ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਆਏ। ਪ੍ਰਕਿਰਤੀ ਦੇ ਵਿਗਾਸ ਦੇ ਦੌਰਾਨ ਪਸ਼ੂ, ਬੂਟੇ ਅਤੇ ਜੀਵ, ਅਤੇ ਹੋਰ ਵੀ ਮਗਰੋਂ ਮਨੁੱਖ ਹੋਂਦ ਵਿਚ ਆਏ। ਆਓ ਵਧੇਰੇ ਨਿਸਚਿਤ ਸ਼ਬਦਾਂ ਵਿਚ ਪਦਾਰਥ ਨੂੰ ਪਰਿਭਾਸ਼ਤ ਕਰਨ ਦੀ ਕੋਸ਼ਿਸ਼ ਕਰੀਏ। ਪਦਾਰਥ ਉਹ ਹੈ ਜਿਹੜਾ ਸਾਡੇ ਮਨ ਤੋਂ ਬਾਹਰ ਮੌਜੂਦ ਹੈ, ਇਸਤੋਂ ਸਵੈਧੀਨ ਹੈ ਅਤੇ ਇਸਤੋਂ ਪਹਿਲਾਂ ਰੂਪ ਧਾਰ ਚੁੱਕਾ ਹੋਇਆ ਹੈ, ਅਰਥਾਤ, ਜਿਹੜਾ ਵਸਤੂਪਰਕ ਤੌਰ ਉਤੇ ਹੋਂਦ ਰੱਖਦਾ ਹੈ। ਇਹ ਸਿਰਜਿਆ ਨਹੀਂ ਜਾ ਸਕਦਾ, ਅਤੇ ਮਿਟਾਇਆ ਵੀ ਨਹੀਂ ਜਾ ਸਕਦਾ; ਇਹ ਸਦੀਵੀ ਅਤੇ ਅਸੀਮ ਹੈ। ਮਨੁੱਖ ਹਰ ਪ੍ਰਕਾਰ ਦੀ ਸਰਗਰਮੀ ਵਿਚ ਜੁੱਟਿਆ ਹੋਇਆ, ਅਤੇ ਜੀਵਨ ਭਰ, ਪਦਾਰਥ ਨਾਲ ਸੰਪਰਕ ਵਿਚ ਆਉਂਦਾ ਹੈ- ਭਾਵੇਂ ਉਹ ਕੰਮ ਕਰ ਰਿਹਾ ਹੋਵੇ ਜਾਂ ਉਸਦੇ ਆਲੇ-ਦੁਆਲੇ ਜੋ ਵਾਪਰ ਰਿਹਾ ਹੈ, ਉਸਨੂੰ ਸਲਾਹ ਰਿਹਾ ਹੋਵੇ। ਮਨੁੱਖਾ ਸ਼ਰੀਰ ਵੀ ਪਦਾਰਥ ਹੀ ਹੈ: ਬੇਸ਼ਕ, ਇਸਦਾ ਜਨਮ, ਵਾਧਾ ਅਤੇ ਇਸਦੇ ਪ੍ਰਕਾਰਜ ਪੂਰੀ ਤਰ੍ਹਾਂ ਮਨੁੱਖ ਦੀ ਇੱਛਾ-ਸ਼ਕਤੀ ਦੇ ਕਾਬੂ ਵਿਚ ਨਹੀਂ, ਭਾਵੇਂ ਉਹ ਕਿੰਨਾਂ ਵੀ ਕਿਉਂ ਨਾ ਚਾਹੁੰਦਾ ਹੋਵੇ ਕਿ ਇਹ ਇੰਝ ਹੋਵੇ। ਜਿਉਂ ਜਿਉਂ ਮਨੁੱਖ ਪਦਾਰਥਕ ਸੰਸਾਰ ਨਾਲ ਅਤੇ ਪ੍ਰਕਿਰਤੀ ਨਾਲ ਅੰਤਰ--ਕਰਮ ਵਿਚ ਆਉਂਦਾ ਹੈ, ਪਦਾਰਥਕ ਸੰਸਾਰ ਅਤੇ ਪ੍ਰਕਿਰਤੀ ਵੀ ਉਸ ਉਪਰ-- ਉਸਦੇ ਜਜ਼ਬਿਆਂ, ਚੇਤਨਾ ਅਤੇ ਇੱਛਾ-– ਸ਼ਕਤੀ ਉਪਰ-- ਵੀ ਲਗਾਤਾਰ ਪ੍ਰਭਾਵ ਪਾਈ ਚੱਲੇ ਜਾਂਦੇ ਹਨ। ਇਸਲਈ, ਨਾ ਸਿਰਫ਼ ਚੇਤਨਾ ਦਾ ਪ੍ਰਗਟ ਹੋਣਾ ਸਗੋਂ ਇਸਦਾ "ਵਸਤੂ" ਵੀ ਪਦਾਰਥ ਉਪਰ ਨਿਰਭਰ ਕਰਦਾ ਹੈ-- ਕਿਉਂਕਿ ਮਨੁੱਖ ਦਾ ਸਾਰਾ ਗਿਆਨ ਆਲੇ-ਦੁਆਲੇ ਦੇ ਸੰਸਾਰ ਤੋਂ ਹੀ ਪਰਾਪਤ ਕੀਤਾ ਗਿਆ ਹੁੰਦਾ ਹੈ।

ਚੇਤਨਾ ਅਤੇ ਪਦਾਰਥ ਵਿਚਲੇ ਸੰਬੰਧ ਨੂੰ ਆਦਰਸ਼ਵਾਦੀ ਵਖਰੀ ਤਰ੍ਹਾਂ ਲੈਂਦੇ ਹਨ। ਉਹਨਾਂ ਲਈ, ਪ੍ਰਕਿਰਤੀ ਅਤੇ ਲੋਕ

੬੩