ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/61

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨੁੱਖੀ ਤਜਰਬੇ ਦੇ ਖਜ਼ਾਨਿਆਂ– ਕਿਤਾਬਾਂ, ਖਰੜਿਆਂ, ਕੰਮ ਦੇ ਸੰਦਾਂ, ਮਸ਼ੀਨ-ਟੂਲਾਂ, ਮੈਕਾਨਿਜ਼ਮਾਂ, ਰਹੁ-ਰੀਤਾਂ ਅਤੇ ਪਰੰਪਰਾਵਾਂ— ਵਿਚ ਹਮੇਸ਼ਾ ਲਈ ਕਾਇਮ ਰਹਿੰਦਾ ਹੈ। ਅਤੇ ਇਹ ਗੱਲ ਫ਼ਿਲਾਸਫ਼ੀ ਦੇ ਬੁਨਿਆਦੀ ਮਸਲੇ ਉਤੇ ਵੀ ਪੂਰੀ ਤਰ੍ਹਾਂ ਲਾਗੂ ਹੁੰਦੀ ਹੈ।

ਬਹੁਤ ਸਮੇਂ ਤੋਂ ਸਮੁੱਚਾ ਮਨੁੱਖੀ ਤਜਰਬਾ, ਵਿਗਿਆਨ, ਇਨਕਲਾਬੀ-ਰਾਜਨੀਤਕ ਸਰਗਰਮੀਆਂ ਅਤੇ ਖ਼ੁਦ ਇਤਿਹਾਸ, ਰੂਹਾਨੀ ਸੰਸਾਰ ਅਤੇ ਚੇਤਨਾ ਦੇ ਮੁਕਾਬਲੇ ਉਤੇ ਹਸਤੀ ਦੀ, ਯਥਾਰਥਕ ਸੰਸਾਰ ਦੀ ਪ੍ਰਾਥਮਿਕ ਪ੍ਰਕਿਰਤੀ ਨੂੰ ਸਾਬਤ ਕਰ ਚੁੱਕੇ ਹਨ। ਵਸਤੂਪਰਕ ਕਾਨੂੰਨਾਂ ਦੇ ਗਿਆਨ ਉਪਰ ਨਿਰਭਰ ਕਰਦਿਆਂ ਹੀ ਆਲੇ-ਦੁਆਲੇ ਦੇ ਸੰਸਾਰ ਨੂੰ ਬਦਲਣਾ ਸੰਭਵ ਹੈ।

ਹਸਤੀ ਦੀ, ਪ੍ਰਕਿਰਤੀ ਦੀ ਪ੍ਰਾਥਮਿਕਤਾ ਦੀ ਪ੍ਰੋੜ੍ਹਤਾ ਵਿਚ ਵਿਗਿਆਨੀਆਂ ਨੇ ਵੀ ਠੋਸ ਸਬੂਤ ਮੁਹਈਆ ਕੀਤਾ ਹੈ। ਆਧੁਨਿਕ ਖੋਜ ਉਪਰ ਨਿਰਭਰ ਕਰਦਿਆਂ, ਇਹ ਸੌਖੀ ਤਰ੍ਹਾਂ ਹੀ ਦਾਅਵਾ ਕੀਤਾ ਜਾ ਸਕਦਾ ਹੈ ਕਿ ਮਨੁੱਖ ਜਾਂ ਪਸ਼ੂ ਦੀ ਮਾਨਸਿਕਤਾ ਆਪਣੇ ਆਪ ਵਿਚ ਹੋਂਦ ਨਹੀਂ ਰੱਖ ਸਕਦੀ ਸਗੋਂ ਦਿਮਾਗ਼ ਵਿਚ ਚੱਲ ਰਹੇ ਅਮਲਾਂ ਨਾਲ ਡੂੰਘੀ ਤਰ੍ਹਾਂ ਜੁੜੀ ਹੋਈ ਹੈ। ਪ੍ਰਸਿੱਧ ਅਮਰੀਕੀ ਤੰਤੂ-ਸ਼ਰੀਰ ਵਿਗਿਆਨੀ ਜੋਜ਼ੇ ਦੇਲਗਾਦੋ ਵਲੋਂ ਕੀਤੇ ਗਏ ਤਜਰਬਿਆਂ ਤੋਂ ਪਤਾ ਲੱਗਾ ਹੈ ਕਿ ਮਨੁੱਖ ਦੇ ਦਿਮਾਗ਼ ਵਿਚ ਇਲੈਕਟਰੋਡ ਲਾਉਣ ਨਾਲ ਉਹ ਯਾਦਾਂ ਤਾਜ਼ਾ ਕਰਨੀਆਂ ਸੰਭਵ ਹਨ, ਜਿਨ੍ਹਾਂ ਨੂੰ ਉਹ ਕਦੇ ਦਾ ਭੁੱਲ ਚੁੱਕਾ ਹੁੰਦਾ ਹੈ, ਅਤੇ ਖ਼ਾਸ ਜਜ਼ਬਾ, ਜਾਂ ਪੱਕਾ ਮਨੋਭਰਮ ਉਤਪੰਨ ਕੀਤਾ ਜਾ ਸਕਦਾ ਹੈ। ਸਾਡੇ ਵਿਚਾਰਾਂ ਅਤੇ ਜਜ਼ਬਿਆਂ ਦੇ ਵਸਤੂ ਅਤੇ ਯਥਾਰਥ ਵਿਚਕਾਰ ਬੜਾ ਡੂੰਘਾ ਸੰਬੰਧ ਹੁੰਦਾ ਹੈ। ਹਰ ਚੀਜ਼, ਜਿਸਤੋ ਮਿਲਕੇ ਸਾਡਾ ਰੂਹਾਨੀ ਸੰਸਾਰ ਬਣਦਾ ਹੈ, ਤਜਰਬੇ ਦੇ ਸਿੱਟੇ ਵਜੋਂ, ਆਲੇ-ਦੁਆਲੇ ਦੇ ਸੰਸਾਰ ਨਾਲ ਸੰਪਰਕਾਂ

੫੯