ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਮਹਾਨ ਘੜੀਸਾਜ਼ ਅਤੇ ਮਹਾਨ ਘੜੀ

ਇਸਦਾ ਜਵਾਬ "ਹਾਂ" ਵੀ ਹੋ ਸਕਦਾ ਹੈ, "ਨਾਂਹ" ਵੀ। ਪਦਾਰਥ ਕੋਈ ਇਕਹਿਰਾ, ਇਕ-ਪੱਥਰਾ ਰੁਝਾਣ ਨਹੀਂ; ਇਸਦੇ ਅਣਗਿਣਤ ਰੰਗ ਅਤੇ ਰੂਪ ਹਨ। ਵਿਗਿਆਨ ਅਤੇ ਸਭਿਆਚਾਰ ਦਾ ਵਿਗਾਸ, ਆਰਥਕ ਵਿਕਾਸ, ਰਾਜਨੀਤਕ ਅਤੇ ਇਥੋਂ ਤੱਕ ਕਿ ਨਿੱਜੀ ਤਰਜੀਹਾਂ ਵੀ-- ਇਹ ਸਾਰਾ ਕੁਝ ਪਦਾਰਥਵਾਦੀ ਫ਼ਿਲਾਸਫ਼ੀ ਦੇ ਖ਼ਾਸੇ ਉਪਰ ਆਪਣੀ ਛਾਪ ਛੱਡ ਜਾਂਦਾ ਹੈ। ਖ਼ਾਸ ਕਰਕੇ, ਬੀਤੇ ਦੇ ਅਤੇ ਹੁਣ ਦੇ ਆਦਰਸ਼ਵਾਦੀ ਫ਼ਿਲਾਸਫ਼ਰਾਂ ਵਲੋਂ ਪਦਾਰਥਵਾਦ ਦੇ ਖ਼ਿਲਾਫ਼ ਲਾਏ ਗਏ ਸਾਰੇ ਦੋਸ਼ ਮੁਖ ਤੌਰ ਉਤੇ ਇਸਦੇ ਇਕ ਰੂਪ-- ਮਕਾਨਕੀ ਪਦਾਰਥਵਾਦ -– ਨਾਲ ਸੰਬੰਧ ਰੱਖਦੇ ਹਨ।

ਇਹ ਨਾਂ ਕਿਉਂ ਦਿਤਾ ਗਿਆ ਹੈ? ਸਤਾਰ੍ਹਵੀਂ ਅਤੇ ਅਠਾਰ੍ਹਵੀਂ ਸਦੀ ਵਿਚ, ਜਦੋਂ ਪਦਾਰਥਵਾਦ ਦਾ ਇਹ ਰੂਪ ਹੋਂਦ ਵਿਚ ਆ ਰਿਹਾ ਸੀ, ਸਿਰਫ਼ ਇਕ ਵਿਗਿਆਨ ਕਾਫ਼ੀ ਹੱਦ ਤੱਕ ਵਿਕਸਤ ਸੀ-- ਮਕੈਨਿਕਸ। ਇਹ ਤੱਥ ਸਾਰੇ ਜਾਣਦੇ ਹਨ ਕਿ ਲੋਕ ਆਪਣੀਆਂ ਪਰਾਪਤੀਆਂ ਅਤੇ ਸਫ਼ਲਤਾ ਨੂੰ ਵਧਾਅ-ਚੜ੍ਹਾ ਕੇ ਦੱਸਣ ਦੀ ਰੁਚੀ ਰੱਖਦੇ ਹਨ; ਅਤੇ ਇਹ ਗੱਲ ਸਿਰਫ਼ ਵਿਅਕਤੀਆਂ ਉਤੇ ਹੀ ਨਹੀਂ, ਸਗੋਂ ਸਮੁੱਚੇ ਤੌਰ ਉਤੇ ਮਨੁੱਖਤਾ ਉਪਰ ਵੀ ਢੁਕਦੀ ਹੈ।

ਵਿਗਿਆਨ ਉਸ ਵੇਲੇ ਮੂਲ ਰੂਪ ਵਿਚ ਆਪਣੀ ਬਾਲ-- ਵਰੇਸ ਵਿਚ ਸੀ। ਇਸਨੇ ਮਨੁੱਖ ਨੂੰ ਉਸਦੇ ਕੰਮ ਅਤੇ ਜੀਵਨ ਵਿਚ ਲਾਭ ਪੁਚਾਉਣਾ ਅਜੇ ਸ਼ੁਰੂ ਹੀ ਕੀਤਾ ਸੀ, ਅਤੇ ਸਾਰੇ ਵਰਤਾਰਿਆਂ ਨੂੰ ਸਮਝਣ ਲਈ ਇਕੋ ਇਕ ਸੰਭਵ ਆਧਾਰ ਮਕੈਨਿਕਸ ਨੂੰ ਸਮਝਿਆ ਜਾਂਦਾ ਸੀ। ਮਕਾਨਕੀ ਪਦਾਰਥਵਾਦ ਦੇ ਪ੍ਰਤਿਨਿਧ ਮਕੈਨਿਕਸ ਦੇ ਕਾਨੂੰਨਾਂ ਨੂੰ ਸਰਬ-ਵਿਆਪਕ ਕਾਨੂੰਨ

੭੧