ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/274

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੌਗਮੱਤ (Ecclecticism) ਵਖਰੇ-ਵਖਰੇ , _ਸਗੋਂ ਕਦੀ ਕਦੀ ਵਿਰੋਧੀ ਵਿਚਾਰਾਂ ਦਾ ਜਾਣ-ਬੁੱਝ ਕੇ ਪਾਇਆ ਗਿਆ ਘਚੋਲਾ ।

ਦਵੈਤਵਾਦ (Dulism) ਇਕ ਸਿਧਾਂਤ _ਜਿਹੜਾ ਪਦਾਰਥ ਅਤੇ ਮਨ ਨੂੰ ਦੋ ਸਵੈਧੀਨ ਮੂਲ ਸਮਝਦਾ ਹੈ।

ਨਾਸਤਕਤਾ (Atheism) ਦਾਰਸ਼ਨਿਕ ਅਤੇ ਵਿਗਿਆਨਕ ਵਿਚਾਰਾਂ ਦਾ ਇਕ ਸਿਸਟਮ ਜਿਹੜਾ ਰੂਹਾਂ , ਦੇਵਤਿਆਂ ਅਤੇ ਪਰਲੋਕ ਵਿਚ ਵਿਸ਼ਵਾਸ ਨੂੰ ਰੱਦ ਕਰਦਾ ਹੈ , ਅਤੇ ਹਰ ਪਰਕਾਰ ਦੇ ਧਰਮ ਦਾ ਤਿਆਗ ਕਰਦਾ ਹੈ।

ਪਦਾਰਥ (Matter) ਵਸਤੂਪਰਕ ਯਥਾਰਥ ਜਿਹੜਾ ਚੇਤਨਾ ਤੋਂ ਬਾਹਰ ਅਤੇ ਇਸ ਤੋਂ ਸਵੈਧੀਨ ਹੋਂਦ ਰੱਖਦਾ ਹੈ , ਅਤੇ ਚੇਤਨਾ ਵਿਚ ਪ੍ਰਤਿਬਿੰਬਤ ਹੁੰਦਾ ਹੈ।

ਪਦਾਰਥ-ਜੀਵਵਾਦ (Hylozoism) ਇਕ ਸਿਖਿਆ , ਜਿਸ ਅਨੁਸਾਰ ਸਾਰਾ ਪਦਾਰਥ ਸਜੀਵ ਹੈ।

ਪਦਾਰਥਵਾਦ (Materialism) ਮੱਖ ਦਾਰਸ਼ਨਿਕ ਰੁਝਾਣ

ਜਿਹੜਾ ਆਦਰਸ਼ਵਾਦ ਦਾ ਵਿਰੋਧ ਕਰਦਾ ਹੈ। ਇਹ ਪਦਾਰਥ ਦੇ ਪ੍ਰਾਥਮਿਕ ਹੋਣ ਅਤੇ ਰੂਹਾਨੀ ਜਗਤ ਦੇ ਗੋਣ ਹੋਣ ਦਾ ਦਾਅਵਾ ਕਰਦਾ ਹੈ। ਪਦਾਰਥਵਾਦ ਦੀਆਂ ਅਪਮੁਹਾਰੀਆਂ , ਅਧਿਆਤਮਵਾਦੀ ਅਤੇ ਗੰਵਾਰੂ ਵੰਨਗੀਆਂ ਮਿਲਦੀਆਂ ਹਨ। ਇਸਦਾ ਉਚੇਰਾ ਰੂਪ ਵਿਰੋਧ-ਵਿਕਾਸੀ ਅਤੇ ਇਤਿਹਾਸਕ ਪਦਾਰਥਵਾਦ ਹੈ , ਜੋ ਕਿ ਪ੍ਰਕਿਰਤੀ , ਸਮਾਜ ਅਤੇ ਮਨੁੱਖ ਬਾਰੇ _ਇਕਸਾਰ ਪਦਾਰਥਵਾਦੀ ਦ੍ਰਿਸ਼ਟੀਕੋਨ ਹੈ, ਅਤੇ ਮਾਰਕਸਵਾਦ-ਲੈਨਿਨਵਾਦ ਦਾ ਅੰਗ ਹੈ।