ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਨ ਵਿਚ ਨਿਕਲਿਆ। ਜਨਵਾਦੀ ਹਕੂਮਤ ਹੇਠ ਵੀ ਗ਼ੁਲਾਮਾਂ ਨੂੰ ਕੋਈ ਅਧਿਕਾਰ ਨਾ ਦਿਤੇ ਗਏ। ਗ਼ੁਲਾਮ-ਮਾਲਕਾਂ ਦਾ ਲੋਕਤੰਤਰ ਸਥਾਪਤ ਹੋਣ ਦੇ ਸਿੱਟੇ ਵਜੋਂ ਰਾਜਸੀ ਘੋਲ ਤੇਜ਼ ਹੋ ਗਏ। ਗਣਤੰਤਰਾਂ ਦੇ ਸ਼ਹਿਰੀਆਂ ਨੂੰ ਦਿਤੇ ਗਏ ਕੁਝ ਹੱਕਾਂ ਨੇ ਉਹਨਾਂ ਨੂੰ ਇਸਦੇ ਸਮਰੱਥ ਬਣਾਇਆ ਕਿ ਉਹ ਆਪਣੀਆਂ ਰਾਵਾਂ ਅਤੇ ਸ਼ੰਕੇ ਪਰਗਟ ਕਰ ਸਕਣ ਅਤੇ ਬਹਿਸ-ਮੁਬਾਹਸੇ ਵਿਚ ਜੁੱਟ ਸਕਣ। ਬਹਿਸਾਂ ਕਾਰਨ ਚਿੰਤਨ ਦੇ ਕਾਨੂੰਨਾਂ ਵਿਚ, ਮੰਤਕ ਅਤੇ ਸੁਭਾਸ਼ਣਕਾਰੀ ਵਿਚ ਦਿਲਚਸਪੀ ਜਾਗੀ; ਇਹਨਾਂ ਦਾ ਗਿਆਨ ਰਾਜਸੀ ਵਿਰੋਧੀਆਂ ਉਪਰ ਜਿੱਤ ਪ੍ਰਾਪਤ ਕਰਨ ਵਿਚ ਸਹਾਈ ਹੁੰਦਾ ਸੀ।

ਮਾਰਕਸ ਦੇ ਸ਼ਬਦਾਂ ਵਿਚ "ਦਾਰਸ਼ਨਿਕ ਪੜਤਾਲ ਲਈ ਪਹਿਲੀ ਲੋੜ ਦਲੇਰ, ਆਜ਼ਾਦ ਮਨ ਦੀ ਹੁੰਦੀ ਹੈ।"* ਲੋਕਤੰਤਰ ਦੀ ਸਥਾਪਨਾ ਦੇ ਸਿੱਟੇ ਵਜੋਂ ਯੂਨਾਨ ਵਿਚਲੇ ਰਾਜਸੀ ਜੀਵਨ ਦੇ ਵਿਸ਼ੇਸ਼ ਲੱਛਣ ਫ਼ਿਲਾਸਫ਼ੀ ਦੇ ਪ੍ਰਫੁੱਲਤ ਹੋਣ ਲਈ ਪੂਰਵ-ਸ਼ਰਤਾਂ ਵਿਚੋਂ ਇਕ ਸਨ।

ਹਰ ਛੋਟੇ ਸ਼ਹਿਰੀ ਰਾਜ ਦੇ ਆਪਣੇ ਹੀ ਕਾਨੂੰਨ ਹੁੰਦੇ ਸਨ ਜਿਹੜੇ ਵਧੇਰੇ ਕਰਕੇ ਦੇਵਤਿਆਂ, ਰਹੁ-ਰੀਤਾਂ ਅਤੇ ਪਰੰਪਰਾਵਾਂ ਦੀ ਅਧਿਕਾਰਿਤਾ ਉਪਰ ਟਿਕੇ ਹੁੰਦੇ ਸਨ। ਫ਼ਿਲਾਸਫ਼ਰ ਇਹੋ ਜਿਹੇ ਸਵਾਲਾਂ ਵਿਚ ਡੂੰਘੀ ਦਿਲਚਸਪੀ ਰੱਖਦੇ ਸਨ ਜਿਵੇਂ ਕਿ, ਉਦਾਹਰਣ ਵਜੋਂ, ਇਹ ਕਾਨੂੰਨ ਕਿਸ ਚੀਜ਼ ਉਪਰ ਆਧਾਰਤ ਹਨ — ਇਨਸਾਫ਼ ਨਾਲ ਪਿਆਰ ਉਪਰ ਜਾਂ ਕਿ ਸਿਰਫ਼ ਦੇਵਤਿਆਂ

————————————————————

*ਕਾਰਲ ਮਾਰਕਸ, "ਐਪੀਕਿਊਰੀਅਨ ਫ਼ਿਲਾਸਫ਼ੀ ਬਾਰੇ ਨੋਟਬੁੱਕਾਂ", ਕਾਰਲ ਮਾਰਕਸ, ਫ਼ਰੈਡਰਿਕ ਏਂਗਲਜ਼, ਕਿਰਤ

ਸੰਗ੍ਰਹਿ, ਸੈਂਚੀ ੧, ਪ੍ਰਗਤੀ ਪ੍ਰਕਾਸ਼ਨ, ਮਾਸਕੋ, ੧੯੭੬, ਸਫ਼ਾ ੪੬੯।

੨੯