ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/272

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸੂਲਾਂ ਨੂੰ ਸਮਾਜਕ ਵਰਤਾਰਿਆਂ ਦੇ ਖੇਤਰ ਵਿਚ ਲਾਗੂ ਕਰਨਾ ਹੈ।

ਈਸ਼ਵਾਦ (Deism) — ਸੰਸਾਰ ਦੇ ਅਵਿਅਕਤੀਗਤ ਪ੍ਰਾਥਮਿਕ ਕਾਰਨ ਵਜੋਂ ਪ੍ਰਮਾਤਮਾ ਦੀ ਹੋਂਦ ਵਿਚ ਵਿਸ਼ਵਾਸ। ਸੰਸਾਰ ਨੂੰ ਪੈਦਾ ਕਰਕੇ, ਪ੍ਰਮਾਤਮਾ ਨੇ ਇਸਨੂੰ ਆਪਣੇ ਹੀ ਵਸੀਲਿਆਂ ਉਤੇ ਛੱਡ ਦਿਤਾ।

ਸੱਚ (Truth) — ਮਨੁੱਖੀ ਚਿੰਤਨ ਵਿਚ ਯਥਾਰਥ ਦਾ ਠੀਕ ਪ੍ਰਤਿਬਿੰਬ, ਜਿਸਦੀ ਪੁਸ਼ਟੀ ਅੰਤਮ ਵਿਸ਼ਲੇਸ਼ਣ ਵਿਚ, ਅਮਲ ਵਲੋਂ ਕੀਤੀ ਜਾਂਦੀ ਹੈ।

ਸ਼ਰੇਣੀਆਂ (ਜਮਾਤਾਂ), ਸਮਾਜਕ (Classes, social) ਲੋਕਾਂ ਦੇ ਵੱਡੇ ਵੱਡੇ ਸਮੂਹ ਜਿਹੜੇ ਸਮਾਜਕ ਉਤਪਾਦਨ ਦੇ ਇਤਿਹਾਸਕ ਤੌਰ ਉਤੇ ਨਿਰਧਾਰਿਤ ਸਿਸਟਮ ਵਿਚ ਆਪਣੀ ਥਾਂ ਕਰਕੇ ਅਤੇ ਉਤਪਾਦਨ ਦੇ ਸਾਧਨਾਂ ਨਾਲ ਆਪਣੇ ਸੰਬੰਧ ਕਰਕੇ ਇਕ ਦੂਜੇ ਤੋਂ ਵਖਰੇ ਹੁੰਦੇ ਹਨ।

ਸਵੈ-ਇੱਛਾਵਾਦ (Voluntarism) — ਫ਼ਿਲਾਸਫ਼ੀ ਵਿਚ ਆਦਰਸ਼ਵਾਦੀ ਰੁਝਾਣ ਜਿਹੜਾ ਸਵੈ-ਇੱਛਾ ( ਇੱਛਾ-ਸ਼ਕਤੀ) ਨੂੰ ਸੰਸਾਰ ਵਿਚ ਹੋਂਦ ਰੱਖਦੇ ਸਭ ਕੁਝ ਦਾ ਪ੍ਰਥਮ ਆਧਾਰ ਮੰਣਦਾ ਹੈ।

ਸਾਪੇਖਤਾਵਾਦ (Relativism) — ਮਨੁੱਖੀ ਗਿਆਨ ਦੀ ਸਾਪੇਖਤਾ, ਰੀਤੀਮੁਖਤਾ ਅਤੇ ਆਤਮਪਰਕਤਾ ਦਾ ਆਦਰਸ਼ਵਾਦੀ ਸਿਧਾਂਤ।

ਸੋਫ਼ਿਸਟਰੀ, ਜਾਂ ਕੁਤਰਕਤਾ (Sophistry) — ਸੋਫ਼ਿਜ਼ਮ,

ਅਰਥਾਤ, ਸਤਹੀ ਤੌਰ ਉਤੇ ਮੰਨਣਯੋਗ, ਸੱਚੀਆਂ ਲੱਗਦੀਆਂ

੨੭੦