ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/50

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਇਸਨੂੰ ਸਮਝਣ ਅਤੇ ਬਦਲਣ ਦੀਆਂ ਸੰਭਾਵਨਾਵਾਂ ਦਾ ਵਿਸ਼ਲੇਸ਼ਣ ਹੈ। ਪਰ ਇਹ ਨਿਸਚਾ ਵੀ ਹੈ, ਪਰਾਪਤ ਕੀਤੇ ਗਿਆਨ ਦੇ ਆਧਾਰ ਉਤੇ ਕਾਰਵਾਈ ਦੀ ਲੋੜ ਵਿਚ ਵਿਸ਼ਵਾਸ ਵੀ ਹੈ। ਇਹ ਗਿਆਨ ਅਤੇ ਮੁਲਾਂਕਣ ਦਾ, ਗਿਆਨ ਅਤੇ ਨਿਸਚੇ ਦਾ, ਭਾਵਕ ਅਤੇ ਤਾਰਕਕ ਦਾ ਮਿਸ਼ਰਣ ਹੈ। ਇਸਲਈ, ਫ਼ਿਲਾਸਫ਼ੀ ਸਿਧਾਂਤਕ ਗਿਆਨ ਦਾ ਵਿਸ਼ੇਸ਼ ਰੂਪ ਹੈ, ਜਿਸ ਵਿਚ ਸਮੁੱਚੇ ਮਨੁੱਖੀ ਤਜਰਬੇ ਨੂੰ ਵਿਆਪਕ ਤੌਰ ਉਤੇ ਆਮਿਆਉਣਾ ਹੀ ਸ਼ਾਮਲ ਨਹੀਂ ਸਗੋਂ ਉਸ ਤਜਰਬੇ ਵਿਚਲੇ ਉਹਨਾਂ ਅਵਸਰਾਂਨੂੰ ਪਛਾਨਣਾ ਵੀ ਸ਼ਾਮਲ ਹੈ ਜਿਹੜੇ ਅਵਸਰ ਮਨੁੱਖ ਲਈ ਵਿਸ਼ੇਸ਼ ਮਹੱਤਾ ਰੱਖਦੇ ਹਨ।

ਫ਼ਿਲਾਸਫ਼ੀ ਦੀ ਮਾਰਕਸਵਾਦੀ ਪਰਿਭਾਸ਼ਾ, ਕਿ ਇਹ ਸੰਸਾਰ ਦ੍ਰਿਸ਼ਟੀਕੋਨ ਨਾਲ ਸੰਬੰਧਤ ਸਭ ਤੋਂ ਵੱਧ ਸਾਮਾਨੀਯ ਮਸਲਿਆਂ ਨੂੰ ਹਲ ਕਰਦੇ ਸਿਧਾਂਤਕ ਗਿਆਨ ਦਾ ਇਕ ਰੂਪ ਹੈ, ਫ਼ਿਲਾਸਫ਼ੀ ਦੇ ਕਾਰਜਾਂ ਬਾਰੇ ਪਹਿਲਾਂ ਮਿਲਦੇ ਸਾਰੇ ਵਿਚਾਰਾਂ ਨਾਲੋਂ, ਅਤੇ ਇਸਦੀਆਂ ਆਧੁਨਿਕ ਬੁਰਜੂਆ ਵਿਆਖਿਆਵਾਂ ਤੋਂ ਵੀ ਲਾਜ਼ਮੀ ਤੌਰ ਉਤੇ ਵਖਰੀ ਹੈ।

ਬੀਤੇ ਵਿਚ, ਫ਼ਿਲਾਸਫ਼ੀ ਪ੍ਰਕਿਰਤੀ ਅਤੇ ਸਮਾਜ ਦੀ ਹੋਂਦ ਦੇ ਕਈ ਮਸਲਿਆਂ ਨੂੰ "ਸਦੀਵਤਾ ਦੇ ਦ੍ਰਿਸ਼ਟੀਕੋਨ ਤੋਂ" ਹਲ ਕਰਨ ਦਾ, ਅਤੇ ਹਮੇਸ਼ਾ ਹਮੇਸ਼ਾ ਲਈ ਦੋਹਾਂ ਦੇ ਕਾਨੂੰਨ ਘੜਣ ਦਾ ਦਾਅਵਾ ਕਰਦੀ ਸੀ। ਅੱਜ ਕਲ, ਕੁਝ ਫ਼ਿਲਾਸਫ਼ਰ ਸੰਸਾਰ ਦ੍ਰਿਸ਼ਟੀਕੋਨ ਦੇ ਆਮ ਮਸਲਿਆਂ ਦੀ ਥਾਂ ਨਿਰੋਲ ਵਿਅਕਤੀਗਤ ਮਨੁੱਖੀ ਹੋਂਦ, ਤੁੱਛ ਮਨੁੱਖੀ ਚਿੰਤਾਵਾਂ, ਡਰਾਂ ਅਤੇ ਫ਼ਿਕਰਾਂ ਵਾਲੀ ਮਨੁੱਖ ਦੀ "ਨਿੱਕੀ ਹਉਂ" ਦੇ ਦ੍ਰਿਸ਼ਟੀਕੋਨ ਤੋਂ ਲਏ ਗਏ ਸੰਸਾਰ ਵੱਲ ਵਿਸ਼ੇਸ਼ ਵਤੀਰੇ ਨੂੰ ਦੇਣ ਦੀ ਕੋਸ਼ਿਸ਼ ਕਰਦੇ ਹਨ। ਇਹੋ ਜਿਹੀ ਪੁਜ਼ੀਸ਼ਨ, ਉਦਾਹਰਣ ਵਜੋਂ, ਅਸਤਿਤਵਵਾਦੀਆਂ ਦੀ ਪ੍ਰਤਿਨਿਧ ਪੁਜ਼ੀਸ਼ਨ ਹੈ।

੪੯