ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/41

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿੱਥ ਦਾ। ਫ਼ਿਲਾਸਫ਼ਰ ਇਕ ਸੁਪਨੇਸਾਜ਼ ਹੁੰਦਾ ਹੈ ਜਿਹੜਾ ਆਪਣੀ ਕਲਪਣਾ ਦੀ ਸ਼ਕਤੀ ਨਾਲ ਸੰਸਾਰ ਨੂੰ, ਜਿਸਤਰ੍ਹਾਂ ਦਾ ਕਿ ਇਹ ਹੈ, ਅਰਥਾਤ ਯਥਾਰਥਕ ਸੰਸਾਰ ਨੂੰ ਮਿਸਮਾਰ ਕਰ ਦੇਂਦਾ ਹੈ ਅਤੇ ਇਕ ਹੋਰ ਸੰਸਾਰ ਸਿਰਜਦਾ ਹੈ--ਜਿਸਤਰ੍ਹਾਂ ਦਾ ਕਿ ਸੰਸਾਰ ਹੋਣਾ ਚਾਹੀਦਾ ਹੈ। ਉਦਾਹਰਣ ਵੱਜੋਂ "ਜੀਵਨ ਦੀ ਫ਼ਿਲਾਸਫ਼ੀ" ਦੇ ਪ੍ਰਤਿਨਿਧ ਫ਼ਰੀਦਰਿਖ ਨੀਤਸ਼ੇ ਦਾ ਵਿਸ਼ਵਾਸ ਸੀ ਕਿ ਇਹੋ ਜਿਹੀਆਂ ਰਚਣੇਈ ਸਰਗਰਮੀਆਂ ਤੋਂ ਬਿਨਾਂ ਨਾ ਵਿਅਕਤੀ ਜਿਊਂਦਾ ਰਹਿ ਸਕਦਾ ਹੈ ਅਤੇ ਨਾ ਹੀ ਸਮਾਜ। "ਜਾਨਣ ਦੀ ਕਿਉਂ ਲੋੜ ਹੈ? ਆਪਣੇ ਆਪ ਨੂੰ ਧੋਖਾ ਕਿਉਂ ਨਾ ਦਿਤਾ ਜਾਏ?" ਉਸਨੇ ਲਿਖਿਆ ਸੀ। "ਮਨੁੱਖ ਨੇ ਹਮੇਸ਼ਾ ਹੀ ਸੱਚ ਦੀ ਨਹੀਂ ਵਿਸ਼ਵਾਸ ਦੀ ਅਭਿਲਾਸ਼ਾ ਕੀਤੀ ਹੈ।"* ਇਸਤਰ੍ਹਾਂ ਫ਼ਿਲਾਸਫ਼ਰ ਕਵੀ ਜਾਂ ਪੈਗੰਬਰ ਵਰਗਾ ਵਧੇਰੇ ਹੋ ਜਾਂਦਾ ਹੈ, ਅਤੇ ਅਸਲੀ ਵਿਗਿਆਨ ਦੇ ਖੇਤਰ ਤੋਂ ਬਹੁਤ ਦੂਰ ਚੱਲਾ ਜਾਂਦਾ ਹੈ।

ਮਾਰਕਸਵਾਦ ਦੇ ਅਨੁਆਈ ਫ਼ਿਲਾਸਫ਼ੀ ਦੇ ਇਸਤਰ੍ਹਾਂ ਦੇ ਅਰਥਾਂ ਨੂੰ ਨਹੀਂ ਮੰਨਦੇ। ਅੱਜ ਮਨੁੱਖਤਾ ਸਾਮ੍ਹਣੇ ਖੜੀਆਂ ਸਭ ਤੋਂ ਵਧ ਮਹਤਵਪੂਰਨ ਸਮੱਸਿਆਵਾਂ ਭੌਤਕ-ਵਿਗਿਆਨ ਅਤੇ ਰਸਾਇਣ, ਗਣਿਤ ਅਤੇ ਜੀਵ-ਵਿਗਿਆਨ ਦੇ ਆਧਾਰ ਉਤੇ ਹਲ ਨਹੀਂ ਕੀਤੀਆਂ ਜਾ ਸਕਦੀਆਂ। ਤਾਂ ਫਿਰ, ਆਓ ਦੇਖੀਏ, ਫ਼ਿਲਾਸਫ਼ੀ ਦਾ ਵਿਸ਼ਾ ਕੀ ਹੈ।

————————————————————

*ਫ਼ਰੀਦਰਿਖ ਨੀਤਸ਼ੇ, “Der Wille zur Macht. Ver such einer Umwertung aller Werte. Ausgewählt und geordnet von Peter Gast", Alfred Kröner

Verlag, Stuttgart, 1959, S. 317.

੩੯