ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/71

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਂ ਘਾਹ, ਅੱਗ ਜਾਂ ਪਾਣੀ ਨਹੀਂ ਸਨ, ਕਿ ਪਦਾਰਥ ਦਾ ਨਿੱਕੇ ਤੋਂ ਨਿੱਕਾ ਕਣ ਵੀ ਨਹੀਂ ਸੀ, ਤਾਂ ਇਸਦਾ ਮਤਲਬ ਹੈ ਕਿ ਦੁਨੀਆਂ, ਹੋ ਸਕਦਾ ਹੈ, "ਸ਼ੂਨਯ" ਵਿਚੋਂ ਪੈਦਾ ਹੋਈ ਹੋਵੇ। ਜੋ ਦੁਨੀਆਂ ਨੇ, ਅਤੇ ਸਿਰਫ਼ ਸਾਡੀ ਦੁਨੀਆਂ ਨੇ ਹੀ ਨਹੀਂ, ਸਗੋਂ ਦੂਜੇ ਸਾਰੇ ਅਰਸ਼ੀ ਵਜੂਦਾਂ ਨੇ ਵੀ ਇਕ ਦਿਨ ਲੋਪ ਹੋ ਹੀ ਜਾਣਾ ਹੈ-- ਤਾਂ ਕੀ ਇਸਦਾ ਮਤਲਬ ਇਹ ਹੈ ਕਿ ਉਹ ਵੀ "ਕਿਧਰੇ ਨਹੀਂ" ਚਲੇ ਜਾਣਗੇ ਅਤੇ "ਸ਼ੂਨਯ" ਵਿਚ ਬਦਲ ਜਾਣਗੇ? ਇਹੋ ਜਿਹਾ ਮਿਥਣ ਆਧੁਨਿਕ ਵਿਗਿਆਨ ਦੇ ਬੁਨਿਆਦੀ ਕਾਨੂੰਨਾਂ-- ਪਦਾਰਥ ਦੀ ਅਵਿਨਾਸ਼ਕਤਾ ਦੇ ਕਾਨੂੰਨਾਂ-- ਦੇ ਨਾਲ ਅਮਿਟ ਵਿਰੋਧ ਵਿਚ ਆਉਂਦਾ ਹੈ। ਇਹ ਕਾਨੂੰਨ ਵੱਧ ਤੋਂ ਵੱਧ ਆਮਿਆਏ ਤਰੀਕੇ ਨਾਲ ਵਿਸ਼ੇਸ਼ ਰੁਝਾਣ ਬਾਰੇ ਦਸਦੇ ਹਨ, ਜੋ ਕਿ ਪਦਾਰਥਕ ਸੰਸਾਰ ਦੇ ਬਿਨਾਂ ਕਿਸੇ ਛੱਟ ਦੇ ਸਾਰੇ ਦੇ ਸਾਰੇ ਪ੍ਰਗਟਾਵਾਂ ਲਈ ਪ੍ਰਤਿਨਿਧ ਹੈ-- ਨਾ ਸ਼ੂਨਯ ਵਿਚੋਂ ਪੈਦਾ ਹੋਣਾ ਅਤੇ ਨਾ ਹੀ ਬਿਨਾਂ ਕੋਈ ਨਿਸ਼ਾਨ ਛੱਡਿਆਂ ਲੋਪ ਹੋ ਜਾਣਾ। ਪਦਾਰਥ ਦੀ "ਸੀਮਿਤਤਾ" ਦੇ ਹਿਮਾਇਤੀ ਨੂੰ ਉਸ ਇਕੋ ਇਕ ਦਲੀਲ ਦਾ ਆਸਰਾ ਲੈਣਾ ਪੈ ਜਾਇਗਾ ਜਿਹੜੀ ਉਸ ਕੋਲ ਰਹਿ ਜਾਂਦੀ ਹੈ: ਸੰਸਾਰ ਦਾ ਸ਼ੂਨਯ ਵਿਚੋਂ ਪੈਦਾ ਹੋਣਾ ਵਿਗਿਆਨ ਦੇ ਵਿਰੁੱਧ ਜਾਂਦਾ ਹੈ ਤਾਂ ਜਾਏ-- ਬਿਲਕੁਲ ਇਹ ਹੀ ਤਾਂ ਕਰਾਮਾਤ ਹੈ। ਅਤੇ ਕਰਾਮਾਤਾਂ, ਜਿਵੇਂ ਕਿ ਸਾਰੇ ਜਾਣਦੇ ਹੀ ਹਨ, ਹਮੇਸ਼ਾ ਹੀ ਘਟਣਾਵਾਂ ਦੇ ਕੁਦਰਤੀ ਵਹਿਣ ਵਿਚ ਵਿਘਣ ਪਾਉਂਦੀਆਂ ਹਨ: ਇਹਨਾਂ ਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਪਰ ਕਰਾਮਾਤਾਂ ਬਿਨਾਂ ਕਿਸੇ ਕਾਰਨ ਦੇ ਹੀ ਨਹੀਂ ਵਾਪਰਦੀਆਂ, ਇਥੋਂ ਤੱਕ ਕਿ ਪਰੀ-ਕਹਾਣੀਆਂ ਵਿਚ ਵੀ ਨਹੀਂ। ਕਰਾਮਾਤ ਹਮੇਸ਼ਾ ਹੀ ਕਿਸੇ ਅਦਭੁਤ ਸ਼ਕਤੀ ਵਲੋਂ ਕੀਤੀ ਜਾਂਦੀ ਹੈ, ਜਿਹੜੀ ਪ੍ਰਕਿਰਤੀ ਅਤੇ ਪਦਾਰਥ ਦੇ ਉਲਟ ਜਾ ਸਕਦੀ ਹੈ। ਇਸਲਈ ਇਹ ਕਿਹਾ

੬੯