ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/69

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਵਿਚ ਮਨੁੱਖ ਉਸੇਤਰ੍ਹਾਂ ਹੀ "ਗੁਆਚਾ ਹੋਇਆ" ਹੈ, ਜਿਵੇਂ ਬ੍ਰਹਿਮੰਡ ਵਿਚ ਰੇਤ ਦਾ ਕਿਣਕਾ। ਜੇ ਦੁਨੀਆਂ ਵਿਚ ਕੋਈ ਤਰਤੀਬ ਨਹੀਂ, ਅਤੇ ਕੋਈ ਕਾਨੂੰਨ ਨਹੀਂ ਹਨ, ਤਾਂ ਖੁਦ ਮਨੁੱਖ ਸਮੇਤ, ਜੋ ਕਿ ਚੇਤਨਾ ਨਾਲ ਵਰੋਸਾਈ ਹਸਤੀ ਹੈ, ਸਾਰੀਆਂ ਜਿਊਂਦੀਆਂ ਚੀਜ਼ਾਂ ਦੇ ਮੁੱਢ ਨੂੰ ਸਮਝਣਾ ਅਸੰਭਵ ਹੈ। ਪਦਾਰਥਵਾਦ ਉਤੇ ਵੀ ਕਿੰਤੂ ਕੀਤਾ ਜਾ ਸਕਦਾ ਹੈ, ਕਿਉਂਕਿ ਜੇ ਅਸੀਂ ਇਹ ਨਹੀਂ ਜਾਣ ਸਕਦੇ ਕਿ ਮਨੁੱਖੀ ਮਨ ਪਦਾਰਥ ਤੋਂ ਕਿਵੇਂ ਵਿਕਸਤ ਹੋਇਆ, ਤਾਂ ਫਿਰ ਸ਼ਾਇਦ ਇਹ ਪਦਾਰਥ ਤੋਂ ਵਿਕਸਤ ਹੀ ਨਹੀਂ ਹੋਇਆ, ਸਗੋਂ ਇਸਤੋਂ ਸਵੈਧੀਨ ਤੌਰ ਉਤੇ ਹੋਂਦ ਰੱਖਦਾ ਹੈ। ਇਹੀ ਕਾਰਨ ਹੈ ਕਿ ਕੋਈ ਵੀ ਪਦਾਰਥਵਾਦੀ ਸੰਸਾਰ ਦੀ ਏਕਤਾ ਦੇ ਮਸਲੇ ਨੂੰ, ਉਹਨਾਂ ਕਾਨੂੰਨਾਂ ਦੇ ਮਸਲੇ ਨੂੰ ਹਲ ਕਰਨ ਤੋਂ ਨਹੀਂ ਕਤਰਾ ਸਕਦਾ, ਜਿਹੜੇ ਕਾਨੂੰਨ ਇਸਨੂੰ ਇਕੋ ਇਕ ਸਮੁੱਚ ਵਿਚ ਬੰਨ੍ਹਦੇ ਹਨ।

ਪਹਿਲਾਂ ਪਹਿਲਾਂ ਸੰਸਾਰ ਵਿਚ ਸਰਬ-ਵਿਆਪਕ ਕਾਨੂੰਨਾਂ ਦੀ ਹੋਂਦ ਸਿਰਫ਼ ਇਕ ਅੰਦਾਜ਼ਾ ਹੀ ਸੀ। ਪੁਰਾਤਨ ਯੂਨਾਨ ਵਿਚਲੇ ਪਦਾਰਥਵਾਦੀ ਫ਼ਿਲਾਸਫ਼ਰਾਂ ਨੇ ਇਹ ਕਾਨੂੰਨ ਲੱਭਣ ਦੀਆਂ ਮੁੱਢਲੀਆਂ ਕੋਸ਼ਿਸ਼ਾਂ ਕੀਤੀਆਂ। ਹਿਰਾਕਲੀਟਸ, ਜਿਸਨੇ ਚੀਜ਼ਾਂ ਦੇ ਸਰਬ-ਵਿਆਪਕ ਸੰਬੰਧ ਨੂੰ ਵਿਚਿਤ੍ਰ ਰੂਪ ਵਿਚ ਪਰਗਟ ਕੀਤਾ, ਦਾ ਵਿਸ਼ਵਾਸ ਸੀ ਕਿ ਸੰਸਾਰ ਇਕ ਇਕਾਈ ਹੈ ਕਿਉਂਕਿ ਇਹ ਇਕੋ ਇਕ ਆਧਾਰ ਉਤੇ ਟਿਕਿਆ ਹੋਇਆ ਹੈ-- ਅੱਗ ਉਤੇ, ਜਿਹੜੀ "ਹਿਸਾਬ ਨਾਲ ਹੀ ਬਲਦੀ ਅਤੇ ਹਿਸਾਬ ਨਾਲ ਹੀ ਬੁਝਦੀ ਹੈ।" ਥੇਲਜ਼ ਪਾਣੀ ਨੂੰ ਸੰਸਾਰ ਦੀ ਪ੍ਰਾਥਮਿਕ ਬੁਨਿਆਦ ਸਮਝਦਾ ਸੀ, ਅਤੇ ਅਨਾਕਸੀਮੀਨਜ਼-- ਹਵਾ ਨੂੰ। ਡਿਮੋਕਰੀਟਸ ਸੰਸਾਰ ਦੀ ਬਣਤਰ ਬਾਰੇ ਠੀਕ ਦ੍ਰਿਸ਼ਟੀਕੋਨ ਦੇ ਸਭ ਤੋਂ ਨੇੜੇ ਆਇਆ; ਉਸਦਾ ਵਿਸ਼ਵਾਸ ਸੀ ਕਿ ਚੀਜ਼ਾਂ ਦਾ ਇਕੋ ਇਕ ਪ੍ਰਾਥਮਿਕ ਆਧਾਰ ਐਟਮ-- ਨਿੱਕੇ ਨਿੱਕੇ ਹਰਕਤ

5*

੬੭