ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/57

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੀਂਹ-ਪੱਥਰ ਰੱਖਣ ਤੋਂ ਵੀ ਪਹਿਲਾਂ ਇਮਾਰਤ ਦੀਆਂ ਵਖੋ ਵਖਰੀਆਂ ਰਹਿਣਯੋਗ ਮੰਜ਼ਲਾਂ ਉਸਾਰ ਸਕਦਾ ਹੈ।"* ਮਾਰਕਸਵਾਦ--ਲੈਨਿਨਵਾਦ ਦੇ ਬਾਨੀਆਂ ਨੇ ਹੀ ਅਤੇ ਖ਼ਾਸ ਕਰਕੇ ਫ਼ਰੈਡਰਿਕ ਏਂਗਲਜ਼ ਨੇ, ਫ਼ਿਲਾਸਫ਼ੀ ਦੇ ਬੁਨਿਆਦੀ ਸਵਾਲ ਨੂੰ ਵਿਸਥਾਰਿਆ ਅਤੇ ਦਾਰਸ਼ਨਿਕ ਸਿਧਾਂਤਾਂ ਨੂੰ ਸੂਤ੍ਰਿਤ ਕਰਨ ਵਿਚ ਇਸਦੇ ਰੋਲ ਨੂੰ ਪ੍ਰਗਟ ਕੀਤਾ। ਆਪਣੀ ਕਿਰਤ "ਲੁਡਵਿਗ ਫ਼ਿਉਰਬਾਖ਼ ਅਤੇ ਕਲਾਸੀਕਲ ਜਰਮਨ ਫ਼ਿਲਾਸਫ਼ੀ ਦਾ ਅੰਤ" ਵਿਚ ਏਂਗਲਜ਼ ਨੇ ਲਿਖਿਆ: "ਸਾਰੀ ਫ਼ਿਲਾਸਫ਼ੀ ਦਾ, ਖ਼ਾਸ ਕਰਕੇ ਵਧੇਰੇ ਨੇੜਲੇ ਭੂਤਕਾਲ ਵਿਚਲੀ ਫ਼ਿਲਾਸਫ਼ੀ ਦਾ ਮਹਾਨ ਬੁਨਿਆਦੀ ਸਵਾਲ ਚਿੰਤਨ ਅਤੇ ਹਸਤੀ ਦੇ ਸੰਬੰਧ ਦਾ ਸਵਾਲ ਹੈ।"**

ਫ਼ਿਲਾਸਫ਼ੀ ਦਾ ਬੁਨਿਆਦੀ ਸਵਾਲ ਕਿਸੇਤਰ੍ਹਾਂ ਵੀ ਦਾਰਸ਼ਨਿਕ ਸਮੱਸਿਆਵਾਂ ਦੇ ਸਮੁੱਚੇ ਧਨ ਨੂੰ ਮੁਕਾ ਨਹੀਂ ਦੇਂਦਾ ਜਾਂ ਮਨੁੱਖ ਅਤੇ ਸੰਸਾਰ ਵਿਚਕਾਰ, ਹਸਤੀ ਅਤੇ ਚਿੰਤਨ ਵਿਚਕਾਰ ਸੰਬੰਧਾਂ ਦੀ ਸਾਰੀ ਵੰਨ-ਸੁਵੰਨਤਾ ਨੂੰ ਪ੍ਰਗਟ ਨਹੀਂ ਕਰ ਦੇਂਦਾ। ਸਾਰੇ ਮਸਲੇ ਦਾ ਸਾਰ ਇਹ ਹੈ ਕਿ ਪ੍ਰਾਥਮਿਕ ਕੀ ਹੈ, ਜਿਹੜਾ ਜਟਿਲ "ਹਸਤੀ-ਚਿੰਤਨ" ਸੰਬੰਧ ਵਿਚ ਨਿਰਧਾਰਣੀ ਹੈ। ਇਸ ਮਸਲੇ ਨੂੰ ਹਲ ਕੀਤੇ ਤੋਂ ਬਿਨਾਂ, ਦੂਜੇ ਸਵਾਲਾਂ ਦਾ ਜਵਾਬ ਦੇਣਾ ਅਸੰਭਵ ਹੈ। ਇਸਦੇ ਸਿੱਟੇ ਵਜੋਂ, ਕੋਈ ਵੀ ਦਾਰਸ਼ਨਿਕ ਅਧਿਐਨ ਫ਼ਿਲਾਸਫ਼ੀ ਦੇ ਬੁਨਿਆਦੀ ਮਸਲੇ ਨੂੰ ਹਲ ਕਰਨ ਤੋਂ ਸ਼ੁਰੂ ਹੁੰਦਾ ਹੈ।

————————————————————

*ਕਾਰਲ ਮਾਰਕਸ, "ਰਾਜਨੀਤਕ ਆਰਥਕਤਾ ਦੀ ਆਲੋਚਨਾ ਨੂੰ ਇਕ ਦੇਣ", ਪ੍ਰਗਤੀ ਪ੍ਰਕਾਸ਼ਨ, ਮਾਸਕੋ, ੧੯੭੭, ਸਫਾ ੫੭।

**ਫ਼ਰੈਡਰਿਕ ਏਂਗਲਜ਼, "ਲੁਡਵਿਗ ਫ਼ਿਉਰਬਾਖ਼ ਅਤੇ ਕਲਾਸੀਕਲ ਜਰਮਨ ਫ਼ਿਲਾਸਫ਼ੀ ਦਾ ਅੰਤ"; ਕਾਰਲ ਮਾਰਕਸ ਅਤੇ ਫ਼ਰੈਡਰਿਕ ਏਂਗਲਜ਼, ਚੋਣਵੀਆਂ ਕਿਰਤਾਂ, ਤਿੰਨ ਸੈਂਚੀਆਂ ਵਿਚ, ਸੈਂਚੀ ੩, ਪ੍ਰਗਤੀ ਪ੍ਰਕਾਸ਼ਨ, ਮਾਸਕੋ, ੧੯੭੩, ਸਫਾ ੩੪੫।

੫੫