ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾ ਸਕਦੀ ਹੈ। ਧਰਤੀ ਦੇ ਮੁੱਢ ਦੀ ਮਿਥਿਹਾਸਕ ਵਿਆਖਿਆ ਨਾਲ ਆਪਣੇ ਮੁਕਾਬਲੇ ਵਿਚ ਚਿੰਤਨ ਵਧੇਰੇ ਸਥਿਰ ਹੁੰਦਾ ਜਾ ਰਿਹਾ ਸੀ ਅਤੇ ਫ਼ਿਲਾਸਫ਼ੀ ਦੇ ਮੂਲ ਸੰਕਲਪ ਰੂਪ ਧਾਰ ਰਹੇ ਸਨ।

ਮੁਢਲੇ ਵਿਗਿਆਨਕ ਗਿਆਨ ਨੇ ਦਾਰਸ਼ਨਿਕ ਚਿੰਤਨ ਦੇ ਵਿਕਾਸ ਨੂੰ ਅੱਗੇ ਤੋਰਨ ਦਾ ਕੰਮ ਕੀਤਾ। ਫ਼ਿਲਾਸਫ਼ੀ ਨੇ, ਆਪਣੀ ਥਾਂ, ਸੰਸਾਰ ਬਾਰੇ ਖਿਲਰੀ ਹੋਈ ਜਾਣਕਾਰੀ ਨੂੰ ਇਕੋ ਇਕ ਸਮੁੱਚ ਵਿਚ ਇਕੱਠਿਆਂ ਕਰਨ ਵਿਚ ਸਹਾਇਤਾ ਕੀਤੀ ਅਤੇ ਵਿਗਿਆਨ ਨੂੰ ਠੋਸ ਸਿਧਾਂਤਕ ਆਧਾਰ ਮੁਹਈਆ ਕੀਤਾ।


ਵਿਗਿਆਨ ਦਾ ਪੰਘੂੜਾ

ਪੁਰਾਤਨ ਫ਼ਿਲਾਸਫ਼ਰ ਨੂੰ ਬਹੁਤ ਸਾਰੇ ਸਵਾਲਾਂ ਬਾਰੇ ਦਿਮਾਗ਼ ਲੜਾਉਣਾ ਪੈਂਦਾ ਸੀ, ਜਿਨ੍ਹਾਂ ਸਵਾਲਾਂ ਦਾ ਅਧਿਐਨ ਇਸ ਵੇਲੇ ਵਿਗਿਆਨੀਆਂ ਦੀ ਪੂਰੀ ਫ਼ੌਜ ਕਰ ਰਹੀ ਹੈ। ਪੁਰਾਤਨ ਫ਼ਿਲਾਸਫ਼ਰ ਹਰ ਇਕ ਚੀਜ਼ ਬਾਰੇ ਸੋਚਦੇ ਸਨ: ਉਹ ਦੁਨੀਆਂ ਦੇ ਮੁੱਢ ਦੀ ਵਿਆਖਿਆ ਕਰਨ ਦੀ ਕੋਸ਼ਿਸ਼ ਕਰਦੇ ਸਨ, ਇਸ ਗੱਲ ਉਤੇ ਵਿਚਾਰ ਕਰਦੇ ਸਨ ਕਿ ਇਸਦੀ ਥਾਹ ਪਾਈ ਜਾ ਸਕਦੀ ਹੈ ਜਾਂ ਨਹੀਂ, ਅਤੇ ਨਾਲ ਹੀ ਇਹ ਲੱਭਣ ਦੀ ਕੋਸ਼ਿਸ਼ ਕਰਦੇ ਸਨ ਕਿ ਸਤਰੰਗੀ ਪੀਂਘ ਕਿਵੇਂ ਪੈਂਦੀ ਹੈ, ਗ੍ਰਹਿਣ ਕਿਉਂ ਲਗਦੇ ਹਨ, ਬਿਜਲੀ ਕਿਥੋਂ ਪੈਦਾ ਹੁੰਦੀ ਹੈ, ਆਦਿ।

ਪਹਿਲਾ ਯੂਨਾਨੀ ਫ਼ਿਲਾਸਫ਼ਰ, ਥੇਲਜ਼, ਜੋ ਕਿ ਉਹਨਾਂ "ਸੱਤ ਸਿਆਣਿਆਂ" ਵਿਚੋਂ ਇਕ ਸੀ ਜਿਨ੍ਹਾਂ ਨੇ ਪਾਇਥਾਗੋਰਸ ਨਾਲ ਮਿਲ ਕੇ ਵਿਗਿਆਨਕ ਗਣਿਤ ਦੀ ਨੀਂਹ ਰੱਖੀ, ਤਰਾਂ- ਵਿਗਿਆਨੀ ਵੀ ਸੀ ਅਤੇ ਸੂਰਜ ਗ੍ਰਹਿਣਾਂ ਬਾਰੇ ਪੇਸ਼ੀਨਗੋਈ ਕਰ ਸਕਦਾ ਸੀ। ਉਹ ਵਪਾਰ ਕਰਨਾ ਵੀ ਚੰਗੀ ਤਰ੍ਹਾਂ ਜਾਣਦਾ

੩੨