ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/63

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਾਂ ਫਿਰ ਫ਼ਿਲਾਸਫ਼ੀ ਦੇ ਬੁਨਿਆਦੀ ਮਸਲੇ ਬਾਰੇ ਕੀ ਕਿਹਾ ਜਾ ਸਕਦਾ ਹੈ, ਜਿਹੜਾ ਨਾ ਸਿਰਫ਼ ਵਿਅਕਤੀ ਦੇ ਹਿੱਤਾਂ ਨਾਲ ਹੀ, ਸਗੋਂ ਲੋਕਾਂ ਦੇ ਵਡੇਰੇ ਸਮੂਹਾਂ, ਸ਼ਰੇਣੀਆਂ ਦੇ ਬੁਨਿਆਦੀ ਹਿੱਤਾਂ ਨਾਲ ਵੀ ਡੂੰਘੀ ਤਰ੍ਹਾਂ ਸੰਬੰਧਤ ਹੈ। ਆਓ ਲੈਨਿਨ ਵੱਲ ਮੁੜੀਏ: "ਸ਼ਰੇਣੀ ਘੋਲ ਉਪਰ ਆਧਾਰਿਤ ਸਮਾਜ ਵਿਚ ਕੋਈ ਵੀ 'ਨਿਰਪੱਖ' ਸਮਾਜਕ ਵਿਗਿਆਨ ਨਹੀਂ ਹੋ ਸਕਦਾ।... ਉਜਰਤੀ ਗ਼ੁਲਾਮੀ ਵਾਲੇ ਸਮਾਜ ਵਿਚ ਵਿਗਿਆਨ ਤੋਂ ਨਿਰਪੱਖ ਹੋਣ ਦੀ ਆਸ ਰੱਖਣੀ ਏਨਾਂ ਹੀ ਮੂਰਖਾਂ ਵਾਲਾ ਸਿੱਧੜਪੁਣਾ ਹੈ, ਜਿੰਨਾਂ ਕਿ ਕਾਰਖ਼ਾਨੇਦਾਰਾਂ ਤੋਂ ਇਸ ਸਵਾਲ ਉਤੇ ਨਿਰਪੱਖਤਾ ਦੀ ਆਸ ਰੱਖਣੀ ਕਿ ਸਰਮਾਏ ਦੇ ਮੁਨਾਫ਼ੇ ਨੂੰ ਘਟਾ ਕੇ ਮਜ਼ਦੂਰਾਂ ਦੀਆਂ ਉਜਰਤਾਂ ਵਧਾ ਦੇਣੀਆਂ ਚਾਹੀਦੀਆਂ ਹਨ ਜਾਂ ਨਹੀਂ।"*

ਫ਼ਿਲਾਸਫ਼ੀ ਦੇ ਇਸ ਬੁਨਿਆਦੀ ਸਵਾਲ ਦਾ ਜਵਾਬ ਦਿਤੇ ਜਾਣ ਉਤੇ ਨਿਰਭਰ ਕਰਦਿਆਂ, ਕੋਈ ਜਾਂ ਤਾਂ ਇਹ ਫ਼ੈਸਲਾ ਕਰੇਗਾ ਕਿ ਸਮਾਜ ਦੀ ਇਨਕਲਾਬੀ ਤਬਦੀਲੀ ਲੋੜੀਂਦੀ ਹੈ, ਜਾਂ ਇਸ ਸਿੱਟੇ ਉਤੇ ਪੁੱਜੇਗਾ ਕਿ ਇਹ ਅਸੰਭਵ ਹੈ; ਜਾਂ ਤਾਂ ਵਿਅਕਤੀ ਮਨੁੱਖ ਦੀਆਂ ਬੀਮਾਰੀਆਂ ਅਤੇ ਸ਼ਰੀਰਕ ਕਸ਼ਟ ਦੇ ਖ਼ਿਲਾਫ਼ ਅਤੇ ਮਨੁੱਖ ਦੀ ਆਯੂ ਲੰਮੀ ਕਰਨ ਦੇ ਵਾਸਤੇ ਘੋਲ ਕਰੇਗਾ, ਜਾਂ ਮਨੁੱਖ ਦੇ ਸ਼ਰੀਰ ਨੂੰ ਉਸਦੀ ਆਤਮਾ ਦਾ ਆਰਜ਼ੀ ਨਿਵਾਸ-ਸਥਾਨ ਸਮਝੇਗਾ ਅਤੇ ਇਸਨੂੰ ਬਿਹਤਰ ਬਣਾਉਣ ਦੀ ਕੋਈ ਕੋਸ਼ਿਸ਼ ਨਹੀਂ ਕਰੇਗਾ।

ਇਹੀ ਕਾਰਨ ਹੈ ਕਿ ਬਾਵਜੂਦ ਇਸ ਤੱਥ ਦੇ ਕਿ ਆਪਣੀਆਂ ਅਮਲੀ ਸਰਗਰਮੀਆਂ ਵਿਚ ਮਨੁੱਖ ਵਲੋਂ ਪਰਾਪਤ ਕੀਤੀਆਂ ਗਈਆਂ ਸਫ਼ਲਤਾਵਾਂ ਨੇ ਵਸਤੂਪਰਕ ਸੰਸਾਰ ਦੀ, ਜਾਂ, ਫ਼ਿਲਾਸਫ਼ਰਾਂ

————————————————————

*ਵ. ਇ. ਲੈਨਿਨ, "ਮਾਰਕਸਵਾਦ ਦੇ ਤਿੰਨ ਸੋਮੇ ਅਤੇ ਤਿੰਨ ਅੰਗ" ਕਿਰਤ ਸੰਗ੍ਰਹਿ, ਸੈਂਚੀ ੧੯, ਪ੍ਰਗਤੀ ਪ੍ਰਕਾਸ਼ਨ,

ਮਾਸਕੋ, ੧੯੮੦, ਸਫਾ ੨੩।

੬੧