ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/269

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਿਖਿਆ ਵਿਚ ਮਹਤਵਪੂਰਨ ਹਿੱਸਾ ਪਾਇਆ। ਉਸਨੇ ਮਾਰਕਸਵਾਦੀ ਸਿਧਾਂਤ ਵਿਚ ਲਿਆਂਦੇ ਗਏ ਵਿਗਾੜਾਂ ਦਾ ਮੁਕਾਬਲਾ ਕਰਨ ਦੇ ਤਰੀਕੇ ਵੀ ਸੁਝਾਏ, ਅਤੇ ਬੁਰਜੂਆ ਵਿਚਾਰਧਾਰਾ ਅਤੇ ਸੋਧਵਾਦ ਦੀ ਆਲੋਚਨਾ ਦੇ ਅਸੂਲ ਘੜੇ। ਉਸਦੇ ਫ਼ਿਲਾਸਫ਼ੀ ਵਿਚ ਧਿਰ ਲੈਣ ਦੇ ਵਿਸਤ੍ਰਿਤ ਅਸੂਲ ਦੀ ਵੀ ਭਾਰੀ ਮਹੱਤਾ ਹੈ।

ਮਾਰਕਸਵਾਦੀ-ਲੈਨਿਨਵਾਦੀ ਫ਼ਿਲਾਸਫ਼ੀ ਦਾ ਹੁਣ ਸੋਵੀਅਤ ਕਮਿਊਨਿਸਟ ਪਾਰਟੀ ਅਤੇ ਦੂਜੀਆਂ ਕਮਿਉਨਿਸਟ ਪਾਰਟੀਆਂ ਦੇ ਸਾਂਝੇ ਯਤਨਾਂ ਨਾਲ ਵਿਕਾਸ ਕੀਤਾ ਜਾ ਰਿਹਾ ਹੈ। ਆਪਣੇ ਵਿਕਾਸ ਦੇ ਮੌਜੂਦਾ ਪੜਾਅ ਉਤੇ, ਮਾਰਕਸਵਾਦੀ-ਲੌਨਿਨਵਾਦੀ ਫ਼ਿਲਾਸਫ਼ੀ ਅੱਗੇ ਕਈ ਸਮੱਸਿਆਵਾਂ ਖੜੀਆਂ ਹਨ, ਅਤੇ ਇਹ ਉਹਨਾਂ ਨੂੰ ਹਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਮਾਰਕਸਵਾਦੀ-ਲੈਨਿਨਵਾਦੀ ਫ਼ਿਲਾਸਫੀ ਇਕ ਕੌਮਾਂਤਰੀ ਵਰਤਾਰਾ ਹੈ। ਇਹ ਸਾਰੇ ਦੇਸਾਂ ਵਿਚਲੇ ਸਾਰੇ ਹੀ ਮਜ਼ਦੂਰ ਲੋਕਾਂ ਵਲੋਂ ਕੀਤੇ ਜਾ ਰਹੇਂ ਇਨਕਲਾਬੀ ਘੋਲ ਵਿਚ ਪਰਾਪਤ ਤਜਰਬੇ ਦਾ ਸਮਾਨੀਕਰਨ ਹੈ। ਮਾਰਕਸ, ਏਂਗਲਜ਼ ਅਤੇ ਲੈਨਿਨ ਦਾ ਸਿਧਾਂਤ ਸਰਬ-ਸ਼ਕਤੀਮਾਨ ਹੈ, ਕਿਉਂਕਿ ਇਹ ਸੱਚਾ ਹੈ। ਜਿਉਂ ਜਿਉਂ ਇਤਿਹਾਸ ਅੱਗੇ ਵਧਦਾ ਜਾਂਦਾ ਹੈ, ਮਾਰਕਸਵਾਦੀ ਫ਼ਿਲਾਸਫ਼ੀ ਦਿਨੋ ਦਿਨ ਵਧੇਰੇ ਨਵੀਆਂ ਸਫ਼ਲਤਾਵਾਂ ਪਰਾਪਤ ਕਰਦੀ ਜਾਇਗੀ। ਅੱਜ ਲੈਨਿਨ ਦੇ ਉਹ ਸ਼ਬਦ ਪੂਰੀ ਤਰ੍ਹਾ ਠੀਕ ਸਿੱਧ ਹੋ ਰਹੇ ਹਨ, ਜਿਹੜੇ ਉਸਨੇ ਮਹਾਨ ਅਕਤੂਬਰ ਸੋਸ਼ਲਿਸਟ ਇਨਕਲਾਬ ਦੀ ਪੁਰਵ-ਸੰਧਿਆ ਉਤੇ ਕਹੇ ਸਨ: "ਪਰ ਇਤਿਹਾਸ ਦੇ ਆਉਣ ਵਾਲੇ ਸਮੇਂ ਵਿਚ ਪ੍ਰੋਲਤਾਰੀਆਂ ਦੇ ਸਿਧਾਂਤ ਵਜੋਂ ਹੋਰ ਵੀ ਵਡੇਰੀ ਫਤਹ ਮਾਰਕਸਵਾਦ ਦੀ ਉਡੀਕ ਕਰ ਰਹੀ ਹੈ।"*

————————————————————

*ਵ. ਇ. ਲੈਨਿਨ, "ਕਾਰਲ ਮਾਰਕਸ ਦੇ ਸਿਧਾਂਤ ਦੀ ਇਤਿਹਾਸਕ ਹੋਣੀ", ਕਿਰਤ ਸੰਗ੍ਰਹਿ, ਸੈਂਚੀ ੧੮, ਪ੍ਰਗਤੀ ਪ੍ਰਕਾਸ਼ਨ, ਮਾਸਕੋ, ੧੯੭੩, ਸਫ਼ਾ ੫੮੫।