ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/54

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੋਂ ਅਗਵਾਈ ਲੈਣੀ ਚਾਹੀਦੀ ਹੈ, ਉਸਨੂੰ ਆਪਣੀ ਸੇਧ ਕਿਸ ਪਾਸੇ ਰੱਖਣੀ ਚਾਹੀਦੀ ਹੈ, ਅਤੇ ਕਿਸ ਚੀਜ਼ ਨੂੰ ਆਪਣੇ ਫ਼ਰਜ਼ ਵਜੋਂ ਜਾਨਣਾ ਚਾਹੀਦਾ ਹੈ? ਇਹ ਮਨੁੱਖ ਦੀ ਨੈਤਿਕਤਾ ਦਾ ਸਵਾਲ ਹੈ। ਪਰ ਇਹ ਸਮਝਣ ਲਈ ਕਿ ਵਿਵਹਾਰ ਕਿਵੇਂ ਕਰਦਾ ਹੈ, ਬੰਦੇ ਲਈ ਪਹਿਲਾਂ ਇਹ ਜਾਨਣਾ ਜ਼ਰੂਰੀ ਹੈ ਕਿ ਇਖਲਾਕ ਜਾਂ ਨੀਤੀ-ਸ਼ਾਸਤਰ ਕੀ ਹੈ? ਮਨੁੱਖ ਕਿਉਂ ਆਪਣੇ ਮਾਨ ਅਤੇ ਵੱਕਾਰ ਦੀ ਰਾਖੀ ਕਰਦਾ ਹੈ? ਉਹ ਆਪਣੀ ਜ਼ਮੀਰ ਦਾ ਹੁਕਮ ਕਿਉਂ ਮੰਣਦਾ ਹੈ, ਉਹ ਆਪਣਾ ਫ਼ਰਜ਼ ਕਿਉਂ ਨਿਭਾਉਂਦਾ ਹੈ? ਇਹਨਾਂ ਸਵਾਲਾਂ ਦੇ ਜਵਾਬ ਦੇਣ ਲੱਗਿਆਂ ਸਾਡੇ ਲਈ ਇਸ ਚੀਜ਼ ਦੀ ਵਿਆਖਿਆ ਕਰਨੀ ਲਾਜ਼ਮੀ ਹੋ ਜਾਇਗੀ ਕਿ ਫ਼ਰਜ਼, ਇਨਸਾਫ਼, ਗੁਣ ਅਤੇ ਇੱਜ਼ਤ ਦੇ ਭਾਵ ਮਨੁੱਖ ਵਿਚ ਕਿਉਂ ਪੈਦਾ ਹੋਏ। ਕੀ ਇਹ ਸਾਰੇ ਭਾਵ ਉਹਨਾਂ ਹਾਲਤਾਂ ਕਰਕੇ ਪੈਦਾ ਹੋਏ ਹਨ ਜਿਨ੍ਹਾਂ ਵਿਚ ਅਸੀਂ ਰਹਿੰਦੇ ਹਾਂ ਅਤੇ ਸਾਡੀਆਂ ਇੱਛਾਵਾਂ, ਚੇਤਨਾ ਜਾਂ ਇੱਛਾ-ਸ਼ਕਤੀ ਦਾ ਇਸ ਵਿਚ ਕੋਈ ਦਖਲ ਨਹੀਂ? ਜਾਂ ਕਿ ਇਹ ਲੋਕਾਂ ਵਿਚਕਾਰ ਹੋਏ ਤਰਕ-ਸੰਗਤ, ਈਮਾਨਦਾਰ ਸਮਝੌਤੇ ਦਾ ਸਿੱਟਾ ਹਨ? ਜਾਂ, ਹੋ ਸਕਦਾ ਹੈ, ਨੀਤੀ-ਸ਼ਾਸਤਰ ਕਿਸੇ ਦੈਵੀ ਮੂਲ ਨਾਲ ਮਨੁੱਖ ਦੇ ਸੰਪਰਕ ਦਾ ਸਿੱਟਾ ਹੋਵੇ?

ਪ੍ਰਤੱਖ ਤੌਰ ਉਤੇ ਅਸੀਂ ਰੂਹਾਨੀ ਅਤੇ ਪ੍ਰਕਿਰਤਕ, ਚੇਤਨਾ ਅਤੇ ਹਸਤੀ ਵਿਚਲੇ ਸੰਬੰਧ ਦੇ ਸਵਾਲ ਵੱਲ ਆ ਗਏ ਹਾਂ। ਇਸਲਈ ਇਹੀ ਸਵਾਲ ਹੈ ਜਿਹੜਾ ਫ਼ਿਲਾਸਫ਼ੀ ਵਿਚ ਸਭ ਤੋਂ ਵੱਧ ਆਮ ਹੈ, ਅਤੇ ਇਸਨੂੰ ਹਲ ਕੀਤੇ ਬਿਨਾਂ ਵਧੇਰੇ ਵਿਸ਼ੇਸ਼ ਸਮੱਸਿਆਵਾਂ ਨੂੰ ਹਲ ਨਹੀਂ ਕੀਤਾ ਜਾ ਸਕਦਾ।

ਬੇਸ਼ਕ ਸਾਡੇ ਲਈ ਇਹ ਕਹਿਣਾ ਉਚਿਤ ਨਹੀਂ ਹੋਵੇਗਾ ਕਿ ਫ਼ਿਲਾਸਫ਼ਰਾਂ ਨੇ ਹਮੇਸ਼ਾ ਸਿਰਫ਼ ਇਸ ਬੁਨਿਆਦੀ ਮਸਲੇ ਹੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਜੇ ਅਸੀਂ ਬੀਤੇ

੫੨