ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/36

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਰਸਤੂ ਇਕ ਲਾਸਾਨੀ ਸ਼ਖਸੀਅਤ ਸੀ; ਉਸਦੀਆਂ ਕਿਰਤਾਂ ਵਿਚ ਸਮਕਾਲੀ ਦਾਰਸ਼ਨਿਕ ਅਤੇ ਵਿਗਿਆਨਕ ਗਿਆਨ ਦੀਆਂ ਸਾਰੀਆਂ ਸ਼ਾਖਾਂ ਦਾ ਪ੍ਰਗਟਾਅ ਹੋਇਆ ਮਿਲਦਾ ਹੈ। ਦਾਰਸ਼ਨਿਕ ਕਿਰਤਾਂ ਤੋਂ ਇਲਾਵਾ, ਜਿਨ੍ਹਾਂ ਨੇ ਪੱਛਮ ਵਿਚ ਵੀ ਅਤੇ ਪੂਰਬ ਵਿਚ ਵੀ ਕਈ ਸਦੀਆਂ ਤੱਕ ਫ਼ਿਲਾਸਫ਼ੀ ਦੇ ਵਿਕਾਸ ਨੂੰ ਪ੍ਰਭਾਵਿਤ ਕੀਤਾ, ਉਸਨੇ ਨੀਤੀ-ਸ਼ਾਸਤਰ ਦੇ ਮਸਲਿਆਂ ਬਾਰੇ (Nicoma-chean Ethics), ਸਮਾਜੀ-ਰਾਜਨੀਤਕ ਸਵਾਲਾਂ (Politics) ਬਾਰੇ, ਕਲਾ ਅਤੇ ਸੁਭਾਸ਼ਣਕਾਰੀ (Poetics and Rhetoric) ਦੇ ਸਿਧਾਂਤ ਬਾਰੇ ਕਿਤਾਬਾਂ ਲਿਖੀਆਂ ਅਤੇ ਚਿੰਤਨ ਦੇ ਰੂਪਾਂ ਨਾਲ ਸੰਬੰਧਤ ਵਿਗਿਆਨ, ਸਿਧਾਂਤਕ ਮੰਤਕ, ਦਾ ਇਕ ਵਿਸਤ੍ਰਿਤ ਸਿਸਟਮ ਸਿਰਜਿਆ। ਪ੍ਰਕਿਰਤਕ ਵਿਗਿਆਨ ਬਾਰੇ ਉਸਦੀਆਂ ਕਿਰਤਾਂ--"ਆਕਾਸ਼ ਬਾਰੇ", "ਆਤਮਾ ਬਾਰੇ", "ਭੌਤਕ-ਵਿਗਿਆਨ", "ਪਸ਼ੂਆਂ ਦੇ ਅੰਗ", "ਮੌਸਮ-ਵਿਗਿਆਨ", ਆਦਿ-–ਵਿਗਿਆਨ ਦੀ ਤਰੱਕੀ ਲਈ ਬੇਹੱਦ ਮਹੱਤਾ ਰੱਖਦੀਆਂ ਸਨ।

ਬੇਸ਼ਕ, ਪੁਰਾਤਨ ਫ਼ਿਲਾਸਫ਼ਰਾਂ ਵਲੋਂ ਪੇਸ਼ ਕੀਤੇ ਗਏ ਵਿਚਾਰ ਹਮੇਸ਼ਾ ਹੀ ਠੀਕ ਨਹੀਂ ਸਨ ਹੁੰਦੇ। ਸੰਸਾਰ ਦੀ ਆਮ ਤਸਵੀਰ ਪੇਸ਼ ਕਰਨ ਦੀ ਕੋਸ਼ਿਸ਼ ਵਿਚ, ਉਹ ਅਸਲੀ ਕਾਰਨਾਂ ਦੀ ਥਾਂ ਕਾਲਪਣਿਕ, ਵਿਚਿਤ੍ਰ ਕਾਰਨਾਂ ਨੂੰ ਦੇ ਦੇਂਦੇ ਸਨ ਅਤੇ ਇਕ ਜਾਂ ਦੂਜੀ ਪ੍ਰਸਥਾਪਨਾ ਨੂੰ ਪ੍ਰਮਾਣਿਤ ਕਰਨ ਦੀ ਥਾਂ ਤੁਲਨਾ ਦਾ ਆਸਰਾ ਲੈਂਦੇ ਸਨ। ਉਦਾਹਰਣ ਵਜੋਂ, ਡਿਮੋਕਰੀਟਸ ਦਾ ਵਿਸ਼ਵਾਸ ਸੀ ਕਿ ਹਵਾ ਵਿਚ ਨਜ਼ਰ ਆਉਂਦੇ ਧੂੜ ਦੇ ਜ਼ਰਿਆਂ ਦੀ ਬੇਤਰਤੀਬੀ ਹਰਕਤ ਦੀ ਤੁਲਨਾ ਸਾਰੀਆਂ ਮੌਜੂਦ ਵਸਤਾਂ ਦੀ ਐਟਮੀ ਬਣਤਰ ਬਾਰੇ ਉਸਦੇ ਮਿਥਣ ਲਈ ਬੜਾ ਚੰਗਾ ਪ੍ਰਮਾਣ ਹੈ। ਡਿਮੋਕਰੀਟਸ ਦੇ ਅਨੁਆਈ ਲੁਕਰੀਟੀਅਸ ਕਾਰੂਸ

੩੪