ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/279

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦਾ, ਵਿਰੋਧ-ਵਿਕਾਸੀ ਅਤੇ ਇਤਿਹਾਸਕ ਪਦਾਰਥਵਾਦ ਦੀ ਫ਼ਿਲਾਸਫ਼ੀ ਦਾ ਸਹਿ-ਬਾਨੀ।

ਸਪੀਨੋਜ਼ਾ, ਬ. (੧੬੩੨-੧੬੭੭) — ਹਾਲੈਂਡ ਦਾ ਫ਼ਿਲਾਸਫ਼ਰ, ਪਦਾਰਥਵਾਦੀ।

ਸਪੈਂਸਰ, ਗ. (੧੮੨੦-੧੯੦੩) — ਅੰਗ੍ਰੇਜ਼ ਫ਼ਿਲਾਸਫ਼ਰ, ਸਮਾਜ-ਵਿਗਿਆਨੀ ਅਤੇ ਮਨੋਵਿਗਿਆਨੀ, ਪ੍ਰਤੱਖਵਾਦੀ ਫ਼ਿਲਾਸਫ਼ੀ ਦੇ ਬਾਨੀਆਂ ਵਿਚੋਂ ਇਕ।

ਸਾਰਤਰ, ਜਾਂ-ਪਾਲ (੧੯੦੫-੧੯੮੦) — ਫ਼ਰਾਂਸੀਸੀ ਫ਼ਿਲਾਸਫ਼ਰ ਅਤੇ ਲੇਖਕ, ਆਤਮਪਰਕ—ਆਦਰਸ਼ਵਾਦੀ ਫ਼ਿਲਾਸਫ਼ੀ ਅਸਤਿਤਵਵਾਦ ਦਾ ਪ੍ਰਤਿਨਿਧ।

ਸੁਕਰਾਤ (੪੬੯-੩੯੯ ਧੂ. ਈ.) ਪ੍ਰਾਚੀਨ ਯੂਨਾਨੀ ਫ਼ਿਲਾਸਫ਼ਰ, ਆਦਰਸ਼ਵਾਦੀ।

ਸ਼ੋਪਨਹਾਵਰ, ਏ. ( ੧੭੮੮-੧੮੬੦) — ਜਰਮਨ ਫ਼ਿਲਾਸਫ਼ਰ, ਆਦਰਸ਼ਵਾਦੀ, ਸਵੈ-ਇੱਛਾਵਾਦੀ।

ਹਿਉਮ, ਡੇ. (੧੭੧੧-੧੭੭੬) —ਅੰਗ੍ਰੇਜ਼ ਫ਼ਿਲਾਸਫ਼ਰ, ਆਤਮਪਰਕ ਆਦਰਸ਼ਵਾਦ ਦਾ ਪ੍ਰਤਿਨਿਧ!

ਹਿਰਾਕਲੀਟਸ (ਲਗਭਗ ੫੪੪-੪੮੩ ਪੰ. ਈ.) ਪ੍ਰਾਚੀਨ ਯੂਨਾਨੀ ਫ਼ਿਲਾਸਫ਼ਰ, ਪਦਾਰਥਵਾਦੀ ਅਤੇ ਵਿਰੋਧ-ਵਿਕਾਸੀ।

ਹੀਗਲ, ਗਿ. ਵ. ਫ. (੧੭੭੦-੧੮੩੧) — ਜਰਮਨ ਫ਼ਿਲਾਸਫ਼ਰ ਵਸਤੂਪਰਕ ਆਦਰਸ਼ਵਾਦੀ, ਫ਼ਿਲਾਸਫ਼ੀ ਵਿਚ ਵਿਰੋਧ-ਵਿਕਾਸੀ ਢੰਗ ਨੂੰ ਵਿਸਥਾਰਿਆ।

੨੭੭