ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ। ਪਹਿਲੇ ਪਹਿਲੇ ਯੂਨਾਨੀ ਫ਼ਿਲਾਸਫ਼ਰ, ਆਮ ਕਰਕੇ, ਅਮੀਰ ਅਤੇ ਕੁਲੀਨ ਘਰਾਣਿਆਂ ਵਿਚੋਂ ਆਏ ਸਨ। ਹਿਰਾਕਲੀਟਸ, ਐਮਪੈਡੋਕਲੀਸ, ਡਿਮੋਕਰੀਟਸ, ਅਫ਼ਲਾਤੂਨ ਅਤੇ ਕੁਝ ਹੋਰ ਯੂਨਾਨੀ ਚਿੰਤਕ ਸਾਰੇ ਹੀ ਕੁਲੀਨ ਵਰਗ ਦੇ ਸਨ।

ਇਸਤਰ੍ਹਾਂ ਫ਼ਿਲਾਸਫ਼ੀ ਦਾ ਜਨਮ ਅਤੇ ਵਿਕਾਸ ਸਿਰਫ਼ ਐਸੇ ਸਮਾਜ ਵਿਚ ਹੀ ਸੰਭਵ ਸੀ ਜਿਥੇ ਕੁਝ ਲੋਕਾਂ ਵਲੋਂ ਕੀਤੀ ਜਾਂਦੀ ਗ਼ੁਲਾਮਾਂ ਵਾਲੀ ਲੱਕ-ਤੋੜਵੀਂ ਮੁਸ਼ੱਕਤ ਦੂਜਿਆਂ ਨੂੰ ਇਹ ਮੌਕਾ ਮੁਹਈਆ ਕਰਦੀ ਸੀ ਕਿ ਉਹ ਆਪਣਾ ਸਮਾਂ ਅੰਤਰਧਿਆਨ ਹੋਣ ਉਤੇ ਲਾ ਸਕਣ, ਅਰਥਾਤ, ਐਸੇ ਸਮਾਜ ਵਿਚ ਜਿਹੜਾ ਸ਼ਰੇਣੀਆਂ ਵਿਚ ਵੰਡਿਆ ਹੋਇਆ ਸੀ। ਵਿਗਿਆਨ, ਫ਼ਿਲਾਸਫ਼ੀ ਅਤੇ ਕਲਾ ਆਉਂਦੀਆਂ ਕਈ ਸਦੀਆਂ ਲਈ ਗਿਣੀ-ਚੁਣੀ ਘਟਗਿਣਤੀ ਦਾ ਪੂਰਵ-ਅਧਿਕਾਰ ਬਣ ਗਏ।

ਫ਼ਿਲਾਸਫ਼ੀ ਐਸੇ ਸ਼ਰੇਣੀ-ਸਮਾਜ ਦੀ ਉਪਜ ਹੈ ਜਿਸ ਵਿਚ ਦੱਬਿਆਂ-ਕੁਚਲਿਆਂ ਅਤੇ ਦਬਾਉਣ ਵਾਲਿਆਂ ਵਿਚਕਾਰ, ਅਤੇ ਸ਼ਰੇਣੀਆਂ ਦੇ ਅੰਦਰ ਵਖੋ ਵਖਰੇ ਟੋਲਿਆਂ, ਜਿਵੇਂ ਕਿ ਭੂਮੀਪਤੀਆਂ ਅਤੇ ਵਪਾਰੀਆਂ ਵਿਚਕਾਰ, ਵੀ ਨਿਰੰਤਰ ਘੋਲ ਚੱਲਦਾ ਰਹਿੰਦਾ ਹੈ। ਪੁਰਾਤਨ ਯੂਨਾਨ ਵਿਚ ਇਸ ਘੋਲ ਨੇ ਜ਼ਿੰਦਗੀ ਦੇ ਸਾਰੇ ਪੱਖਾਂ ਉਪਰ ਆਪਣੀ ਛਾਪ ਛੱਡੀ, ਅਤੇ ਇਸਨੇ ਫ਼ਿਲਾਸਫ਼ੀ ਦੇ ਵਿਕਾਸ ਨੂੰ ਵੀ ਪ੍ਰਭਾਵਤ ਕੀਤਾ।


ਸੁਕਰਾਤ ਨੂੰ ਮੌਤ ਦੀ ਸਜ਼ਾ ਕਿਉਂ ਦਿਤੀ ਗਈ ?


ਵਪਾਰ ਦੀ ਤਰੱਕੀ ਨਾਲ ਵਪਾਰੀ ਵਧਣ-ਫੁਲਣ ਲੱਗੇ| ਜੱਦੀ-ਪੁਸ਼ਤੀ ਭੂਮੀਪਤੀ ਕੁਲੀਨ ਵਰਗ ਉਪਰ ਉਹਨਾਂ ਦੀ ਜਿੱਤ ਦਾ ਸਿੱਟਾ ਬਾਦਸ਼ਾਹਾਂ ਨੂੰ ਬਾਹਰ ਕੱਢਣ ਅਤੇ ਯੂਨਾਨੀ ਪੋਲਾਈਸਿਜ਼ ਜਾਂ ਸ਼ਹਿਰੀ ਰਾਜਾਂ ਵਿਚ ਜਨਵਾਦੀ ਸੱਤਾ ਸਥਾਪਤ

੨੯