ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/56

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ। ਫ਼ਰਾਂਸਿਸ ਬੇਕਨ ਦਾ ਖ਼ਿਆਲ ਸੀ ਕਿ ਫ਼ਿਲਾਸਫ਼ੀ ਦਾ ਬੁਨਿਆਦੀ ਸਵਾਲ (ਵਿਗਿਆਨ ਦੀ ਸਹਾਇਤਾ ਨਾਲ) ਪ੍ਰ੍ਕਿਰਤੀ ਉਪਰ ਮਨੁੱਖ ਦੇ ਗ਼ਲਬੇ ਦਾ ਪਸਾਰ ਕਰਨਾ ਸੀ; ਕਲਾਡ ਹੈਲਵੋਟੀਅਸ ਮਨੁੱਖਾਂ ਖ਼ੁਸ਼ੀ ਦੇ ਸਾਰ-ਤੱਤ ਦਾ ਅਧਿਐਨ ਕਰਨ ਨੂੰ ਬੁਨਿਆਦੀ ਸਵਾਲ ਸਮਝਦਾ ਸੀ, ਅਤੇ ਜਾਂ-ਜਾਕ ਰੂਸੋ ਇਹ ਲੱਭਣ ਨੂੰ ਕਿ ਮਨੁੱਖਾਂ ਵਿਚਕਾਰ ਨਾਬਰਾਬਰੀ ਨੂੰ ਕਿਵੇਂ ਖ਼ਤਮ ਕੀਤਾ ਜਾ ਸਕਦਾ ਹੈ।

ਲੈਨਿਨ ਨੇ ਕਿਹਾ ਸੀ ਕਿ ਮਨ ਨੂੰ ਪ੍ਰਾਥਮਿਕ ਮੰਣਿਆ ਜਾਏ ਜਾਂ ਬਾਹਰਲੇ ਸੰਸਾਰ ਨੂੰ, ਇਸ ਸਵਾਲ ਦਾ ਜਵਾਬ ਦਾਰਸ਼ਨਿਕ ਚਿੰਤਨ ਦੇ ਵਿਗਾਸ ਨੂੰ ਸ਼ਬਦਾਂ ਵਿਚ ਨਹੀਂ ਸਗੋਂ ਹਕੀਕਤ ਵਿਚ ਨਿਸਚਿਤ ਕਰਦਾ ਹੈ। "ਇਸ ਖੇਤਰ ਵਿਚ ਛਾਏ ਹੋਏ ਧੁੰਦਲਕੇ ਦਾ ਅਤੇ ਹਜ਼ਾਰ-ਹਾ ਗ਼ਲਤੀਆਂ ਦਾ ਸੋਮਾ ਇਹ ਤੱਥ ਹੈ ਕਿ ਸ਼ਬਦਾਵਲੀ, ਪਰਿਭਾਸ਼ਾਵਾਂ, ਪੰਡਤਾਉਪੁਣੇ ਦਾ ਝਾਵਲਾ ਦੇਂਦੀਆਂ ਜੁਗਤਾਂ ਅਤੇ ਸ਼ਾਬਦਿਕ ਚਲਾਕੀਆਂ ਦੀ ਆੜ ਹੇਠ ਇਹਨਾਂ ਦੋ ਰੁਝਾਣਾਂ ਨੂੰ ਅੱਖੋਂ ਉਹਲੇ ਕਰ ਦਿਤਾ ਜਾਂਦਾ ਹੈ।"*

ਕਈ ਸਦੀਆਂ ਦੇ ਵਿਕਾਸ ਤੋਂ ਮਗਰੋਂ ਹੀ ਫ਼ਿਲਾਸਫ਼ੀ ਦੇ ਵਿਕਾਸ ਦੇ ਪੜਾਵਾਂ ਨੂੰ, ਇਸਦੀਆਂ ਕੁੰਜੀਵਤ ਸਮੱਸਿਆਵਾਂ ਅਤੇ ਮੁੱਖ ਰੁਝਾਣਾਂ ਨੂੰ ਪਰਿਭਾਸ਼ਤ ਕਰਨਾ ਸੰਭਵ ਹੋਇਆ। "ਸਾਰੇ ਵਿਗਿਆਨਾਂ ਦੀ ਇਤਿਹਾਸਕ ਪ੍ਰਗਤੀ ਬਹੁਤ ਸਾਰੀਆਂ ਵਿਰੋਧੀ ਚਾਲਾਂ ਦੇ ਵਿਚੋਂ ਦੀ ਹੁੰਦੀ ਹੋਈ ਨਿਖੇੜ ਦੇ ਅਸਲੀ ਨੁਕਤੇ ਤੱਕ ਲੈ ਜਾਂਦੀ ਹੈ। ਦੂਜੇ ਉਸਾਰੀ-ਮਾਹਰਾਂ ਤੋਂ ਵਿਪਰੀਤ, ਵਿਗਿਆਨ ਨਾ ਸਿਰਫ਼ ਹਵਾ ਵਿਚ ਕਿਲ੍ਹੇ ਉਸਾਰਦਾ ਹੈ, ਸਗੋਂ

————————————————————

*ਵ. ਇ. ਲੈਨਿਨ, "ਪਦਾਰਥਵਾਦ ਅਤੇ ਅਨੁਭਵ-ਸਿੱਧ ਆਲੋਚਨਾ", ਕਿਰਤ ਸੰਗ੍ਰਹਿ, ਸੈਂਚੀ ੧੪, ਪ੍ਰਗਤੀ ਪ੍ਰਕਾਸ਼ਨ

ਮਾਸਕੋ, ੧੯੭੭, ਸਫਾ ੩੩੬।

੫੪