ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/59

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਸੋਸ਼ਲਿਜ਼ਮ ਦੀ ਉਸਾਰੀ ਲਈ ਸਿਧਾਂਤਕ ਆਧਾਰ ਮਾਰਕਸਵਾਦ ਹੈ, ਜੋ ਕਿ ਮਨੁੱਖ ਦੇ ਸੋਚਣ-ਢੰਗ ਨੂੰ ਬਦਲਣ ਲਈ ਇਕੋ ਇਕ ਪੱਕਾ ਆਧਾਰ ਉਹਨਾਂ ਹਾਲਤਾਂ ਨੂੰ ਬਦਲਣ ਵਿਚ ਦੇਖਦਾ ਹੈ, ਜਿਨ੍ਹਾਂ ਵਿਚ ਮਨੁੱਖ ਰਹਿ ਰਿਹਾ ਹੁੰਦਾ ਹੈ।

ਫ਼ਿਲਾਸਫ਼ੀ ਦੇ ਬੁਨਿਆਦੀ ਮਸਲੇ ਦਾ ਹਲ ਲੱਭਣ ਦੀ ਮਹੱਤਾ ਪ੍ਰਤੱਖ ਹੋ ਜਾਂਦੀ ਹੈ ਜਦੋਂ ਅਸੀਂ ਸੰਸਾਰ ਇਨਕਲਾਬੀ ਅਮਲ ਦੇ ਅੰਦਰ ਵਿਚਾਰਧਾਰਕ ਰੁਝਾਣਾਂ ਦਾ ਅਧਿਐਨ ਕਰਦੇ ਹਾਂ।

ਖੱਬੇ ਅਤਿਵਾਦ ਦੇ ਸਿਧਾਂਤਕਾਰਾਂ ਦਾ ਵਿਸ਼ਵਾਸ ਹੈ ਕਿ ਇਨਕਲਾਬ ਦੀਆਂ ਲਾਟਾਂ ਕਿਸੇ ਥਾਂ ਵੀ ਨਿਕਲ ਸਕਦੀਆਂ ਹਨ ਅਤੇ ਉਹਨਾਂ ਨੂੰ ਸਿਰਫ਼ ਹਵਾ ਦੇਣ ਦੀ ਲੋੜ ਹੁੰਦੀ ਹੈ। ਇਸ ਵਿਚਾਰ ਦੇ ਹਿਮਾਇਤੀ ਇਹ ਮਿਥ ਕੇ ਚੱਲਦੇ ਹਨ ਕਿ ਮਨੁੱਖ ਦੀ ਚੇਤਨਾ, ਉਸਦੀ ਇੱਛਾ-ਸ਼ਕਤੀ ਅਤੇ ਸਰਗਰਮੀ ਸੰਸਾਰ ਵਿਚ ਵਾਪਰਦੀਆਂ ਸਾਰੀਆਂ ਸਮਾਜਕ ਤਬਦੀਲੀਆਂ ਵਿਚ ਨਿਸਚਿਤਕਾਰੀ ਭੂਮਿਕਾ ਨਿਭਾਉਂਦੀ ਹੈ। ਉਦਾਹਰਣ ਵਜੋਂ, ਹਰਬਰਟ ਮਾਰਕੂਜ਼ੇ ਨਿਸਚਿਤ ਇਤਿਹਾਸਕ ਇਨਕਲਾਬੀ ਸ਼ਕਤੀਆਂ ਦੀ ਭਾਲ ਕਰਨਾ ਵਿਅਰਥ ਸਮਝਦਾ ਹੈ। ਉਸਦੀ ਦਲੀਲ ਹੈ ਕਿ ਇਹ ਸ਼ਕਤੀਆਂ ਖ਼ੁਦ ਇਨਕਲਾਬ ਦੇ ਦੌਰਾਨ ਹੀ ਪੈਦਾ ਹੋ ਸਕਦੀਆਂ ਹਨ ਜਦ ਕਿ ਇਨਕਲਾਬੀ ਤਬਦੀਲੀ ਦਾ ਅਸਲੀ ਸੋਮਾ ਅਤੇ ਆਧਾਰ ਮਨੁੱਖ ਦੀ ਕਲਪਣਾ ਹੈ। ਇਸਦੇ ਉਲਟ, ਸੱਚੇ ਇਨਕਲਾਬੀ, ਜਿਨ੍ਹਾਂ ਵਿਚ ਮਾਰਕਸਵਾਦੀ ਵੀ ਸ਼ਾਮਲ ਹਨ, ਇਹ ਦਾਅਵਾ ਕਰਦੇ ਹਨ ਕਿ ਇਨਕਲਾਬ ਸਫ਼ਲ ਤਾਂ ਹੀ ਹੋ ਸਕਦਾ ਹੈ ਜੇ ਇਸਲਈ ਵਸਤੂਪਰਕ ਸਮਾਜਕ ਅਤੇ ਆਰਥਕ ਪੂਰਵ-ਹਾਲਤਾਂ ਮੌਜੂਦ ਹੋਣ, ਜਿਸਦਾ ਮਤਲਬ ਹੈ ਕਿ ਇਨਕਲਾਬ "ਬਰਾਮਦ" ਨਹੀਂ ਕੀਤਾ ਜਾ ਸਕਦਾ। ਅਤੇ ਭਾਵੇਂ ਕਿਸੇ ਇਨਕਲਾਬ ਵਿਚ ਚੇਤਨਾ, ਇੱਛਾ-ਸ਼ਕਤੀ ਦੇ ਅੰਸ਼ ਵਲੋਂ ਅਦਾ ਕੀਤਾ ਜਾਂਦਾ ਰੋਲ ਬਹੁਤ ਵੱਡਾ ਹੁੰਦਾ ਹੈ,

੫੭