ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ ਅਤੇ ਸਿਆਸਤ ਵਿਚ ਵੀ ਕੋਈ ਸਿਖਾਂਦਰੂ ਨਹੀਂ ਸੀ। ਪਰੰਪਰਾਈ ਤੌਰ ਉਤੇ ਇਹ ਮੰਣਿਆ ਜਾਂਦਾ ਹੈ ਕਿ ਥੇਲਜ਼ ਹੀ ਸੀ ਜਿਸਨੇ ਸਾਲ ਨੂੰ ੩੬੫ ਦਿਨਾਂ ਵਿਚ ਅਤੇ ਮਹੀਨੇ ਨੂੰ ੩੦ ਦਿਨਾਂ ਵਿਚ ਵੰਡਿਆ।

ਇਕ ਹੋਰ ਯੂਨਾਨੀ ਫ਼ਿਲਾਸਫ਼ਰ ਐਮਪੈਡੋਕਲੀਸ ਨਾਲ ਹੀ ਕਵੀ, ਡਾਕਟਰ, ਭਾਸ਼ਣਕਾਰ, ਵਿਗਿਆਨੀ ਅਤੇ ਸਿਆਸਤਦਾਨ ਵੀ ਸੀ। ਉਸਨੇ ਆਪਣੇ ਦਾਰਸ਼ਨਿਕ ਵਿਚਾਰ ਕਿਸੇ ਕਿਤਾਬਚੇ ਵਿਚ ਨਹੀਂ, ਸਗੋਂ ਇੱਕ ਕਵਿਤਾ, "ਪ੍ਰਕਿਰਤੀ ਬਾਰੇ", ਵਿਚ ਪ੍ਰਗਟ ਕੀਤੇ; ਸਿਸਲੀ ਵਿਚ ਉਸਨੇ ਇਕ ਸੁਭਾਸ਼ਣਕਾਰੀ ਦਾ ਸਕੂਲ ਸ਼ੁਰੂ ਕੀਤਾ, ਕਈ ਕਾਢਾਂ ਕੱਢੀਆਂ ਅਤੇ, ਜਿਵੇਂ ਕਿ ਦੰਤ-ਕਥਾ ਚਲਦੀ ਆ ਰਹੀ ਹੈ, ਸਿਸਲੀ ਦੇ ਤੱਟ ਉਪਰਲੇ ਸ਼ਹਿਰ ਐਗਰੀਜੈਂਟਮ ਦਾ ਪੌਣ-ਪਾਣੀ ਬਦਲ ਦਿਤਾ। ਪਿਆਰ ਅਤੇ ਦੁਸ਼ਮਨੀ ਨਾਲ ਹਰਕਤ ਵਿਚ ਲਿਆਂਦੇ ਗਏ ਧਰਤੀ ਦੇ ਚਾਰ ਤੱਤਾਂ ਦੇ ਦਾਰਸ਼ਨਿਕ ਸਿਧਾਂਤ ਤੋਂ ਇਲਾਵਾ, ਐਮਪੈਡੋਕਲੀਸ ਨੇ ਕਈ ਹੋਰ, ਵਧੇਰੇ ਨਿਸਚਿਤ ਮਿਥਣ ਸੂਤ੍ਰਿਤ ਕੀਤੇ। ਉਦਾਹਰਣ ਵਜੋਂ, ਉਸਦਾ ਵਿਸ਼ਵਾਸ ਸੀ ਕਿ ਹਵਾ ਦੇ ਜਮਾਓ ਦੇ ਸਿੱਟੇ ਵਜੋਂ ਚੰਨ ਬਣਿਆ ਅਤੇ ਉਸਦੇ ਇਸ ਅੰਦਾਜ਼ੇ ਨੂੰ ਤਾਂ ਅੱਜ ਠੀਕ ਹੀ ਇਕ ਪ੍ਰਤਿਭਾਵਾਨ ਮਨੁੱਖ ਦਾ ਅੰਦਾਜ਼ਾ ਸਮਝਿਆ ਜਾਂਦਾ ਹੈ ਕਿ ਰੌਸ਼ਨੀ ਇਕ ਖ਼ਾਸ ਰਫ਼ਤਾਰ ਨਾਲ ਫ਼ੈਲਦੀ ਹੈ। ਉਸਨੇ ਜੀਵਾਂ ਦੇ ਮੁੱਢ ਬਾਰੇ ਇਕ ਦਲੇਰ ਮਿਥਣ ਪੇਸ਼ ਕੀਤਾ ਅਤੇ ਬਿਲਕੁਲ ਪਹਿਲੀ ਵਾਰੀ ਜੀਵ-ਵਿਗਿਆਨਕ ਵਿਗਾਸ ਦੇ ਆਧਾਰ ਵਜੋਂ ਕੁਦਰਤੀ ਚੋਣ ਦੀ ਸਮੱਸਿਆ ਨੂੰ ਪੇਸ਼ ਕੀਤਾ। ਉਹ ਮਨੁੱਖੀ ਸ਼ਰੀਰ ਦੀ ਬਣਤਰ ਵਿਚ ਭਾਰੀ ਦਿਲਚਸਪੀ ਲੈਂਦਾ ਸੀ; ਖ਼ਾਸ ਕਰਕੇ ਉਸਨੇ ਅੱਖ ਦੀ ਬਣਤਰ ਅਤੇ ਨਜ਼ਰੀ ਅਨੁਭੂਤੀ ਦੇ ਮੈਕਾਨਿਜ਼ਮ ਦਾ ਇਕਸਾਰ ਸਿਧਾਂਤ ਘੜਿਆ।

੩੩