ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/48

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹੋ ਜਿਹੇ "ਸਿਆਣੇ ਮਨੁੱਖ" ਦਾ ਨਜ਼ਰੀਆ ਸਾਨੂੰ ਸ਼ੁਤਰਮੁਰਗ ਦੀ ਯਾਦ ਦੁਆ ਦੇਂਦਾ ਹੈ ਜਿਹੜਾ ਖ਼ਤਰੇ ਨੂੰ ਦੇਖਦਿਆਂ ਹੀ ਆਪਣਾ ਸਿਰ ਰੇਤ ਵਿਚ ਲੁਕਾ ਲੈਂਦਾ ਹੈ, ਪਰ ਜਿਸ ਦੁਨੀਆਂ ਵਿਚ ਅਸੀਂ ਰਹਿ ਰਹੇ ਹਾਂ, ਜਦੋਂ ਇਸ ਮਸਲੇ ਦਾ ਫ਼ੈਸਲਾ ਕੀਤਾ ਜਾ ਰਿਹਾ ਹੈ ਕਿ ਮਨੁੱਖਤਾ ਰਹੇ ਜਾਂ ਨਾ ਰਹੇ, ਕਿ ਇਹ ਪ੍ਰਮਾਣੂ ਤਬਾਹੀ ਵਿਚ ਖ਼ਤਮ ਹੋ ਜਾਇਗੀ ਜਾਂ ਕਿ ਸ਼ਾਂਤਮਈ ਹੋਂਦ ਦੇ ਆਪਣੇ ਹੱਕ ਦੀ ਰਾਖੀ ਕਰਨ ਦੇ ਸਮਰੱਥ ਹੋਵੇਗੀ-- ਆਪਣੇ ਇਸ ਸੰਸਾਰ ਵਿਚ ਅਸਲ ਸਿਆਣਪ ਇਸ ਵਿਚ ਪਾਈ ਜਾਂਦੀ ਹੈ ਕਿ ਮਨੁੱਖ ਸੰਸਾਰ ਭਰ ਵਿਚ ਅਮਨ ਲਈ ਘੋਲ ਦੀ ਲੋੜ ਨੂੰ ਦੇਖਣ ਦੀ ਅਤੇ ਇਹ ਸਮਝਣ ਦੀ ਸਮਰੱਥਾ ਰੱਖਦਾ ਹੋਵੇ ਕਿ ਮਨੁੱਖ ਦੀ ਨਿੱਜੀ ਭਲਾਈ, ਉਸਦੀ ਹੋਣੀ ਅਤੇ ਖ਼ੁਸ਼ੀ ਸਿੱਧੀ ਤਰ੍ਹਾਂ ਸ਼ਾਂਤਮਈ ਸਹਿਹੋਂਦ ਲਈ ਘੋਲ ਦੇ ਸਿੱਟੇ ਉਤੇ ਨਿਰਭਰ ਕਰਦੀਆਂ ਹਨ, ਜਿਹੜਾ ਘੋਲ ਕਿ ਮਨੁੱਖਤਾ ਦਾ ਅਗਾਂਹਵਧੂ ਭਾਗ ਅਤੇ ਖ਼ਾਸ ਕਰਕੇ ਹਰ ਮਨੁੱਖ ਲੜ ਰਿਹਾ ਹੈ।

ਅਸੀਂ ਵਿਸ਼ਵਾਸ ਨਾਲ ਦਾਅਵਾ ਕਰ ਸਕਦੇ ਹਾਂ ਕਿ ਅਸਲੀ ਸੰਸਾਰ ਦੇ ਗਿਆਨ ਨਾਲ ਟੱਕਰ ਵਿਚ ਆਉਂਦੀ "ਸਿਆਣਪ" ਅਤੇ ਇਸ ਵਿਚਲੀਆਂ ਵਿਰੋਧਤਾਈਆਂ ਦੀ ਵਰਤੋਂ ਅਕਸਰ ਹੀ ਸਭ ਤੋਂ ਵਧ ਮਨੁੱਖ-ਵਿਰੋਧੀ ਕਾਰਜਾਂ ਨੂੰ ਉਚਿਤ ਠਹਿਰਾਉਣ ਲਈ ਕੀਤੀ ਜਾਂਦੀ ਹੈ। ਖ਼ੁਦ ਜ਼ਿੰਦਗੀ, ਅਤੇ ਖ਼ਾਸ ਕਰਕੇ ਸਾਡਾ ਯੁਗ ਇਹੋ ਜਿਹੀ ' "ਸਿਆਣਪ" ਨੂੰ ਰੱਦ ਕਰਦੇ ਹਨ, ਜਿਹੜੀ ਕਿ ਸਮਾਜ ਦੇ ਵਿਕਾਸ ਵਿਚਲੇ ਮੁਖ ਅਗਾਂਹਵਧੂ ਰੁਝਾਣਾਂ ਤੋਂ ਉਲਟ ਹੈ।

ਇਹ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ ਕਿ ਆਲੇ-ਦੁਆਲੇ ਦੇ ਸੰਸਾਰ ਨਾਲ ਮਨੁੱਖ ਦੇ ਸੰਬੰਧਾਂ ਉਪਰ ਚਾਨਣ ਪਾਉਣ ਨਾਲ ਨਾਲ, ਫ਼ਿਲਾਸਫ਼ੀ ਇਹੋ ਜਿਹੇ ਮਸਲਿਆਂ ਨਾਲ ਵੀ ਨਜਿੱਠਦੀ ਹੈ ਜਿਹੜੇ ਉਸ ਲਈ ਬੁਨਿਆਦੀ ਮਹੱਤਾ ਰੱਖਦੇ ਹਨ

੪੬