ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/267

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੇ ਨਿਰੰਤਰ ਵਿਕਾਸ ਕਰਨ ਅਤੇ ਭਰਪੂਰ ਹੋਣ ਨੂੰ ਪਹਿਲਾਂ ਹੀ ਮਿਥ ਕੇ ਚੱਲਦੀ ਹੈ। ਮਾਰਕਸਵਾਦ ਕੋਈ ਕੱਟੜ ਸਿਧਾਂਤ ਨਹੀਂ; ਇਹ ਕਾਰਜ ਲਈ ਰਾਹ-ਦਿਖਾਵਾ ਹੈ। ਰਚਣਾਤਮਕ ਪ੍ਰਕਿਰਤੀ ਇਸਦਾ ਵਿਲੱਖਣ ਲੱਛਣ ਹੈ।

ਵ. ਇ. ਲੈਨਿਨ ਦੀਆਂ ਕਿਰਤਾਂ ਵਿਚ ਫ਼ਿਲਾਸਫ਼ੀ ਦੇ ਵਿਕਾਸ ਤੋਂ ਮਾਰਕਸਵਾਦ ਦੇ ਰਚਣਾਤਮਕ ਖ਼ਾਸੇ ਅਤੇ ਸਮਾਜਕ ਅਮਲਾਂ ਨਾਲ ਇਸਦੇ ਡੂੰਘੇ ਸੰਬੰਧ ਦਾ ਪਤਾ ਚੱਲਦਾ ਹੈ। ਲੈਨਿਨ ਲਿਖਦਾ ਹੈ: "ਅਸੀਂ ਮਾਰਕਸ ਦੇ ਸਿਧਾਂਤ ਨੂੰ ਕੋਈ ਐਸੀ ਚੀਜ਼ ਨਹੀਂ ਸਮਝਦੇ ਜਿਹੜੀ ਪੂਰੀ ਹੋ ਚੁੱਕੀ ਹੈ ਅਤੇ ਜਿਸਦੀ ਉਲੰਘਣਾ ਨਹੀਂ ਹੋ ਸਕਦੀ; ਇਸਦੇ ਉਲਟ, ਸਾਨੂੰ ਯਕੀਨ ਹੈ ਕਿ ਇਸਨੇ ਸਿਰਫ਼ ਇਕ ਐਸੇ ਵਿਗਿਆਨ ਦੀ ਨੀਂਹ ਰੱਖੀ ਹੈ, ਜਿਸਦਾ ਸੋਸ਼ਲਿਸਟਾਂ ਨੂੰ ਸਾਰੇ ਪਾਸਿਆਂ ਵੱਲ ਵਿਕਾਸ ਕਰਨਾ ਚਾਹੀਦਾ ਹੈ, ਜੇ ਉਹ ਜ਼ਿੰਦਗੀ ਨਾਲ ਕਦਮ ਮਿਲਾ ਕੇ ਚੱਲਣਾ ਚਾਹੁੰਦੇ ਹਨ।"*

ਨਵਾਂ ਦੌਰ, ਨਵੀਆਂ ਸਮਾਜਕ-ਆਰਥਕ ਅਤੇ ਰਾਜਨੀਤਕ ਹਾਲਤਾਂ, ਅਤੇ ਸਮੁੱਚੇ ਤੌਰ ਉਤੇ ਵਿਗਿਆਨ, ਫ਼ਿਲਾਸਫ਼ੀ ਅਤੇ ਸਭਿਆਚਾਰ ਦਾ ਵਿਕਾਸ ਨਵੇਂ ਦਾਰਸ਼ਨਿਕ ਸਮਾਨੀਕਰਨਾਂ ਦੀ ਮੰਗ ਕਰਦੇ ਸਨ। ਲੈਨਿਨ ਨੇ ਸਸਰਮਾਇਦਾਰੀ ਦੇ ਢਹਿ-ਢੇਰੀ ਹੌਣ ਦੇ ਯੁਗ ਵਿਚ ਮਾਰਕਸਵਾਦੀ ਫ਼ਿਲਾਸਫ਼ੀ ਦਾ ਵਿਕਾਸ ਕੀਤਾ, ਜਿਹੜਾ ਯੁਗ ਕਿ ਆਪਣੇ ਆਖਰੀ ਪੜਾਅ, ਸਮਾਜਵਾਦ ਅਤੇ ਸਮਾਜਕ ਇਨਕਲਾਬਾਂ ਵੱਲ ਤਬਦੀਲੀ ਦੇ ਪੜਾਅ ਵਿਚ ਦਾਖ਼ਲ ਹੋ ਰਿਹਾ ਸੀ। ਵੀਹਵੀਂ ਸਦੀ ਦੇ ਸ਼ੁਰੂ ਵਿਚ ਇਨਕਲਾਬੀ ਸਰਗਰਮੀ ਦਾ ਕੇਂਦਰ ਬਦਲ ਕੇ ਰੂਸ ਵਿਚ ਆ ਗਿਆ, ਜਿਥੇ


————————————————————

*ਵ.ਇ. ਲੈਨਿਨ, "ਸਾਡਾ ਪ੍ਰੋਗਰਾਮ", ਕਿਰਤ ਸੰਗ੍ਰਹਿ, ਸੈਂਚੀ ੪, ਪ੍ਰਗਤੀ ਪ੍ਰਕਾਸ਼ਨ, ਮਾਸਕੋ, ੧੯੭੭, ਸਫ਼ੇ ੨੧੧-੨੧੨ ।

੨੬੫