ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/66

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇਹਧਾਰੀਆਂ, ਪ੍ਰਕਿਰਤਕ ਵਜੂਦਾਂ ਵਜੋਂ ਕਿਸੇ ਆਤਮਾ ਦੀ ਸਿਰਜਣਾ ਹਨ, ਕਿਸੇ ਦੇ ਵਿਚਾਰ ਦੀ, ਚੰਗੀ ਜਾਂ ਬੁਰੀ ਰਜ਼ਾ ਦੀ ਪੂਰਤੀ ਹਨ। ਜਿਸਤਰ੍ਹਾਂ ਨਾਲ ਕੋਈ ਰਾਜ ਕਿਸੇ ਭਵਨ-- ਨਿਰਮਾਤਾ ਵਲੋਂ ਚਿਤਵੇ ਅਤੇ ਵਿਸਥਾਰੇ ਗਏ ਡੀਜ਼ਾਈਨ ਅਨੁਸਾਰ ਕੋਈ ਘਰ ਬਣਾ ਸਕਦਾ ਹੈ, ਉਸੇ ਤਰ੍ਹਾਂ ਹੀ ਸਾਰੀ ਦੁਨੀਆਂ ਅਤੇ ਖੁਦ ਮਨੁੱਖ ਕਿਸੇ ਅਗਿਆਤ ਸਰਬ-ਸ਼ਕਤੀਮਾਨ ਭਵਨ-- ਨਿਰਮਾਤਾ ਵਲੋਂ ਬਣਾਏ ਗਏ ਵਿਰਾਟ "ਡੀਜ਼ਾਈਨ" ਨੂੰ ਹੀ ਸਿਰਫ਼ ਸਾਕਾਰ ਕਰਦੇ ਹਨ।

ਇਸਲਈ, ਪਦਾਰਥਵਾਦੀ ਤਾਂ ਇਹ ਵਿਸ਼ਵਾਸ ਰੱਖਦੇ ਹਨ ਕਿ ਪਦਾਰਥ ਪ੍ਰਥਮ ਹੈ ਅਤੇ ਚੇਤਨਾ ਇਸਦੀ ਉਪਜ ਹੈ, ਆਦਰਸ਼ਵਾਦੀ ਇਹ ਵਿਸ਼ਵਾਸ ਰੱਖਦੇ ਹਨ ਕਿ ਸਾਰਾ ਸੰਸਾਰ ਮਨ ਦੀਆਂ ਸਰਗਰਮੀਆਂ ਦਾ ਸਿੱਟਾ ਹੈ। ਇੰਝ ਲੱਗੇਗਾ ਕਿ ਮਸਲਾ ਕਾਫ਼ੀ ਸਪਸ਼ਟ ਹੈ। ਪਰ ਮਨੁੱਖਤਾ ਦਾ ਪਿਛਲਾ ਅਤੇ ਹੁਣ ਦਾ ਤਜਰਬਾ ਇਹ ਸਿੱਧ ਕਰਦਾ ਹੈ ਕਿ ਇਹਨਾਂ ਸ਼ਬਦਾਂ ਦੇ ਅਰਥ ਕਰਨ ਵਿਚ ਹਮੇਸ਼ਾ ਹੀ ਇਕ ਤਰ੍ਹਾਂ ਦਾ ਘਚੋਲਾ ਹੁੰਦਾ ਹੈ।

ਕਦੀ ਕਦੀ, ਜਦੋਂ ਕਿਸੇ ਨੂੰ "ਆਦਰਸ਼ਵਾਦੀ" ਕਿਹਾ ਜਾਂਦਾ ਹੈ, ਤਾਂ ਲੋਕਾਂ ਦਾ ਮਤਲਬ ਇਹ ਹੁੰਦਾ ਹੈ ਕਿ ਸੰਬੰਧਤ ਮਨੁੱਖ ਉੱਚੀਆਂ ਅਤੇ ਉੱਤਮ ਅਕਾਂਖਿਆਵਾਂ, ਟੀਚੇ ਅਤੇ ਆਦਰਸ਼ ਰੱਖਦਾ ਹੈ, ਕਿ ਉਹ ਬੰਧਕ ਤੌਰ ਉਤੇ ਕੋਈ ਗੁਣੀ ਆਦਮੀ ਹੈ। ਕਦੀ ਕਦੀ ਇਸ ਵਿਚ ਰਤਾ ਕੁ ਵਿਅੰਗ ਵੀ ਸ਼ਾਮਲ ਹੋ ਜਾਂਦਾ ਹੈ, ਕਿਉਂਕਿ ਆਦਰਸ਼ਵਾਦੀ ਹਮੇਸ਼ਾ ਹੀ ਸੁਫ਼ਨੇਸਾਜ਼ ਹੁੰਦਾ ਹੈ ਅਤੇ ਆਪਣੀ "ਰੋਜ਼ਾਨਾ ਰੋਟੀ", ਅਣਘੜ ਯਥਾਰਥ ਬਾਰੇ ਭੁੱਲਣ ਦੀ ਰੁਚੀ ਰੱਖਦਾ ਹੈ; ਜੋ ਕਿ ਉਸਦੇ ਅਤਿ ਇੱਛਤ ਆਦਰਸ਼ਾਂ ਨੂੰ ਬੇਕਿਰਕੀ ਨਾਲ ਤਬਾਹ ਕਰਦਾ ਰਹਿੰਦਾ ਹੈ।

ਇਸ ਪਹੁੰਚ ਅਨੁਸਾਰ, "ਪਦਾਰਥਵਾਦੀ ਲੋਕ" ਮਾੜੀ

੬੪