੁੰਦਰਤਾ ਨੂੰ ਸਲਾਹ ਸਕਣ ਦੀ, ਜ਼ਮੀਰ ਦੀ ਹੋਂਦ ਮਹਿਸੂਸ ਕਰ ਸਕਣ ਦੀ, ਜਾਂ ਕਿਸੇ ਦੂਜੇ ਵਿਅਕਤੀ ਨਾਲ ਪਿਆਰ ਪਾਉਣ ਦੀ ਯੋਗਤਾ ਕਿਵੇਂ ਪੈਦਾ ਹੋਈ? ਮਕਾਨਕੀ ਪਦਾਰਥਵਾਦੀਆਂ ਨੇ ਇਸ ਵਰਤਾਰੇ ਦੀ ਵਿਆਖਿਆ ਵਖੋ ਵਖਰੇ ਤਰੀਕਿਆਂ ਨਾਲ ਕਰਨ ਦੀ ਕੋਸ਼ਿਸ਼ ਕੀਤੀ।

ਕੁਝ ਦਾ ਵਿਸ਼ਵਾਸ ਸੀ ਕਿ ਵਿਚਾਰ ਖ਼ੁਦ ਪਦਾਰਥਕ ਅਤੇ ਠੋਸ ਚੀਜ਼ ਹੈ। ਇਹ ਕਿਹਾ ਜਾਂਦਾ ਸੀ ਕਿ ਵਿਚਾਰ ਦਿਮਾਗ਼ ਵਿਚੋਂ ਉਸੇਤਰ੍ਹਾਂ ਹੀ ਖਾਰਜ ਹੁੰਦੇ ਹਨ ਜਿਵੇਂ ਜਿਗਰ ਵਿਚੋਂ ਪਿੱਤ। ਇਸ ਖ਼ਿਆਲ ਵਿਚ ਕਾਫ਼ੀ ਮੰਤਕ ਵੀ ਲੱਗਦਾ ਹੈ। ਫਿਰ ਵੀ ਇਹ ਠੀਕ ਠੀਕ ਸਪਸ਼ਟ ਨਹੀਂ ਹੁੰਦਾ ਕਿ ਸੋਚਣ ਦਾ ਪ੍ਰਕਾਰਜ ਮਨੁੱਖ ਵਿਚ ਹੀ ਕਿਉਂ ਮੌਜੂਦ ਹੈ। ਇਸਲਈ ਮਕਾਨਕੀ ਪਦਾਰਥਵਾਦੀਆਂ ਦੀ ਇਕ ਹੋਰ ਟੋਲੀ ਇਸ ਸਿੱਟੇ ਉਤੇ ਪੁੱਜੀ ਕਿ ਮਨ, ਜਾਂ ਚੇਤਨਾ ਮਨੁੱਖਾ ਸ਼ਰੀਰ ਦੀ ਨਿਰਵਿਘਣ ਕੰਮ ਕਰਦੀ ਮਸ਼ੀਨ ਦਾ ਇਕ ਵਾਧੂ "ਪੂਰਕ" ਹੈ। ਮਕਾਨਕੀ

੭੩