ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/275

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪ੍ਰਤੱਖਵਾਦ (Positivism) ਬੁਰਜੂਆ ਫ਼ਿਲਾਸਫ਼ੀ ਵਿਚ ਆਤਮਪਰਕ-ਆਦਰਸ਼ਵਾਦੀ ਰੁਝਾਣ , ਜਿਹੜਾ ਆਪਣੇ ਸਾਮਣੇ ਰੱਖਦਾ ਹੈ , ਜਿਹੜੀ ਪਦਾਰਥਵਾਦ ਅਤੇ _ਆਦਰਸ਼ਵਾਦ ਵਿਚਕਾਰ ਘੋਲ ਤੋਂ "ਉਪਰ" ਹੋਵੇਗੀ । ਪ੍ਰਤੱਖਵਾਦ ਕਈ ਪੜਾਵਾਂ ਵਿਚੋਂ ਲੰਘਿਆ ਹੈ। ਅੱਜ ਰੂਡੋਲਫ਼ ਕਾਰਨਾਪ,ਬਰਟੰਡ ਰਸਲ, ਹਾਂਸ ਰਾਈਖਨਬਾਖ ਆਦਿ ਇਸਦੀ ਪ੍ਰਤਿਨਿਧਤਾ ਕਰਦੇ ਹਨ।

ਪ੍ਰਤਿਬਿੰਬਣ (Reflection) ਵਸਤਾਂ ਦੀ ਸੁਭਾਵਕ ਖਾਸੀਅਤ , ਕਿ ਇਹ ਪ੍ਰਸਪਰ ਅੰਤਰਕ੍ਰਮ ਦੇ ਸਿੱਟੇ ਵਜੋਂ ਦੂਜੀਆਂ ਵਸਤਾਂ ਦੀਆਂ ਵਿਸ਼ੇਸ਼ਤਾਈਆਂ ਖੁਦ ਆਪਣੀ ਸਰੰਚਨਾ ਵਿਚ ਪੈਦਾ ਕਰ ਸਕਦੀਆਂ ਹਨ। ਪ੍ਰਤਿਬਿੰਬਣ ਜੀਵ ਅਤੇ ਅਜੀਵ ਪ੍ਰਕਿਰਤੀ ਵਿਚ ਵੀ , ਅਤੇ ਸਮਾਜ ਵਿਚ ਵੀ ਦੇਖਣ ਵਿਚ ਆਉਦਾ ਹੈ; ਇਸਦਾ ਉਚੇਰਾ ਰੂਪ ਚੇਤਨਾ ਹੈ।

ਪਰਿਣਾਮਵਾਦ (Pregmetism) ਸਮਕਾਲੀ ਬੁਰਜੂਆ ਫ਼ਿਲਾਸਫ਼ੀ ਉਪਯੋਗਤਾ ਨਾਲ ਇਕਮਿਕ ਕਰਨ ਦੇ ਅਸੂਲ ਉਤੇ ਅਧਾਰਤ ਹੈ; ਉਪਯੋਗਤਾ ਤੋਂ ਭਾਵ ਵਿਅਕਤੀ ਦੇ ਆਤਮਪਰਕ ਹਿੱਤਾਂ ਦੀ ਸੰਤੁਸ਼ਟੀ ਲਿਆ ਜਾਂਦਾ ਹੈ। ਅੱਜ ਪਰਿਣਆਮਵਾਦ ਦੇ ਸਮਰਥਕਾਂ ਵਿਚ ਚਾਰਲਸ ਪੀਅਰਸ,ਵਿਲੀਅਮ ਜੇਮਜ਼, ਅਤੇ ਜਾਰਜ ਡੇਵੀ ਦੇ ਨਾਂ ਆਉਂਦੇ ਹਨ।

ਫ਼ਿਲਾਸਫ਼ੀ ਦਾ ਮੂਲ ਜਾਂ ਬੁਨਿਆਦੀ ਮਸਲਾ (Fundamental, or basic question of philosophy) ਚੇਤਨਾ ਅਤੇ ਹਸਤੀ, ਚਿੰਤਨ ਅਤੇ ਪਦਾਰਥ, ਪ੍ਰਕਿਰਤੀ ਵਿਚਕਾਰ ਸੰਬੰਧ ਨਾਲ ਤੁਅੱਲਕ ਰੱਖਦਾ ਹੈ। ਇਸਦੇ ਦੋ

੨੧੭੩