ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਭਾਸ਼ਾ ਵਿਚ ਗੱਲ ਕੀਤਿਆਂ, ਚੇਤਨਾ ਦੇ ਮੁਕਾਬਲੇ ਉਤੇ ਪਦਾਰਥ ਦੀ ਪ੍ਰਾਥਮਿਕਤਾ ਦੀ ਪੁਸ਼ਟੀ ਕਰ ਦਿਤੀ ਹੈ, ਫਿਰ ਵੀ ਇਸ ਸਵਾਲ ਦੇ ਦੂਜੇ ਵਿਰੋਧੀ ਜਵਾਬ ਪ੍ਰਚੱਲਤ ਰਹਿਣਾ ਜਾਰੀ ਰੱਖ ਰਹੇ ਹਨ, ਜੋ ਕਿ ਵਿਗਿਆਨਕ ਪਰਾਪਤੀਆਂ ਉਤੇ ਕਾਟਾ ਫੇਰਦੇ ਹਨ ਪਰ ਕੁਝ ਸਮਾਜਕ ਹਿੱਤਾਂ ਦੀ ਸੇਵਾ ਕਰਦੇ ਹਨ। ਇਸਲਈ ਸਾਨੂੰ ਮੁੜ ਮੁੜ ਕੇ ਫ਼ਿਲਾਸਫ਼ੀ ਦੇ ਮੁਖ ਸਵਾਲ ਵੱਲ ਆਉਣਾ ਪੈਂਦਾ ਹੈ, ਅਤੇ ਮੁੜ ਮੁੜ ਕੇ ਉਸ ਗੱਲ ਨੂੰ ਸਾਬਤ ਕਰਨਾ ਪੈਂਦਾ ਹੈ, ਜਿਹੜੀ ਬਹੁਤ ਪਹਿਲਾਂ ਸਾਬਤ ਕੀਤੀ ਜਾ ਚੁੱਕੀ ਹੈ। ਇਸ ਕਰਕੇ, ਬਿਲਕੁਲ ਦੋ ਹਜ਼ਾਰ ਸਾਲ ਪਹਿਲਾਂ ਵਾਂਗ ਹੀ, ਮੁੱਖ ਸਵਾਲ ਦੇ ਹਲ ਉਤੇ ਨਿਰਭਰ ਕਰਦਿਆਂ, ਫ਼ਿਲਾਸਫ਼ਰ ਮੁੱਖ ਤੌਰ ਉਤੇ ਦੋ ਵੱਡੇ ਸਮੂਹਾਂ ਵਿਚ ਵੰਡੇ ਜਾਂਦੇ ਹਨ-- ਪਦਾਰਥਵਾਦੀ ਅਤੇ ਆਦਰਸ਼ਵਾਦੀ; ਜਿਵੇਂ ਕਿ ਲੈਨਿਨ ਨੇ ਕਿਹਾ ਸੀ, ਪਦਾਰਥਵਾਦੀ "ਡਿਮੋਕਰੀਟਸ ਦੀ ਲੀਹ" ਉਤੇ ਚੱਲਦੇ ਹਨ ਅਤੇ ਆਦਰਸ਼ਵਾਦੀ "ਅਫ਼ਲਾਤੂਨ ਦੀ ਲੀਹ" ਉਤੇ।

ਆਦਰਸ਼ਵਾਦ ਅਤੇ ਆਦਰਸ਼

ਸਾਰੇ ਹੀ ਫ਼ਿਲਾਸਫ਼ਰ ਪਹਿਲੀ ਥਾਂ ਉਤੇ ਜਾਂ ਪਦਾਰਥਵਾਦੀ ਹਨ, ਜਾਂ ਆਦਰਸ਼ਵਾਦੀ, ਅਤੇ ਉਹਨਾਂ ਨੂੰ ਵੰਡਣ ਵਾਲੀ ਮੁੱਖ ਲਕੀਰ ਖਿੱਚੇ ਜਾਣ ਤੋਂ ਮਗਰੋਂ ਹੀ ਅਸੀਂ ਉਹਨਾਂ ਨੂੰ ਅਸਤਿਤਵਵਾਦੀਆਂ, ਫਰਾਇਡਵਾਦੀਆਂ, ਨਵ-ਥਾਮਸਵਾਦੀਆਂ, ਪ੍ਰਤੱਖਵਾਦੀਆਂ, ਅਤੇ ਮਾਰਕਸਵਾਦੀਆਂ ਵਿਚ ਵੰਡ ਸਕਦੇ ਹਾਂ। ਪਦਾਰਥਵਾਦੀਆਂ ਦਾ ਵਿਸ਼ਵਾਸ ਹੈ ਕਿ ਪਦਾਰਥ, ਅਸਲੀ ਸੰਸਾਰ, ਪ੍ਰਕਿਰਤੀ, ਹਸਤੀ (ਇਹ ਸਾਰੇ ਹੀ ਸ਼ਬਦ ਲਗਭਗ ਇਕੋ ਹੀ ਸੰਕਲਪ ਨੂੰ ਪੇਸ਼ ਕਰਦੇ ਹਨ) ਚੇਤਨਾ ਨਾਲ ਵਰੋਸਾਏ ਮਨੁੱਖ ਤੋਂ ਪਹਿਲਾਂ ਹੋਂਦ

੬੨