ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/60

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੋਈ ਵੀ ਇਨਕਲਾਬੀ ਕਾਰਵਾਈ ਸਿਰਫ਼ ਇਕ ਮਾਅਰਕਾ ਬਣ ਕੇ ਰਹਿ ਸਕਦੀ ਹੈ ਜੇ ਇਸਦਾ ਕੋਈ ਅਸਲੀ ਆਰਥਕ ਆਧਾਰ ਨਾ ਹੋਵੇ।

ਇਸਤਰ੍ਹਾਂ ਅਸੀਂ ਦੇਖਦੇ ਹਾਂ ਕਿ ਫ਼ਿਲਾਸਫ਼ੀ ਦਾ ਬੁਨਿਆਦੀ ਮਸਲਾ ਹਰ ਇਕ ਲਈ ਭਾਰੀ ਮਹੱਤਾ ਰੱਖਦਾ ਹੈ, ਕਿਉਂਕਿ ਇਹ ਸਾਰੇ ਬੁਨਿਆਦੀ ਮਸਲਿਆਂ ਦੇ ਹਲ ਉਪਰ ਆਪਣੀ ਛਾਪ ਛੱਡਦਾ ਹੈ। ਇਹ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ, ਕਿਉਂਕਿ ਇਹ ਮਨੁੱਖ ਦੀਆਂ ਅਮਲੀ ਸਰਗਰਮੀਆਂ ਦੇ ਦੌਰਾਨ ਪੈਦਾ ਹੋਇਆ, ਜਦੋਂ ਕਿ ਉਹ ਪ੍ਰਕਿਰਤੀ, ਸਮਾਜ ਅਤੇ ਆਪਣੇ ਆਪ ਦੀ ਥਾਹ ਪਾਉਣ ਵਿਚ ਅਤੇ ਦੁਆਲੇ ਦੇ ਸੰਸਾਰ ਉਪਰ ਨਿਪੁੰਨਤਾ ਪਰਾਪਤ ਕਰਨ ਵਿਚ ਜੁੱਟਿਆ ਹੋਇਆ ਸੀ।

ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਫ਼ਿਲਾਸਫ਼ੀ ਦੇ ਬੁਨਿਆਦੀ ਮਸਲੇ ਦਾ ਜਵਾਬ ਦੇਣ ਨਾਲ ਹੀ ਅਸੀਂ ਮਨੁੱਖ ਲਈ ਬੁਨਿਆਦੀ ਮਹੱਤਾ ਰੱਖਦੇ ਦੂਜੇ ਮਸਲਿਆਂ ਨੂੰ ਹਲ ਕਰਨ ਵਿਚ ਤਰੱਕੀ ਕਰ ਸਕਦੇ ਹਾਂ। ਦੂਜੇ ਪਾਸੇ, ਜੇ ਹਰ ਫ਼ਿਲਾਸਫ਼ਰ, ਵਿਗਿਆਨੀ, ਲੇਖਕ ਅਤੇ ਰਾਜਸੀ ਹਸਤੀ ਲਈ ਇਸ ਸਵਾਲ ਦਾ ਜਵਾਬ ਦੇਣਾ ਜ਼ਰੂਰੀ ਹੈ, ਤਾਂ ਇਹ ਪੁੱਛਣਾ ਬਿਲਕੁਲ ਹੱਕੀ ਹੈ ਕਿ ਕੀ ਦੂਜੇ ਮਸਲਿਆਂ ਨੂੰ ਵਿਸਥਾਰਣ ਦਾ ਕੰਮ ਬਹੁਤ ਜ਼ਿਆਦਾ ਦੇਰ ਤੱਕ ਅੱਗੇ ਨਹੀਂ ਪੈ ਜਾਇਗਾ, ਅਤੇ ਕੀ ਇਨਕਲਾਬੀ ਸਰਗਰਮੀ ਮੱਧਮ ਨਹੀਂ ਪੈ ਜਾਇਗੀ ਅਤੇ ਵਿਗਿਆਨਕ ਚਿੰਤਨ ਦੀ ਪ੍ਰਗਤੀ ਰੁਕੀ ਨਹੀਂ ਰਹਿ ਜਾਇਗੀ?

ਸਚਮੁਚ, ਇਹ ਗੱਲ ਮਨੁੱਖਤਾ ਦੇ ਨਿਰੰਤਰ ਵਿਕਾਸ ਨੂੰ ਗੰਭੀਰ ਤਰ੍ਹਾਂ ਨਾਲ ਜਟਿਲ ਬਣਾ ਦੇਵੇਗੀ ਜੇ ਹਰ ਵਿਸ਼ੇਸ਼ ਸੂਰਤ ਵਿਚ ਨਵੇਂ ਸਿਰਿਉਂ ਇਹ ਸਾਬਤ ਕਰਨਾ ਪੈ ਜਾਏ ਕਿ ਸੰਬੰਧਤ ਹਲ ਠੀਕ ਹਨ। ਪਰ ਮਨੁੱਖੀ ਸਭਿਆਚਾਰ ਵਖਰੀ ਤਰ੍ਹਾਂ ਨਾਲ ਵਿਕਾਸ ਕਰਦਾ ਹੈ; ਜੋ ਕੁਝ ਲੱਭਿਆ ਜਾ ਚੁੱਕਾ ਹੈ, ਉਹ

੫੮