ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/268

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਵੇਲੇ ਆਰਥਕ, ਰਾਜਨੀਤਕ ਅਤੇ ਰੂਹਾਨੀ ਵਿਰੋਧਤਾਈਆਂ ਆਪਣੀ ਸਿਖਰ ਉਤੇ ਪੁੱਜ ਚੁੱਕੀਆਂ ਸਨ, ਅਤੇ ਇਹ ਦੇਸ ਉਸ ਵੇਲੇ ਸਾਮਰਾਜ ਦੀ ਜ਼ੰਜੀਰ ਵਿਚ "ਕਮਜੋਰ ਕੜੀ" ਸੀ। ਵਧੀਆਂ ਵਿਰੋਧਤਾਈਆਂ ਦੇ ਦੌਰ ਵਿਚ ਮਾਰਕਸਵਾਦ ਉਪਰ ਰੋਹ ਭਰੇ ਹਮਲੇ ਕੀਤੇ ਗਏ, ਵਖੋ ਵਖਰੇ ਬੁਰਜੂਆ ਸੰਕਲਪਾਂ ਨਾਲ ਮਾਰਕਸ ਅਤੇ ਏਂਗਲਜ਼ ਦੀਆਂ ਸਿਖਿਆਵਾਂ ਨੂੰ ਸੋਧ ਕੇ ਇਸਨੂੰ "ਬਿਹਤਰ ਬਣਾਉਣ" ਦੇ ਯਤਨ ਸ਼ੁਰੂ ਕੀਤੇ ਗਏ। ਜੀਵ-ਵਿਗਿਆਨ ਵਿਚ ਵੀ ਮਹਤਵਪੂਰਨ ਤਬਦੀਲੀਆਂ ਆ ਰਹੀਆਂ ਸਨ: ਪਦਾਰਥ ਦੀ ਸੰਰਚਨਾ ਬਾਰੇ ਪੁਰਾਣੇ ਸੰਕਲਪ ਗ਼ਲਤ ਸਾਬਤ ਕੀਤੇ ਜਾ ਚੁੱਕੇ ਸਨ, ਅਤੇ ਪ੍ਰਗਤੀ ਕਰ ਰਹੇ ਵਿਗਿਆਨ ਲਈ ਨਵੀਆਂ ਵਿਧੀ-ਵਿਗਿਆਨਕ ਕਸੌਟੀਆਂ ਬਣਾਉਣ ਦੀ ਲੋੜ ਪੈਦਾ ਹੋ ਗਈ ਸੀ।

ਇਹਨਾਂ ਹਾਲਤਾਂ ਵਿਚ ਨਾ ਸਿਰਫ਼ ਮਾਰਕਸਵਾਦ ਦੀ ਰਾਖੀ ਕਰਨਾ ਹੀ ਜ਼ਰੂਰੀ ਸੀ, ਸਗੋਂ ਰਾਜਸੀ ਲੋੜਾਂ, ਇਨਕਲਾਬੀ ਘੋਲ ਅਤੇ ਪ੍ਰਕਿਰਤਕ ਅਤੇ ਸਮਾਜਕ ਵਿਗਿਆਨਾਂ ਦੇ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ, ਵਿਰੋਧ-ਵਿਕਾਸੀ ਅਤੇ ਇਤਿਹਾਸਕ ਪਦਾਰਥਵਾਦ ਨੂੰ ਵਿਸਥਾਰਨਾ ਵੀ ਜ਼ਰੂਰੀ ਸੀ। ਲੈਨਿਨ ਦੀਆਂ ਕਿਰਤਾਂ "ਪਦਾਰਥਵਾਦ ਅਤੇ ਅਨੁਭਵ-ਸਿੱਧ ਆਲੋਚਨਾ", "ਦਾਰਸ਼ਨਿਕ ਨੋਟਬੁੱਕਾਂ", "ਜੂਝਾਰ ਪਦਾਰਥਵਾਦ ਦੀ ਮਹੱਤਾ ਬਾਰੇ," "ਰਾਜ ਅਤੇ ਇਨਕਲਾਬ" ਆਦਿ ਵਿਚ ਪੇਸ਼ ਉਸਦੇ ਵਿਚਾਰ ਆਪਣੇ ਸਮੇਂ ਦੇ ਬੁਨਿਆਦੀ ਸਵਾਲਾਂ ਦੇ ਜਵਾਬ ਦੇਂਦੇ ਹਨ। ਲੈਨਿਨ ਨੇ ਪਦਾਰਥ ਅਤੇ ਇਸਦੀਆਂ ਬੁਨਿਆਦੀ ਖਾਸੀਅਤਾਂ ਬਾਰੇ ਮਾਰਕਸਵਾਦੀ ਸਿਧਾਂਤ ਨੂੰ ਭਰਪੂਰ ਕੀਤਾ, ਗਿਆਨ ਦੇ ਸਿਧਾਂਤ ਨੂੰ ਅੱਗੇ ਖੜਿਆ, ਸ਼ਰੇਣੀਆਂ, ਸ਼ਰੇਣੀ ਘੋਲ, ਇਨਕਲਾਬ, ਰਾਜ, ਇਤਿਹਾਸ ਵਿਚ ਜਨਤਾ ਅਤੇਵਿਅਕਤੀਆਂ ਵਲੋਂ ਅਦਾ ਕੀਤੇ ਜਾਂਦੇ ਰੋਲ ਅਤੇ ਕਮਿਊਨਿਸਟ ਬਣਤਰ ਬਾਰੇ ਮਾਰਕਸਵਾਦੀ

੨੬੬