ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/266

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਸਮਾਜ ਤੋਂ ਅਨੁਕੂਲਿਤ ਹੋਣ ਨੂੰ ਅਤੇ ਆਪਣੇ ਸਮਾਜਕ ਮੰਤਵ ਨੂੰ ਖੁਲ੍ਹਮ-ਖੁਲ੍ਹਾ ਮਾਣਤਾ ਦਿਤੀ। "ਆਲੋਚਨਾ ਦਾ ਹਥਿਆਰ", ਜੋ ਕਿ ਤੱਤ ਰੂਪ ਵਿਚ ਫ਼ਿਲਾਸਫ਼ੀ ਹੈ, ਹਥਿਆਰ ਦੀ ਆਲੋਚਨਾ ਲਈ, ਅਰਥਾਤ, ਸਮਾਜ ਦੀ ਇਨਕਲਾਬੀ ਕਾਇਆ-ਕਲਪ ਲਈ ਇਕ ਲਾਜ਼ਮੀ ਪੂਰਵ-ਲੋੜ ਹੈ।

ਵਿਗਿਆਨਾਂ ਦੀ ਪ੍ਰਣਾਲੀ ਵਿਚ ਫ਼ਿਲਾਸਫ਼ੀ ਦੀ ਥਾਂ ਵਿਚ ਵੀ ਤਬਦੀਲੀ ਆਉਂਦੀ ਹੈ। ਪੂਰਵ-ਮਾਰਕਸੀ ਚਿੰਤਨ ਦਾਅਵਾ ਕਰਦੇ ਸਨ ਕਿ ਸੰਸਾਰ ਨੂੰ ਸਮਝਣ ਵਿਚ ਫ਼ਿਲਾਸਫ਼ੀ ਦਾ ਵਿਸ਼ੇਸ਼ ਰੋਲ ਹੈ; ਉਹ ਇਸਨੂੰ "ਵਿਗਿਆਨਾਂ ਦਾ ਵਿਗਿਆਨ" ਸਮਝਦੇ ਸਨ। ਮਾਰਕਸਵਾਦ ਦੇ ਬਾਨੀਆਂ ਨੇ ਇਹ ਦਰਸਾਇਆ ਕਿ ਫ਼ਿਲਾਸਫ਼ੀ ਨੂੰ ਵਿਗਿਆਨਕ ਪਰਾਪਤੀਆਂ ਵੱਲ ਹਕਾਰਤ ਨਾਲ ਨਹੀਂ ਦੇਖਣਾ ਚਾਹੀਦਾ, ਕਿਉਂਕਿ ਇਹ ਉਹਨਾਂ ਉਪਰ ਟੇਕ ਰੱਖਦੀ ਹੈ ਅਤੇ ਪ੍ਰਕਿਰਤੀ, ਸਮਾਜ ਅਤੇ ਚਿੰਤਨ ਦੇ ਵਧ ਤੋਂ ਵਧ ਆਮ ਕਾਨੂੰਨ ਪਰਗਟ ਕਰਨ ਲਈ ਉਹਨਾਂ ਤੋਂ ਮਿਲੇ ਤੱਥਾਂ ਦਾ ਸਾਰ ਦੇਂਦੀ ਹੈ। ਆਮ ਸੰਸਾਰ ਦ੍ਰਿਸ਼ਟੀਕੋਨ ਦਾ ਪ੍ਰਕਾਰਜ ਪੂਰਾ ਕਰਨ ਵਿਚ ਜ਼ਿਲਾਸਫ਼ੀ ਸੰਸਾਰ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਣ ਲਈ ਮੌਕਿਆਂ ਦਾ ਪਤਾ ਲਾਉਂਦੀ ਹੈ ਅਤੇ ਵਿਧੀ ਬਾਰੇ ਸਿਧਾਂਤ ਪੇਸ਼ ਕਰਦੀ ਹੈ। ਦੂਜੇ ਸ਼ਬਦਾਂ ਵਿਚ, ਵਿਗਿਆਨਕ ਫ਼ਿਲਾਸਫੀ ਵਿਚ ਸੰਸਾਰ ਦ੍ਰਿਸ਼ਟੀਕੋਨ ਅਤੇ ਵਿਧੀ-ਵਿਗਿਆਨਕ ਪ੍ਰਕਾਰਜਾਂ ਦਾ ਇਕਜੱਟ ਤਰ੍ਹਾਂ ਨਾਲ ਸੁਮੇਲ ਹੋਇਆ ਹੁੰਦਾ ਹੈ।

ਆਮ ਕਰਕੇ ਪੂਰਵ-ਮਾਰਕਸੀ ਫ਼ਿਲਾਸਫ਼ਰਾਂ ਦਾ ਵਿਸ਼ਵਾਸ ਸੀ ਕਿ ਉਹਨਾਂ ਦੀ ਫ਼ਿਲਾਸਫ਼ੀ ਸੰਸਾਰ ਦਾ ਨਿਰਪੇਖ, ਪੂਰਨ ਅਤੇ ਅੰਤਮ ਗਿਆਨ ਦੱਦੀ ਹੈ। ਮਾਰਕਸ ਅਤੇ ਏਂਗਲਜ਼ ਨੇ ਸਿੱਧ ਕੀਤਾ ਕਿ ਅਮਲ, ਸਮਾਜਕ ਜੀਵਨ ਅਤੇ ਵਿਸ਼ੇਸ਼ ਵਿਗਿਆਨਾਂ ਨਾਲ ਇਸਦੇ ਅਨਿੱਖੜ ਅਤੇ ਖੁਲ੍ਹਮ-ਖੁਲ੍ਹਾ ਮੰਣੇਂ ਜਾਂਦੇ ਸੰਬੰਧ ਕਾਰਨ, ਮਾਰਕਸਵਾਦੀ ਫ਼ਿਲਾਸਫ਼ੀ ਆਪਣੇਂ ਬੁਨਿਆਦੀ ਸੂਤ੍ਰਾਂ

੨੬੪