ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/55

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਅਤੇ ਅੱਜ ਦੇ ਵਖੋ ਵਖਰੇ ਰੁਝਾਣਾਂ, ਪਰਪਾਟੀਆਂ ਅਤੇ ਸੰਕਲਪਾਂ ਦੀ ਪੁਣ-ਛਾਣ ਕਰੀਏ, ਤਾਂ ਅਸੀਂ ਦੇਖਾਂਗੇ ਕਿ ਕੁਝ ਫ਼ਿਲਾਸਫ਼ਰ ਵਿਗਿਆਨਕ ਗਿਆਨ ਦੇ ਅਮਲ ਦਾ ਅਧਿਐਨ ਕਰਦੇ ਹਨ, ਦੂਜੇ ਮਨੁੱਖਾ ਆਜ਼ਾਦੀ ਦੇ ਮਸਲੇ ਵਿਚ ਦਿਲਚਸਪੀ ਰੱਖਦੇ ਹਨ, ਕੁਝ ਹੋਰਨਾਂ ਨੇ ਰੱਬ ਦੀ ਹੋਂਦ ਸਾਬਤ ਕਰਨ ਦੀ ਕੋਸ਼ਿਸ਼ ਵਿਚ ਹੀ ਆਪਣੀਆਂ ਜ਼ਿੰਦਗੀਆਂ ਬਿਤਾ ਦਿਤੀਆਂ ਹਨ, ਕੁਝ ਹੋਰ ਹਨ ਜਿਹੜੇ ਮਨੁੱਖ ਵਿਚਲੇ ਸ਼ਹਿਰੀ ਨੂੰ ਵਿਦਿਆ ਦੇਣ ਬਾਰੇ ਫ਼ਿਕਰਮੰਦ ਹਨ, ਜਦ ਕਿ ਕੁਝ ਹਨ ਜਿਹੜੇ ਆਪਣੇ ਵਿਚਾਰਾਂ ਨੂੰ ਕਲਾ ਵੱਲ ਲਾਉਣਾ ਜਾਰੀ ਰੱਖਦੇ ਹਨ, ਅਤੇ ਉਹਨਾਂ ਦੀ ਰਾਇ ਵਿਚ ਇਹ ਧਿਆਨ ਲਾਉਣ ਯੋਗ ਇਕ ਇਕ ਮਜ਼ਮੂਨ ਹੈ। ਫਿਰ ਵੀ, ਭਾਵੇਂ ਉਹ ਵਖੋ ਵਖਰੇ ਪੈਂਤੜੇ ਲੈਂਦੇ ਹਨ ਅਤੇ ਵਖੋ ਵਖਰੇ ਸਵਾਲਾਂ ਵਿਚ ਜੁੱਟੇ ਹੋਏ ਹਨ, ਸਾਰੇ ਫਿਲਾਸਫ਼ਰ ਉਸੇ ਮਸਲੇ ਵੱਲ ਮੁੜਦੇ ਹਨ- ਮਨੁੱਖ ਅਤੇ ਸੰਸਾਰ ਵਿਚਕਾਰ, ਮਨ ਅਤੇ ਪ੍ਰਕਿਰਤੀ ਵਿਚਕਾਰ ਅੰਤਰ ਸੰਬੰਧਾਂ ਵੱਲ। ਕੀ ਮਨੁੱਖ ਸੰਸਾਰ ਬਾਰੇ ਬੋਧ ਪ੍ਰਾਪਤ ਕਰ ਸਕਦਾ ਹੈ? ਕਿਸ ਤਰੀਕੇ ਨਾਲ ਹਕੀਕਤ ਉਸਦੀਆਂ ਭਾਵਨਾਵਾਂ, ਵਿਚਾਰਾਂ ਅਤੇ ਲੋੜਾਂ ਨੂੰ ਪ੍ਰਭਾਵਿਤ ਕਰਦੀ ਹੈ? ਕੀ ਉਹ ਦੁਨੀਆਂ ਨੂੰ ਬਦਲਣ ਦੇ ਸਮਰੱਥ ਹੈ, ਕੀ ਕਲਾ ਕਲਾਕਾਰ ਲਈ ਆਪਣੇ ਆਪ ਨੂੰ ਪ੍ਰਗਟ ਕਰਨ ਦਾ ਇਕ ਸਾਧਨ ਮਾਤਰ ਹੀ ਹੈ, ਜਾਂ ਕਿ ਦੁਨੀਆਂ ਦਾ ਪ੍ਰਤਿਬਿੰਬ ਹੈ? ਇਹ ਸਾਰੇ ਸਵਾਲ ਇਕੋ ਆਮ ਮਸਲੇ ਦੇ ਵਿਸ਼ੇਸ਼ ਪੱਖ ਹਨ।

ਚੇਤਨਾ ਅਤੇ ਹਸਤੀ, ਰੂਹਾਨੀ ਅਤੇ ਪਦਾਰਥਕ ਵਿਚਕਾਰ ਸੰਬੰਧ ਦੇ ਸਵਾਲ ਨੂੰ ਫ਼ਿਲਾਸਫ਼ਰਾਂ ਨੇ ਇਕਦਮ ਹੀ ਫ਼ਿਲਾਸਫ਼ੀ ਦੇ ਬੁਨਿਆਦੀ ਸਵਾਲ ਵਜੋਂ ਨਹੀਂ ਸੀ ਪਛਾਣ ਲਿਆ। ਮਧ-–ਕਾਲੀਨ ਪੰਡਤਾਊਵਾਦੀ ਸਿਧਾਂਤਕ ਗਿਆਨ ਅਤੇ ਧਾਰਮਕ ਵਿਸ਼ਵਾਸ ਵਿਚਕਾਰ ਸੰਬੰਧ ਨੂੰ ਬੁਨਿਆਦੀ ਸਵਾਲ ਸਮਝਦੇ

੫੩