ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/70

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਦੇ ਕਣ—ਹਨ। ਏਂਗਲਜ਼ ਨੇ ਪਹਿਲੇ ਯੂਨਾਨੀ ਪਦਾਰਥਵਾਦੀ ਫ਼ਿਲਾਸਫ਼ਰਾਂ ਦੇ ਵਿਚਾਰਾਂ ਦੀ ਵਿਸ਼ੇਸ਼ਤਾ ਨੂੰ ਇਸਤਰ੍ਹਾਂ ਬਿਆਨ ਕੀਤਾ: "ਇਥੇ ... ਪਹਿਲਾਂ ਹੀ ਸਾਰਾ ਮੌਲਿਕ ਆਪਮੁਹਾਰਾ ਪਦਾਰਥਵਾਦ ਮਿਲਦਾ ਹੈ ਜਿਹੜਾ ਆਪਣੇ ਸ਼ੁਰੂ ਸ਼ੁਰੂ ਵਿਚ ਬਿਲਕੁਲ ਕੁਦਰਤੀ ਤੌਰ ਉਤੇ ਪ੍ਰਕਿਰਤਕ ਵਰਤਾਰਿਆਂ ਦੀ ਅਸੀਮ ਵੰਨ-ਸੁਵੰਨਤਾ ਦੀ ਏਕਤਾ ਨੂੰ ਸੁਭਾਵਕ ਸਮਝਦਾ ਹੈ, ਅਤੇ ਇਸਨੂੰ ਕਿਸੇ ਨਿਸਚਿਤ ਸਰੀਰ ਰੱਖਦੀ ਚੀਜ਼, ਕਿਸੇ ਵਿਸ਼ੇਸ਼ ਚੀਜ਼ ਵਿਚ ਲੱਭਦਾ ਹੈ, ਜਿਵੇਂ ਥੇੇਲਜ਼ ਪਾਣੀ ਵਿਚ।"[1]

ਆਧੁਨਿਕ ਵਿਗਿਆਨ ਸੰਸਾਰ ਦੀ ਏਕਤਾ ਬਾਰੇ ਪੁਰਾਤਨ ਪਦਾਰਥਵਾਦੀਆਂ ਦੇ ਅੰਦਾਜ਼ਿਆਂ ਦੀ ਪੁਸ਼ਟੀ ਕਰਦਾ ਹੈ, ਉਹਨਾਂ ਨੂੰ ਨਿਸਚਿਤ ਬਣਾਉਂਦਾ ਅਤੇ ਠੀਕ ਕਰਦਾ ਹੈ, ਅਤੇ ਉਹਨਾਂ ਦੇ ਸਿੱਧੜ ਜਿਹੇ ਮਿਥਣ ਨੂੰ ਠੋਸ ਸਚਾਈ ਵਿਚ ਬਦਲਦਾ ਹੈ। ਅਣੂਆਂ, ਐਟਮਾਂ, ਜਿਊਂਦੇ-ਜਾਗਦੇ ਸ਼ਰੀਰਾਂ ਅਤੇ ਅਰਸ਼ੀ ਵਜੂਦਾਂ ਦੀ ਗਤੀ ਨਾਲ ਸੰਬੰਧਤ ਕਾਨੂੰਨ ਹੁਣ ਲੱਭੇ ਜਾ ਚੁੱਕੇ ਹਨ। ਵਿਗਿਆਨ ਦੀ ਹੋਂਦ ਅਤੇ ਵਿਕਾਸ ਹੀ ਸੰਸਾਰ ਦੀ ਏਕਤਾ ਦਾ ਸਬੂਤ ਹੈ, ਕਿਉਂਕਿ ਵਿਗਿਆਨ ਨੇ ਹਮੇਸ਼ਾ ਹੀ ਐਸੀ ਚੀਜ਼ ਦਾ ਅਧਿਐਨ ਕੀਤਾ ਹੈ ਜਿਹੜੀ ਆਮ, ਸਥਿਰ, ਸਾਰੇ ਅਮਲਾਂ ਅਤੇ ਵਰਤਾਰਿਆਂ ਵਿਚ ਮੁੜ ਮੁੜ ਕੇ ਵਾਪਰਦੀ ਹੈ।

ਪਦਾਰਥਵਾਦੀ ਦੇ ਦ੍ਰਿਸ਼ਟੀਕੋਨ ਤੋਂ ਆਪਣੀ ਵੰਨ-ਸੁਵੰਨਤਾ ਵਿਚ ਇਹ ਸੰਸਾਰ ਸਿਰਫ਼ ਇਕ ਸਮੁੱਚ ਹੀ ਨਹੀਂ; ਸਗੋਂ ਨਾ ਸਮੇਂ ਵਿਚ, ਨਾ ਸਥਾਨ ਵਿਚ ਇਸਦਾ ਕੋਈ ਆਦਿ ਜਾਂ ਅੰਤ ਹੈ। ਜੇ ਅਸੀਂ ਇਹ ਕਲਪਣਾ ਕਰੀਏ ਕਿ ਬਹੁਤ ਸਮਾਂ ਪਹਿਲਾਂ ਦੁਨੀਆਂ ਮੌਜੂਦ ਨਹੀਂ ਸੀ ਅਤੇ ਕੋਈ ਲੋਕ ਜਾਂ ਪਸ਼ੂ, ਦਰੱਖ਼ਤ

੬੮
  1. *ਫ਼ਰੈਡਰਿਕ ਏਂਗਲਜ਼, ‘‘ਪ੍ਰਕਿਰਤੀ ਦਾ ਵਿਰੋਧ-ਵਿਕਾਸ",ਸਫਾ ੧੮੬