ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/52

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੂਜਾ ਕਾਂਡ

ਫ਼ਿਲਾਸਫ਼ੀ ਦਾ ਮੂਲ ਮਸਲਾ

ਕਿਥੋਂ ਸ਼ੁਰੂ ਕਰੀਏ?

ਕਿਸੇ ਵੀ ਸੰਸਾਰ ਦ੍ਰਿਸ਼ਟੀਕੋਨ ਦੀ ਬੁਨਿਆਦ ਵਿਚ ਕੀ ਹੁੰਦਾ ਹੈ? ਜੇ ਕਿਸੇ ਨੇ ਉਸ ਦੁਨੀਆਂ ਵੱਲ, ਜਿਸ ਵਿਚ ਉਹ ਰਹਿ ਰਿਹਾ ਹੈ, ਆਪਣਾ ਵਤੀਰਾ ਨਿਸਚਿਤ ਕਰਨਾ ਹੋਵੇ ਅਤੇ ਆਪਣੇ ਵਿਵਹਾਰ ਦੀ ਸੇਧ ਨਿਸਚਿਤ ਕਰਨੀ ਹੋਵੇ ਤਾਂ ਉਸਨੂੰ ਸਭ ਤੋਂ ਪਹਿਲਾਂ ਕੀ ਲੱਭਣਾ ਚਾਹੀਦਾ ਹੈ?

ਜਰਮਨ ਫ਼ਿਲਾਸਫ਼ਰ ਇਮੈਨੂਅਲ ਕਾਂਤ ਦਾ ਵਿਸ਼ਵਾਸ ਸੀ ਕਿ ਫ਼ਿਲਾਸਫ਼ਰ ਨੂੰ ਤਿੰਨ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ: "ਮੈਂ ਕੀ ਜਾਣ ਸਕਦਾ ਹਾਂ?" "ਮੈਨੂੰ ਕੀ ਕਰਨਾ ਚਾਹੀਦਾ ਹੈ?" ਅਤੇ "ਮੈਂ ਕਿਸ ਚੀਜ਼ ਦੀ ਆਸ ਕਰ ਸਕਦਾ ਹਾਂ?"* ਆਓ ਦੇਖੀਏ ਕਿ ਇਹ ਤਿੰਨ ਸਵਾਲ ਕਿਤੇ ਵਧੇਰੇ ਆਮ ਸਵਾਲ ਨੂੰ ਤਾਂ ਨਹੀਂ ਲੁਕਾਈ ਬੈਠੇ। ਸਚਮੁਚ, ਮਨੁੱਖ ਚੀਜ਼ਾਂ ਸਿਖਦਾ

————————————————————

*ਇਮੈਨੂੰਅਲ ਕਾਂਤ,"Kritik der reinen Ver-nunft", Verlag Philipp Reclam jun.,ਲਾਈਪ ਜ਼ਿਗ, ੧੯੭੧, ਸਫਾ ੮੧੮।

੫੦