ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/270

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੰਖੇਪ ਪਾਰਿਭਾਸ਼ਕ ਸ਼ਬਦਾਵਲੀ


ਅਸਤਿਤਵਵਾਦ (Existentialism)--ਸਮਕਾਲੀ ਬੁਰਜੂਆ ਫ਼ਿਲਾਸਫ਼ੀ ਵਿਚ ਇਕ ਆਤਮਪਰਕ-ਆਦਰਸ਼ਵਾਦੀ ਰੁਝਾਣ; ਇਸਦੇ ਪਰਚਾਰਕ ਮਨੁੱਖ ਅਤੇ ਸਮਾਜ ਨੂੰ, ਦਾਰਸ਼ਨਿਕ ਗਿਆਨ ਅਤੇ ਵਿਗਿਆਨ ਨੂੰ ਇਕ ਦੂਜੇ ਦੇ ਵਿਰੁਧ ਖੜਾਂ ਕਰਦੇ ਹਨ।

ਅਹੰ-ਮਾਤਰਵਾਦ (Solipsism) -- ਇਕ ਆਤਮਪਰਕ--ਆਦਰਸ਼ਵਾਦੀ ਸਿਧਾਂਤ, ਜਿਸ ਅਨੁਸਾਰ ਸਿਰਫ਼ ਅਹੰ ਦੀ ਹੋਂਦ ਹੈ, ਜਦ ਕਿ ਵਸਤੂਪਰਕ ਸੰਸਾਰ ਨਿਰੋਲ ਤੌਰ ਉਤੇ ਵਿਅਕਤੀ ਦੇ ਮਨ ਵਿਚ ਹੋਂਦ ਰੱਖਦਾ ਹੈ।

ਅਗਨਾਸਤਕਵਾਦ (Agnosticism)-- ਇਕ ਸਿਧਾਂਤ ਜਿਹੜਾ ਸੰਸਾਰ ਨੂੰ ਜਾਣਨ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ਉਤੇ ਰੱਦ ਕਰਦਾ ਹੈ।

ਅਦਵੈਤਵਾਦ (Monism)-- ਇਕ ਸਿਧਾਂਤ ਜਿਹੜਾ ਵਿਸ਼ਵਾਸ ਕਰਦਾ ਹੈ ਕਿ ਸਾਰੀ ਹੋਂਦ ਦੇ ਹੇਠਾਂ ਕੰਮ ਕਰਦਾ ਮੂਲ ਸਿਰਫ ਇਕ ਸੋਮਾ ਹੈ: ਪਦਾਰਥ ਜਾਂ ਰੂਹ।

੨੬੮