ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/271

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਧਿਆਤਮਵਾਦ (Metaphysics) - ਚਿੰਤਨ ਦਾ ਇਕ ਗ਼ੈਰ-ਵਿਗਿਆਨਕ ਢੰਗ ਜਿਹੜਾ ਵਿਰੋਧ-ਵਿਕਾਸ ਦੇ ਉਲਟ ਹੈ। ਅਧਿਆਤਮਵਾਦ ਵਸਤਾਂ ਅਤੇ ਵਰਤਾਰਿਆਂ ਨੂੰ ਅਬਦਲ ਅਤੇ ਇਕ ਦੂਜੇ ਤੋਂ ਸਵੈਧੀਨ ਸਮਝਦਾ ਹੈ।

ਅਨੇਕਵਾਦ (Pluralism) -- ਇਕ ਸਿਧਾਂਤ ਜਿਸ ਅਨੁਸਾਰ ਸੰਸਾਰ ਅਣਸੰਬੰਧਤ ਹਸਤੀਆਂ ਦੇ ਜੁੱਟ ਉਪਰ ਆਧਾਰਤ ਹੈ ; ਅਦਵੈਤਵਾਦ ਦਾ ਉਲਟ।

ਆਤਮਪਰਕ (Subjective) – ਮਨੁੱਖੀ ਚੇਤਨਾ ਉਤੇ ਨਿਰਭਰ।

ਆਦਰਸ਼ਵਾਦ (Idealism) - ਮੁੱਖ ਦਾਰਸ਼ਨਿਕ ਰੁਝਾਣਾਂ ਵਿਚੋਂ ਇਕ ਜਿਹੜਾ ਫ਼ਿਲਾਸਫ਼ੀ ਦੇ ਬੁਨਿਆਦੀ ਮਸਲੇ ਵੱਲ ਪਹੁੰਚ ਦੇ ਪੱਖੋਂ ਪਦਾਰਥਵਾਦ ਤੋਂ ਬਿਲਕੁਲ ਉਲਟ ਜਾਂਦਾ ਹੈ। ਇਹ ਇਸ ਅਸੂਲ ਤੋਂ ਤੁਰਦਾ ਹੈ ਕਿ ਰੂਹਾਨੀ ਜਗਤ ਪ੍ਰਾਥਮਿਕ ਹੈ। ਇਥੇ ਵਸਤੂਪਰਕ ਅਤੇ ਆਤਮਪਰਕ ਆਦਰਸ਼ਵਾਦ ਵਿਚਕਾਰ ਨਿਖੇੜ ਕਰਨ ਦੀ ਲੋੜ ਹੈ; ਆਤਮਪਰਕ ਆਦਰਸ਼ਵਾਦ ਵਿਅਕਤੀਗਤ ਚੇਤਨਾ ਦੇ ਆਧਾਰ ਉਤੇ ਸੰਸਾਰ ਦਾ ਅਰਥ ਕੱਢਦਾ ਹੈ, ਜਦ ਕਿ ਵਸਤੂਪਰਕ ਆਦਰਸ਼ਵਾਦ ਕਿਸੇ ਗ਼ੈਰ-ਪਦਾਰਥਕ ਆਤਮਾ ਨੂੰ ਇਕ ਤਰ੍ਹਾਂ ਦੇ ਪਰਾਮਨੁੱਖੀ ਮਨ, ਜਾਂ ਰੱਬ ਨੂੰ ਹਕੀਕਤ ਦਾ ਆਧਾਰ ਸਮਝਦਾ ਹੈ।

ਇਤਿਹਾਸਕ ਪਦਾਰਥਵਾਦ (Historical materialism) - ਮਾਰਕਸਵਾਦੀ-ਲੈਨਿਨਵਾਦੀ ਦਾ ਫ਼ਿਲਾਸਫ਼ੀ ਦਾ ਇਕ ਬਣਤਰੀ ਅੰਗ ਜੋ ਕਿ ਨਾਲ ਹੀ ਇਕ ਆਮ ਸਮਾਜ-ਵਿਗਿਆਨਕ ਸਿਧਾਂਤ, ਸਮਾਜ ਦੇ ਪ੍ਰਕਾਰਜ ਅਤੇ ਵਿਕਾਸ ਦੀ ਅਗਵਾਈ ਕਰਦੇ ਆਮ ਅਤੇ ਵਿਸ਼ੇਸ਼ ਕਾਨੂੰਨਾਂ ਬਾਰੇ ਵਿਗਿਆਨ ਵੀ ਹੈ।

ਇਹ ਤੱਤ ਰੂਪ ਵਿਚ ਵਿਰੋਧ-ਵਿਕਾਸੀ ਪਦਾਰਥਵਾਦ ਦੇ

੨੬੯