ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਸਿੱਟੇ ਵਜੋਂ ਰੂਪ ਧਾਰਦੀ ਹੈ। ਇਥੋਂ ਤੱਕ ਕਿ ਸਾਡੇ ਸੁਪਣੇ ਵੀ, ਜਿਵੇਂ ਕਿ ਮਨੋ-ਵਿਗਿਆਨੀਆਂ ਨੇ ਸਾਬਤ ਕੀਤਾ ਹੈ, ਭਾਵੇਂ ਉਹ ਕਿੰਨੇ ਵੀ ਵਿਚਿਤ੍ਰ ਜਾਂ ਅਜੀਬੋ ਗ਼ਰੀਬ ਕਿਉਂ ਨਾ ਹੋਣ, ਯਥਾਰਥਕ ਜੀਵਨ ਵਿਚ ਆਪਣੀਆਂ ਜੜ੍ਹਾਂ ਰੱਖਦੇ ਹਨ।

ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਅੱਜ ਫ਼ਿਲਾਸਫ਼ੀ ਦਾ ਬੁਨਿਆਦੀ ਮਸਲਾ ਕੋਈ ਗੁੰਝਲਦਾਰ ਅਤੇ ਜਟਿਲ ਮਸਲਾ ਨਹੀਂ ਰਿਹਾ ਜਿਹੜਾ ਸਾਰੇ ਫ਼ਿਲਾਸਫ਼ਰਾਂ ਲਈ ਰੋੜਾ ਬਣਦਾ ਹੋਵੇ। ਸਮੁੱਚੇ ਤੌਰ ਉਤੇ, ਫ਼ਿਲਾਸਫ਼ੀ ਦਾ ਬੁਨਿਆਦੀ ਮਸਲਾ ਚੇਤਨਾ ਦੇ ਮੁਕਾਬਲੇ ਉਤੇ ਯਥਾਰਥਕ ਸੰਸਾਰ ਦੀ ਪ੍ਰਾਥਮਿਕਤਾ ਦੇ ਹੱਕ ਵਿਚ ਹਲ ਕੀਤਾ ਜਾ ਚੁੱਕਾ ਹੈ। ਇਸਲਈ, ਇਸ ਸਵਾਲ ਦਾ ਜਵਾਬ ਦੇਣ ਲੱਗਿਆਂ ਸਾਡੇ ਸਮਕਾਲੀ ਫ਼ਿਲਾਸਫ਼ਰ ਨੂੰ ਨਵੇਂ ਸਬੂਤ ਨਹੀਂ ਪੇਸ਼ ਕਰਨੇ ਪੈਂਦੇ। ਜਿਵੇਂ ਕਿ ਏਂਗਲਜ਼ ਕਿਹਾ ਸੀ, ਸੰਸਾਰ ਦੀ ਪਦਾਰਥਕਤਾ "ਕੁਝ ਜਾਦੂਗਰੀ ਭਰੇ ਵਾਕੰਸ਼ਾਂ ਨਾਲ ਨਹੀਂ, ਸਗੋਂ ਫ਼ਿਲਾਸਫ਼ੀ ਅਤੇ ਪ੍ਰਕਿਰਤਕ ਵਿਗਿਆਨ ਦੇ ਲੰਮੇ ਅਤੇ ਥਕਾ ਦੇਣ ਵਾਲੇ ਵਿਕਾਸ ਨਾਲ ਸਾਬਤ ਕੀਤੀ ਜਾ ਚੁੱਕੀ ਹੈ।"*

ਇੰਝ ਲੱਗੇਗਾ ਕਿ ਹੁਣ ਜਦ ਕਿ ਬੁਨਿਆਦੀ ਮਸਲਾ ਹਲ ਕਰ ਲਿਆ ਗਿਆ ਹੈ, ਤਾਂ ਵਿਵਾਦ ਵਾਲੀ ਕੋਈ ਗੱਲ ਨਹੀਂ ਰਹਿ ਗਈ, ਅਤੇ ਸਾਰੇ ਫ਼ਿਲਾਸਫ਼ਰਾਂ ਵਿਚ ਹੁਣ ਸਹਿਮਤੀ ਹੋ ਜਾਣੀ ਚਾਹੀਦੀ ਹੈ। ਪਰ ਮਾਮਲਾ ਏਨਾਂ ਸੌਖਾ ਨਹੀਂ। ਇਕ ਆਮ ਪ੍ਰਚੱਲਤ ਅਖਾਣ ਹੈ: "ਜੇ ਰੇਖਾ-ਗਣਿਤ ਦੇ ਪ੍ਰਮਾਣਿਤ ਸਿਧਾਂਤਾਂ ਦਾ ਵੀ ਮਨੁੱਖੀ ਹਿੱਤਾਂ ਨਾਲ ਕੋਈ ਸੰਬੰਧ ਹੁੰਦਾ ਤਾਂ ਉਹਨਾਂ ਨੂੰ ਵੀ ਗ਼ਲਤ ਸਾਬਤ ਕਰ ਦਿਤਾ ਗਿਆ ਹੁੰਦਾ।"

————————————————————

*ਫ਼ਰੈਡਰਿਕ ਏਂਗਲਜ਼, "ਐਂਟੀ-ਡੂਹਰਿੰਗ", ਪ੍ਰਗਤੀ ਪ੍ਰਕਾਸ਼ਨ,

ਮਾਸਕੋ, ੧੯੭੫, ਸਫਾ ੫੮।

੬੦