ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/276

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੱਖ ਹਨ - ਹੋਂਦ-ਸ਼ਾਸਤਰੀ ਅਤੇ ਗਿਆਨ-ਸ਼ਾਸਤਰੀ ( ਗਿਆਨ ਮੀਮਾਂਸਾ )।

ਫ਼ਿਲਾਸਫ਼ੀ ਵਿਚ ਧਿਰ ਲੈਣਾ ( ਪੱਖ ਪੂਰਣਾ ) (Partisanship in philosophy) ਫ਼ਿਲਾਸਫ਼ੀ ਦੀ ਵਸਤੂਪਰਕ , ਸਮਾਜਕ-ਸ਼ਰੇਣੀ ਸੇਧ , ਜੋ ਕਿ ਮੁੱਖ ਦਾਰਸ਼ਨਿਕ ਰੁਝਾਣਾਂ ਦੇ, ਪ੍ਰਗਤੀਸ਼ੀਲ ਅਤੇ ਪ੍ਰਤਿਕਿਰਿਆਵਾਦੀ ਸਮਾਜਕ ਸ਼ਕਤੀਆਂ ਦੇ ਘੋਲ ਵਿਚਕਾਰ ਇਕ ਕੜੀ ਹੈ।

ਭਾਵਵਾਚੀਕਰਣ (Abstraction) ਵਸਤਾਂ ਜਾਂ ਉਹਨਾਂ ਵਿਚਲੇ ਸੰਬੰਧਾਂ ਦੀਆਂ ਕਝ ਖਾਸੀਅਤਾਂ ਨੂੰ ਅੱਖੋਂ ਉਹਲੇ ਕਰ ਦੇਣਾ , ਅਤੇ ਇਕੋ ਇਕ ਖਾਸੀਅਤ ਜਾਂ ਸੰਬੰਧ ਉਪਰ ਧਿਆਨ ਕੇਂਦਰਿਤ ਕਰਨਾ ।

ਮਾਨਵਵਾਦ _ (Humanism) -- ਵਿਅਕਤੀ _ ਵਜੋਂ _ਮਨੁੱਖ ਦੇ ਵੱਕਾਰ ਲਈ , ਆਜ਼ਾਦ ਵਿਕਾਸ ਅਤੇ ਖੁਸ਼ੀ ਦੇ ਉਸਦੇ ਹੱਕ ਲਈ ਸਤਿਕਾਰ ਉਪਰ ਆਧਾਰਤ ਵਿਚਾਰਾਂ ਦਾ ਇਤਿਹਾਸਕ ਤੌਰ ਉਤੇ ਬਦਲਦਾ ਸਿਸਟਮ। ਇਸ ਅਨੁਸਾਰ ਸਮਾਜਕ ਵਰਤਾਰਿਆਂ ਦਾ ਮੁਲਾਂਕਣ ਕਰਨ ਲਈ ਮਨੁੱਖੀ ਭਲਾਈ ਇਕੋਂ ਇਕ ਕਸੌਟੀ ਹੈ।

ਮਾਰਕਸਵਾਦ-ਲੈਨਿਨਵਾਦ (Marxism-Leninism) ਦਾਰਸ਼ਨਿਕ , ਆਰਥਕ _ਅਤੇ ਸਮਾਜਕ-ਰਾਜਨੀਤਕ ਵਿਚਾਰਾਂ ਦਾ ਵਿਗਿਆਨਕ ਸਿਸਟਮ , ਜਿਸਦੀ ਸਿਰਜਣਾ ਮਾਰਕਸ ਅਤੇ ਏਂਗਲਜ਼ ਨੇ ਕੀਤੀ ਅਤੇ ਲੈਨਿਨ ਨੇ ਜਿਸਦਾ ਰਚਣੇਈ ਤਰ੍ਹਾਂ ਨਾਲ ਵਿਕਾਸ ਕੀਤਾ। ਮਾਰਕਸਵਾਦ ਅੱਧ-ਉਨ੍ਹੀਵੀਂ ਸਦੀ ਵਿਚ ਪੈਂਦਾ ਹੋਇਆ , ਅਤੇ ਇਹ ਮਜ਼ਦੂਰ ਜਮਾਤ ਦੇ ਬੁਨਿਆਦੀ ਹਿੱਤਾਂ ਨੂੰ ਪਰਗਟ ਕਰਦਾ ਹੈ।

੨੦੨੪