ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/68

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਫਿਰ ਪਦਾਰਥਵਾਦੀ ਅਤੇ ਆਦਰਸ਼ਵਾਦੀ ਵਿਅਕਤੀ ਦਾ ਨਿਸਚਿਤ ਫ਼ਿਲਾਸਫ਼ੀ ਦੇ ਪ੍ਰਤਿਨਿਧ ਵਜੋਂ, ਚੰਗਿਆਈ, ਇਨਸਾਫ਼ ਅਤੇ ਚੰਗੇਰੇ ਭਵਿੱਖ ਦੀ ਪਰਾਪਤੀ ਲਈ ਘੋਲ ਵੱਲ ਅਸਲ ਵਤੀਰਾ ਕੀ ਹੁੰਦਾ ਹੈ? ਇਸ ਸਵਾਲ ਦਾ ਜਵਾਬ ਦੇਣ ਲਈ ਸਾਨੂੰ ਸਭ ਤੋਂ ਪਹਿਲਾਂ ਪਦਾਰਥਵਾਦੀ ਫ਼ਿਲਾਸਫ਼ੀ ਦੇ ਆਮ ਲੱਛਣਾਂ ਉਤੇ ਵਿਚਾਰ ਕਰਨੀ ਚਾਹੀਦੀ ਹੈ।

ਸੰਸਾਰ -- ਪਦਾਰਥਵਾਦੀ ਦੀਆਂ ਨਜ਼ਰਾਂ ਰਾਹੀਂ

ਸੰਸਾਰ ਨੂੰ ਅਰਥਾਉਣ ਦੀ ਕੋਸ਼ਿਸ਼ ਕਰਦਿਆਂ, ਫ਼ਿਲਾਸਫ਼ਰ ਅੱਗੇ ਸਭ ਤੋਂ ਪਹਿਲਾਂ ਇਸਦੀ ਵੰਨ-ਸੁਵੰਨਤਾ ਆਉਂਦੀ ਹੈ। ਬਹੁਤ ਵੱਡੇ ਵੱਡੇ ਅਰਸ਼ੀ ਵਜੂਦ ਅਤੇ ਗ੍ਰਹਿ, ਧਰਤੀ ਜਿਨ੍ਹਾਂ ਵਿਚ ਕਿਸੇ ਤਰ੍ਹਾਂ ਵੀ ਸਭ ਤੋਂ ਵੱਡੀ ਨਹੀਂ, ਮੌਜੂਦ ਹਨ ਅਤੇ ਸਾਡੇ ਸੰਸਾਰ ਵਿਚ ਅਣੂਆਂ, ਐਟਮਾਂ ਅਤੇ ਮੁਢਲੇ ਕਣਾਂ ਵਰਗੇ ਨਿੱਕੇ ਨਿੱਕੇ ਅਦਿੱਖ ਕਣ ਵੀ ਹਨ। ਸਾਡੇ ਆਲੇ-ਦੁਆਲੇ ਨਿਰਜੀਵ ਪ੍ਰਕਿਰਤੀ ਹੈ-– ਪਹਾੜ, ਜਲ-ਆਕਾਰਾਂ ਦੇ ਪਸਾਰ, ਧਰਤੀ, ਅਤੇ ਬਹੁਤ ਸਾਰੇ ਜੀਵ ਹਨ। ਮਨੁੱਖ ਰਹਿਣ ਲਈ ਘਰ ਦੀ ਵਰਤੋਂ ਕਰਦਾ ਹੈ ਅਤੇ ਇਕ ਥਾਂ ਤੋਂ ਦੂਜੀ ਥਾਂ ਜਾਣ ਲਈ ਬੱਸਾਂ ਅਤੇ ਹਵਾਈਜਹਾਜ਼ ਵਰਤਦਾ ਹੈ, ਜੋ ਕਿ ਸਾਰਾ ਕੁਝ ਉਸਨੇ ਆਪਣੇ ਹੱਥਾਂ ਨਾਲ ਬਣਾਇਆ ਹੋਇਆ ਹੈ। ਪਰ ਉਹ ਆਪਣੇ ਆਲੇ-ਦੁਆਲੇ ਐਸੀਆਂ ਚੀਜ਼ਾਂ ਵੀ ਦੇਖਦਾ ਹੈ ਜਿਹੜੀਆਂ ਉਸਨੇ ਆਪ ਨਹੀਂ ਬਣਾਈਆਂ ਅਤੇ ਜਿਹੜੀਆਂ ਉਸਦੇ ਵੀ ਪਰਗਟ ਹੋਣ ਤੋਂ ਪਹਿਲਾਂ ਮੌਜੂਦ ਸਨ। ਇਸ ਸਾਰੀ ਰੰਗ-ਬਰੰਗੀ ਤਸਵੀਰ ਵਿਚ ਕੋਈ ਕਿਸੇਤਰ੍ਹਾਂ ਦੀ ਏਕਤਾ ਮੌਜੂਦ ਹੈ? ਇਸ ਸਵਾਲ ਦਾ ਜਵਾਬ ਮੂਲ ਮਹੱਤਾ ਰੱਖਦਾ ਹੈ।

ਸਚਮੁਚ, ਜੇ ਸੰਸਾਰ ਸਿਰਫ਼ ਗੜਬੜ-ਚੌਥ ਹੀ ਹੈ, ਤਾਂ

੬੬