ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿਲਕੁਲ ਮੰਤਕੀ ਢੰਗ ਨਾਲ, ਠੀਕ ਠੀਕ ਅਤੇ ਅਹੱਦ ਤਰੀਕੇ ਨਾਲ ਹਲ ਕਰ ਲਏ ਹਨ। ਸਮਕਾਲੀ ਵਿਗਿਆਨ ਦਾ ਮਹਤਵਪੂਰਨ ਕਾਰਜ, ਜਿਹੜਾ ਲਗਭਗ ਚਾਰ ਸੌ ਸਾਲ ਪਹਿਲਾਂ ਸਾਮ੍ਹਣੇ ਆਇਆ, ਇਹ ਹੈ ਕਿ ਉਹਨਾਂ ਵਲੋਂ ਪੇਸ਼ ਕੀਤੇ ਗਏ ਹਲਾਂ ਦੀ ਗ਼ਲਤੀ ਨੂੰ ਲੱਭਿਆ ਜਾਏ। "ਪਰ", ਉਸਨੇ ਗੱਲ ਜਾਰੀ ਰੱਖਦਿਆਂ ਲਿਖਿਆ, "ਅਸੀਂ ਇਹ ਨਹੀਂ ਦੱਸ ਸਕਦੇ ਕਿ ਯੂਨਾਨੀ ਵਿਗਿਆਨ ਦੀ ਗ਼ੈਰ-ਮੌਜੂਦਗੀ ਵਿਚ ਇਹ ਮਸਲੇ ਪੇਸ਼ ਵੀ ਕੀਤੇ ਗਏ ਹੁੰਦੇ ਜਾਂ ਨਾ"।*

ਇਹੀ ਵਿਚਾਰ ਕਈ ਸਾਲ ਪਹਿਲਾਂ ਮਾਰਕਸਵਾਦ ਦੇ ਇਕ ਬਾਨੀ, ਫ਼ਰੈਡਰਿਕ ਏਂਗਲਜ਼ ਨੇ ਪ੍ਰਗਟ ਕੀਤਾ ਸੀ: "ਪ੍ਰਕਿਰਤਕ ਵਰਤਾਰਿਆਂ ਦਾ ਸਰਬ-ਵਿਆਪਕ ਸੰਬੰਧ ਵਿਸ਼ੇਸ਼ ਪ੍ਰਸਥਿਤੀਆਂ ਨੂੰ ਸਾਮ੍ਹਣੇ ਰੱਖ ਕੇ ਸਾਬਤ ਨਹੀਂ ਕੀਤਾ ਜਾਂਦਾ; ਯੂਨਾਨੀਆਂ ਲਈ ਇਹ ਸਿੱਧਾ ਧਿਆਨ ਲੱਗਾਉਣ ਦਾ ਸਿੱਟਾ ਹੈ।**"⠀ਅਤੇ ਪੁਰਾਤਨ ਫ਼ਿਲਾਸਫ਼ਰਾਂ ਦੀ ਫ਼ਿਲਾਸਫ਼ੀ ਦਾ ਇਹ ਗੁਣ ਵੀ ਹੈ ਅਤੇ ਔਗੁਣ ਵੀ।

ਇਸਲਈ, ਅਸੀਂ ਦੇਖਦੇ ਹਾਂ ਕਿ ਮਨੁੱਖਤਾ ਦੇ ਵਿਕਾਸ ਦੇ ਪਹਿਲੇ ਪੜਾਵਾਂ ਉਤੇ ਫ਼ਿਲਾਸਫ਼ੀ "ਵਿਗਿਆਨਾਂ ਦਾ ਵਿਗਿਆਨ" ਸੀ, ਇਸਲਈ ਨਹੀਂ ਕਿ ਪੁਰਾਤਨ ਫ਼ਿਲਾਸਫ਼ਰ ਘੋਖਣ ਦਾ ਕੋਈ ਲਾਸਾਨੀ ਗੁਣ ਰੱਖਦੇ ਸਨ ਜਾਂ ਉਹ ਕੋਈ ਐਸਾ ਭੇਦ ਜਾਣਦੇ ਸਨ ਜਿਸਨੂੰ ਮਗਰੋਂ ਆਉਣ ਵਾਲੀਆਂ ਪੀੜ੍ਹੀਆਂ ਭੁੱਲ ਗਈਆਂ ਹਨ। ਇਸਦੇ ਉਲਟ, ਇਸਦਾ ਕਾਰਨ

————————————————————

*ਜੇ. ਡੀ. ਬਰਨਾਲ, "ਇਤਿਹਾਸ ਵਿਚ ਵਿਗਿਆਨ", ਵਾਟਸ ਐਂਡ ਕੰਪਨੀ, ਲੰਡਨ, ੧੯੫੪, ਸਫਾ ੧੧੭।

** ਫ਼ਰੈਡਰਿਕ ਏਂਗਲਜ਼, "ਪ੍ਰਕਿਰਤੀ ਦਾ ਵਿਰੋਧ-ਵਿਕਾਸ", ਪ੍ਰਗਤੀ ਪ੍ਰਕਾਸ਼ਨ, ਮਾਸਕੋ, ੧੯੭੬, ਸਫ਼ੇ ੪੫-੪੬।

੩੬