ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/37

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੇ ਆਪਣੀ ਦਾਰਸ਼ਨਿਕ ਕਵਿਤਾ "ਵਸਤਾਂ ਦੀ ਪ੍ਰਕਿਰਤੀ ਬਾਰੇ" ਵਿਚ ਇਸਦਾ ਵਰਨਣ ਇਸ ਪ੍ਰਕਾਰ ਕੀਤਾ ਸੀ:

ਇਹ ਹੈ ਤਸਵੀਰ ਜਿਹੜੀ ਸਾਡੇ ਨੀਝ-ਖੇਤਰ ਵਿਚ ਹਮੇਸ਼ਾ
ਰਹਿੰਦੀ ਹੈ:
ਹਰ ਵਖਰੀ ਘੜੀ ਜਦੋਂ ਸੂਰਜ ਦੀ ਰੋਸ਼ਨੀ ਦਾ ਸਾਡੇ
ਘਰਾਂ ਵਿਚ ਹੜ ਆਇਆ ਹੁੰਦਾ ਹੈ,
ਜਿਹੜੀ ਸੂਰਜੀ ਕਿਰਨਾਂ ਨਾਲ ਹਨੇਰੇ ਨੂੰ ਚੀਰਦੀ ਅਤੇ
ਇਸਦੇ ਚਾਨਣ ਨੂੰ ਸਾਡੇ ਦੁਆਲੇ ਬਿਖੇਰਦੀ ਹੈ,
ਅਨੇਕਾਂ ਹੀ ਨਿੱਕੀਆਂ ਤੋਂ ਨਿੱਕੀਆਂ ਵਸਤਾਂ ਤੁਸੀਂ ਖੁਲਾਅ
ਵਿਚ ਹਰਕਤ ਕਰਦੀਆਂ ਦੇਖ ਸਕਦੇ ਹੋ,
ਜਿਹੜੀਆਂ ਰੌਸ਼ਨ ਸੂਰਜੀ ਕਿਰਨਾਂ ਵਿਚ ਤੇਜ਼ ਤੇਜ਼ ਇਕ
ਦੂਜੀ ਦਾ ਪਿੱਛਾ ਕਰਦੀਆਂ ਹਨ

....

ਇਸਤੋਂ ਤੁਹਾਨੂੰ ਪਤਾ ਲੱਗੇਗਾ ਕਿ ਕਿਵੇਂ, ਹਮੇਸ਼ਾ ਹੀ
ਅਰੁਕ ਹਰਕਤ ਵਿਚ
ਪ੍ਰਾਥਮਿਕ ਵਸਤਾਂ ਅਸੀਮ ਖੁਲਾਅ ਵਿਚ ਸਾਰੀਆਂ ਇਕ
ਦੂਜੀ ਨਾਲ ਟਕਰਾ ਰਹੀਆਂ ਹਨ।*


ਉਘੇ ਅੰਗ੍ਰੇਜ਼ ਵਿਗਿਆਨੀ ਅਤੇ ਲੋਕ-ਹਸਤੀ, ਜਾਹਨ ਡੀ. ਬਰਨਾਲ ਨੇ ਆਪਣੀ ਪੁਸਤਕ "ਇਤਿਹਾਸ ਵਿਚ ਵਿਗਿਆਨ" ਵਿਚ ਲਿਖਿਆ ਸੀ ਕਿ ਬਦਕਿਸਮਤੀ ਨੂੰ ਪੁਰਾਤਨ ਯੂਨਾਨੀ ਇਹ ਖ਼ਿਆਲ ਕਰਦੇ ਸਨ ਕਿ ਉਹਨਾਂ ਨੇ ਸਾਰੇ ਦੇ ਸਾਰੇ ਮਸਲੇ

————————————————————

*ਲੁਕਰੀਟੀਅਸ ਕਾਰੂਸ, "ਵਸਤਾਂ ਦੀ ਪ੍ਰਕਿਰਤੀ ਬਾਰੇ" ਮਾਸਕੋ, ਸੋਵੀਅਤ ਵਿਗਿਆਨ ਅਕਾਦਮੀ ਪ੍ਰਕਾਸ਼ਨ, ੧੯੪੫,

ਸਫੇ ੭੯-੮੦ ( ਰੂਸੀ ਵਿਚ ) ।

੩੫