ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/27

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਮਿਆਇਆ ਰੂਪ ਧਾਰਨ ਕਰਦੀ ਜਾ ਰਹੀ ਸੀ।

ਇਸਦੇ ਸਿੱਟੇ ਵਜੋਂ, ਮਨੁੱਖ ਨੇ ਪ੍ਰਕਿਰਤੀ ਬਾਰੇ ਐਸੇ ਇਕੋ ਇਕ ਸਮੁੱਚ ਵਜੋਂ ਸੋਚਣਾ ਸ਼ੁਰੂ ਕਰ ਦਿਤਾ ਜਿਹੜਾ ਮਨੁੱਖੀ ਸੰਸਾਰ ਤੋਂ ਅਤੇ ਮਨੁੱਖੀ ਚੇਤਨਾ ਤੋਂ ਪਾਰ ਹੋਂਦ ਰੱਖਦਾ ਸੀ। ਪ੍ਰਕਿਰਤੀ ਤੋਂ ਉਸਦੀ ਵਧਦੀ ਸਵੈਧੀਨਤਾ ਨੇ ਉਸਦੇ ਮਨ ਵਿਚ ਵੀ ਇਸਨੂੰ ਨਿਖੇੜਣਾ ਸੰਭਵ ਬਣਾਇਆ। ਮਨੁੱਖ ਹੁਣ ਆਪਣੇ ਆਪ ਪ੍ਰਕਿਰਤੀ ਨਾਲ ਇਕਮਿਕ ਨਹੀਂ ਸੀ ਸਮਝਦਾ, ਸਗੋਂ ਉਸਨੇ ਇਸ ਬਾਰੇ ਸੋਚਣਾ ਸ਼ੁਰੂ ਕਰ ਦਿਤਾ ਕਿ ਕੀ ਕੁਝ ਸੀ ਜਿਹੜਾ ਉਸਨੂੰ ਪ੍ਰਕਿਰਤੀ ਦਾ ਅੰਗ ਬਣਾਉਂਦਾ ਸੀ ਅਤੇ ਕੀ ਕੁਝ ਸੀ ਜਿਹੜਾ ਉਸਨੂੰ ਇਸ ਨਾਲੋਂ ਨਿਖੇੜਦਾ ਸੀ।

ਵਪਾਰ ਦੇ ਵਾਧੇ ਅਤੇ ਸਿੱਕੇ ਢਾਲਣ ਨੇ ਵੀ ਦਾਰਸ਼ਨਿਕ ਚਿੰਤਨ ਦੇ ਵਿਕਾਸ ਉਪਰ ਭਾਰੀ ਅਸਰ ਪਾਇਆ। ਸਾਰੀਆਂ ਚੀਜ਼ਾਂ ਦਾ ਵਟਾਂਦਰਾ ਸੋਨੇ ਨਾਲ ਹੋਣ ਲੱਗ ਪਿਆ। ਪੁਰਾਤਨ ਹੈਲੇਨਾ-ਵਾਸੀਆਂ ਨੂੰ ਇਹ ਆਦਤ ਹੋ ਗਈ ਕਿ ਉਹ ਬਹੁਤ ਸਾਰੀਆਂ ਵਖੋ ਵਖਰੀਆਂ ਵਸਤਾਂ ਦੇ ਪਿੱਛੇ ਇਕੋ ਇਕ ਸਮੁੱਚ ਨੂੰ ਦੇਖਣ ਲੱਗ ਪਏ ਅਤੇ ਆਪਣੇ ਆਪ ਨੂੰ ਵਸਤਾਂ ਦੀਆਂ ਵਖੋ ਵਖਰੀਆਂ ਖਾਸੀਅਤਾਂ ਤੋਂ ਵੱਖ ਕਰਕੇ ਦੇਖਣ ਲੱਗ ਪਏ, ਜਿਹੜੀਆਂ ਖਾਸੀਅਤਾਂ ਕਿ, ਵਟਾਂਦਰੇ ਦੇ ਅਮਲ ਵਿਚ, ਇਕ ਨਵੀਂ, ਆਮ ਖਾਸੀਅਤ ਪ੍ਰਾਪਤ ਕਰ ਲੈਂਦੀਆਂ ਹਨ ਅਤੇ ਜਿਨਸ-ਰੂਪ ਬਣ ਜਾਂਦੀਆਂ ਹਨ।

ਧਾਤ-ਮੁਦਰਾ ਕਾਇਮ ਹੋਣ ਨਾਲ ਗਣਿਤ ਵਿਦਿਆ ਦੀ ਪ੍ਰਗਤੀ ਵਿਚ ਸਹਾਇਤਾ ਮਿਲੀ। ਜਦੋਂ ਮਨੁੱਖ ਗਿਨਣ ਵਿਚ ਲੱਗਾ ਹੁੰਦਾ ਹੈ, ਉਹ ਆਪਣੇ ਆਪ ਨੂੰ ਵਸਤਾਂ ਦੀ ਦਿੱਖ ਤੋਂ, ਉਹਨਾਂ ਦੇ ਰੰਗ, ਸਾਈਜ਼ ਅਤੇ ਮੰਤਵ ਤੋਂ ਵੱਖ ਕਰ ਲੈਂਦਾ ਹੈ: ਉਹ ਸਿਰਫ਼ ਮਾਤਰਿਕ ਪਾਸੋ ਵਿਚ ਦਿਲਚਸਪੀ ਰੱਖ ਰਿਹਾ ਹੁੰਦਾ ਹੈ। ਇਸਲਈ ਕੋਈ ਵੀ ਅੰਕ ਇਕ ਭਾਵਵਾਚੀ ਹੋਂਦ ਹੈ।

੨੫