ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/280

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਾਂਤ, ਇ. ( ੧੭੨੪-੧੮੦੪) — ਜਰਮਨ ਫ਼ਿਲਾਸਫ਼ਰ ਅਤੇ ਵਿਦਵਾਨ, ਜਰਮਨ ਕਲਾਸੀਕਲ ਆਦਰਸ਼ਵਾਦ ਦਾ ਮੋਢੀ।

ਕੋਤ, ਓ. (੧੭੯੮-੧੮੫੭) — ਫ਼ਰਾਂਸੀਸੀ ਫ਼ਿਲਾਸਫ਼ਰ, ਪ੍ਰਤੱਖਵਾਦ ਦਾ ਬਾਨੀ।

ਜੇਮਜ਼, ਵਿ. (੧੮੪੨-੧੯੧੦) —- ਅਮਰੀਕੀ ਮਨੋਵਿਗਿਆਨੀ ਅਤੇ ਫ਼ਿਲਾਸਫ਼ਰ, ਆਤਮਪਰਕ-ਆਦਰਸ਼ਵਾਦੀ ਫ਼ਿਲਾਸਫ਼ੀ — ਪਰਿਣਾਮਵਾਦ — ਦਾ ਇਕ ਪ੍ਰਤਿਨਿਧ।

ਡਿਮੋਕਰੀਟਸ (ਲਗਭਗ ੪੬੦-੩੭੦ ਪੂ. ਈ.) — ਪ੍ਰਾਚੀਨ ਯੂਨਾਨੀ ਫ਼ਿਲਾਸਫ਼ਰ, ਪਦਾਰਥਵਾਦੀ, ਐਟਮਵਾਦ ਦੇ ਬਾਨੀਆਂ ਵਿਚੋ ਇਕ।

ਦਿਕਾਰਤੀ, ਰੇ. ( ੧੫੯੬-੧੬੫੦) — ਫ਼ਰਾਂਸੀਸੀ ਫ਼ਿਲਾਸਫ਼ਰ ਅਤੇ ਵਿਦਵਾਨ, ਦਵੈਤਵਾਦ ਦਾ ਪ੍ਰਤਿਨਿਧ।

ਨੀਤਸ਼ੇ, ਵ. ( ੧੮੪੪-੧੯੦੦) — ਜਰਮਨ ਫ਼ਿਲਾਸਫ਼ਰ — ਆਦਰਸ਼ਵਾਦੀ, ਸਵੈ-ਇੱਛਾਵਾਦ ਦਾ ਹਿਮਾਇਤੀ।

ਬਰਕਲ, ਜਾ. ( ੧੬੮੫-੧੭੫੩) — ਅੰਗ੍ਰੇਜ਼ ਫ਼ਿਲਾਸਫ਼ਰ, ਆਤਮਪਰਕ-ਆਦਰਸ਼ਵਾਦੀ।

ਮਾਰਕਸ, ਕਾ. (੧੮੧੮-੧੮੮੩) — ਵਿਗਿਆਨਕ ਕਮਿਊਨਿਜ਼ਮ ਦਾ ਵਿਰੋਧ-ਵਿਕਾਸੀ ਅਤੇ ਇਤਿਹਾਸਕ ਪਦਾਰਥਵਾਦ ਦਾ ਅਤੇ ਵਿਗਿਆਨਕ ਰਾਜਨੀਤਕ ਆਰਥਕਤਾ ਦਾ ਬਾਨੀ, ਕੌਮਾਂਤਰੀ ਪ੍ਰੋਲਤਾਰੀਆਂ ਦਾ ਆਗੂ ਅਤੇ ਉਸਤਾਦ।

ਮਿਲੇਟ ਦਾ ਥੇਲਜ਼ (ਲਗਭਗ ੬੨੪-੫੪੭ ਪੂ. ਈ.) — ਪ੍ਰਾਚੀਨ ਯੂਨਾਨੀ ਫ਼ਿਲਾਸਫ਼ੀ ਦਾ ਇਤਿਹਾਸਕ ਤੌਰ ਉਤੇ ਪ੍ਰਮਾਣਿਤ ਪਹਿਲਾ ਪ੍ਰਤਿਨਿਧ।

੨੭੮