ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/58

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਰ ਇਹ ਸਿਰਫ਼ ਦਾਰਸ਼ਨਿਕ ਖੋਜ ਬਾਰੇ ਹੀ ਸੱਚ ਨਹੀਂ। ਬੇਸ਼ਕ, ਹਰ ਸਾਇੰਸਦਾਨ ਜਿਹੜਾ ਕਿਸੇ ਗੁੰਝਲਦਾਰ ਵਿਗਿਆਨਕ ਸਮੱਸਿਆ ਦੀ ਖੋਜ ਨੂੰ ਹੱਥ ਲੈਂਦਾ ਹੈ, ਉਦਾਹਰਣ ਵਜੋਂ, ਕੋਈ ਨਵਾਂ ਅਰਸ਼ੀ ਵਜੂਦ ਲੱਭ ਕੇ ਬ੍ਰਹਿਮੰਡ ਦੀ ਇਕ ਹੋਰ ਬੁਝਾਰਤ ਹਲ ਕਰਨ ਦਾ ਕੰਮ ਹੱਥ ਲੈਂਦਾ ਹੈ, ਉਹ ਬਿਲਕੁਲ ਸਪਸ਼ਟ ਹੁੰਦਾ ਹੈ ਕਿ ਸੰਬੰਧਤ ਵਜੂਦ ਸਿਰਫ਼ ਉਸਦੀ ਕਲਪਣਾ ਦੀ ਉਪਜ ਨਹੀਂ ਸਗੋਂ ਹਕੀਕਤ ਵਿਚ, ਉਸਦੀ ਚੇਤਨਾ ਤੋਂ ਸਵੈਧੀਨ, ਅਰਥਾਤ, ਵਸਤੂਪਰਕ ਤੌਰ ਉਤੇ ਮੌਜੂਦ ਹੈ। ਜੇ ਉਸਦਾ ਵਿਸ਼ਵਾਸ ਇਸਤੋਂ ਉਲਟ ਹੁੰਦਾ, ਤਾਂ ਉਹ ਅਰਸ਼ੀ ਵਜੂਦਾਂ ਦੀ ਸਥਿਤੀ ਦਾ ਅਧਿਐਨ ਕਰਨ ਵਿਚ ਆਪਣੀ ਸਹਾਇਤਾ ਲਈ ਸੂਖਮ ਯੰਤਰਾਂ ਦੀ ਕਾਢ ਕੱਢਣ ਦੀ ਪ੍ਰਵਾਹ ਨਾ ਕਰਦਾ, ਸਗੋਂ ਸਿਰਫ਼ ਆਪਣੀ ਕਲਪਣਾ ਸ਼ਕਤੀ ਉਪਰ ਭਰੋਸਾ ਰੱਖਦਾ। ਇਸਤਰ੍ਹਾਂ ਫ਼ਿਲਾਸਫ਼ੀ ਦੇ ਬੁਨਿਆਦੀ ਸਵਾਲ ਦਾ ਹਲ ਕਿਸੇ ਵੀ ਵਿਗਿਆਨਕ ਖੋਜ ਦੀ ਇਕ ਮਹੱਤਵਪੂਰਨ ਪੂਰਵ-ਸ਼ਰਤ ਹੈ।

ਸਿਆਸਤਦਾਨ ਅਤੇ ਰਾਜਨੇਤਾ ਲਈ ਇਹ ਮਸਲਾ ਸਭ ਤੋਂ ਮਹਤਵਪੂਰਨ ਹੈ। ਕੀ, ਉਦਾਹਰਣ ਵਜੋਂ, ਸਿਰਫ਼ ਮਨੁੱਖੀ ਮਨ ਉਤੇ ਪ੍ਰਭਾਵ ਪਾ ਕੇ, ਮਨੁੱਖ ਨੂੰ ਪ੍ਰਬੁੱਧ ਕਰਕੇ ਅਤੇ ਵਿਦਿਆ ਦੇ ਕੇ ਸਮਾਜ ਬਦਲਿਆ ਜਾ ਸਕਦਾ ਹੈ, ਜਾਂ ਕਿ ਜਿਨ੍ਹਾਂ ਹਾਲਤਾਂ ਵਿਚ ਉਹ ਰਹਿ ਰਿਹਾ ਹੁੰਦਾ ਹੈ, ਉਹਨਾਂ ਨੂੰ ਬਦਲਣਾ ਵੀ ਜ਼ਰੂਰੀ ਹੁੰਦਾ ਹੈ? "ਨੈਤਿਕ ਸੋਸ਼ਲਿਜ਼ਮ" ਜਾਂ "ਮਾਨਵਵਾਦੀ ਸੋਸ਼ਲਿਜ਼ਮ" ਦੇ ਸੰਕਲਪਾਂ ਦੇ ਹਿਮਾਇਤੀਆਂ ਦਾ ਵਿਸ਼ਵਾਸ ਹੈ ਕਿ ਸਮਾਜ ਨੂੰ ਮੁੜ ਤਰਤੀਬ ਦੇਣ ਲਈ ਆਰੰਭਕ ਨੁਕਤਾ ਇਹ ਹੈ ਕਿ ਮਨੁੱਖੀ ਚੇਤਨਾ ਨੂੰ ਬਦਲਿਆ ਜਾਏ, ਮਨੁੱਖ ਦਾ ਸੁਧਾਰ ਕੀਤਾ ਜਾਏ ਅਤੇ ਉਹ ਆਪਣਾ ਸੁਧਾਰ ਆਪ ਕਰੇ। ਇਸਦੇ ਮੁਕਾਬਲੇ ਵਿਚ, ਸੋਵੀਅਤ ਯੂਨੀਅਨ ਅਤੇ ਪੂਰਬੀ ਯੂਰਪ, ਏਸ਼ੀਆ, ਅਫ਼ਰੀਕਾ ਅਤੇ ਲਾਤੀਨੀ ਅਮ੍ਰੀਕਾ ਦੇ ਦੂਜੇ ਦੇਸਾਂ

੫੬