ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/265

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਵਿਆਖਿਆ ਵਿਚ ਅਤੇ ਵਿਗਿਆਨ, ਅਮਲ ਅਤੇ ਇਨਕਲਾਬੀ ਘੋਲ ਨਾਲ ਇਸਨੂੰ ਜੋੜਣ ਵਿਚ ਵੀ, ਤਬਦੀਲੀ ਆਈ।

ਫ਼ਿਲਾਸਫ਼ੀ ਆਪਣੇ "ਪੁਰਾਣੇ ਅਰਥਾਂ ਵਿਚ", ਜਿਹੜੀ ਦੂਜੇ ਵਿਗਿਆਨਾਂ, ਅਮਲੀ ਸਰਗਰਮੀਆਂ ਅਤੇ ਇਨਕਲਾਬੀ ਘੋਲ ਦੇ ਵਿਰੁਧ ਖੜੀ ਹੁੰਦੀ ਸੀ, ਹੁਣ ਨਹੀਂ ਸੀ ਰਹੀ। ਮਾਰਕਸ ਅਤੇ ਏਂਗਲਜ਼ ਦਾ ਇਕ ਵੀ ਪੂਰਵਗਾਮੀ ਫ਼ਿਲਾਸਫ਼ੀ ਅਤੇ ਸਮਾਜਕ ਜੀਵਨ ਵਿਚਕਾਰ ਮੌਜੂਦ ਸੰਬੰਧ ਦੀ ਇਕਸਾਰ ਵਿਆਖਿਆ ਨਹੀਂ ਸੀ ਕਰ ਸਕਿਆ; ਨਾ ਹੀ ਇਸਦੇ ਉਦਭਵ ਲਈ ਲੂੜੀਂਦੀਆਂ ਸਮਾਜਕ ਹਾਲਤਾਂ ਨੂੰ, ਅਤੇ ਨਾ ਹੀ ਉਹਨਾਂ ਸਮਾਜਕ ਪ੍ਰਕਾਰਜਾਂ ਨੂੰ ਦਰਸਾ ਸਕਿਆ ਸੀ, ਜਿਨ੍ਹਾਂ ਨੂੰ ਨੇਪਰੇ ਚੜ੍ਹਾਉਣਾ ਇਸਦੇ ਲੋਖੇ ਲੱਗਾ ਹੈ। ਇਸਤੋਂ ਪਹਿਲਾਂ ਦੀ ਸਾਰੀ ਫ਼ਿਲਾਸਫ਼ੀ ਚਿੰਤਨ-ਮੁੱਖੀ ਸੀ। ਜਿਵੇਂ ਕਿ ਬਾਰੂਚ ਸਪੀਨੌਜ਼ਾ ਨੇ ਕਿਹਾ ਸੀ, ਫ਼ਿਲਾਸਫ਼ਰ ਨੂੰ ਰੋਣਾ ਜਾਂ ਹੱਸਣਾ ਨਹੀਂ ਚਾਹੀਦਾ, ਸਗੋਂ ਸਿਰਫ਼ ਸਮਝਣਾ ਚਾਹੀਦਾ ਹੈ, ਅਰਥਾਤ, ਸਭ ਮੌਜੂਦ ਵਸਤਾਂ ਅਤੇ ਵਰਤਾਰਿਆਂ ਦੀ ਵਿਆਖਿਆ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਮਾਰਕਸਵਾਦੀ ਫ਼ਿਲਾਸਫ਼ੀ ਵੀ ਉਸਦੀ ਵਿਆਖਿਆ ਕਰਦੀ ਹੈ, ਜੋ ਮੋਜੂਦ ਹੈ, ਪਰ ਇਹ ਨਾਲ ਇਹ ਵੀ ਸਿਖਾਉਂਦੀ ਹੈ ਕਿ ਪੁਰਾਣੇ ਵਿਚ ਨਵੇਂ ਦੇ ਅੰਕੁਰਾਂ ਨੂੰ ਕਿਵੇਂ ਦੇਖਣਾ ਹੈ, ਵਿਕਾਸ ਵਿਚਲੇ ਮੁੱਖ ਰੁਝਾਣਾਂ ਨੂੰ, ਅਤੇ ਇਸਤਰ੍ਹਾਂ ਇਸ ਵਿਕਾਸ ਨੂੰ ਬਹਿਤਰ ਬਣਾਉਣ ਦੀਆਂ ਸੰਭਾਵਨਾਵਾਂ ਨੂੰ ਕਿਵੇਂ ਨਿਖੇੜਨਾ ਹੈ। "ਫ਼ਿਲਾਸਫਰਾਂ ਨੇ ਵਖੋ ਵਖਰੇ ਤਰੀਕਿਆਂ ਨਾਲ ਸੰਸਾਰ ਦੀ ਸਿਰਫ ਵਿਆਖਿਆ ਹੀ ਕੀਤੀ ਹੈ, ਪਰ ਗੱਲ ਇਸਨੂੰ ਬਦਲਣ ਦੀ ਹੈ", ਮਾਰਕਸ ਨੇ ਨੇ ਕਿਹਾ ਸੀ।* ਇਸਤਰ੍ਹਾਂ ਫ਼ਿਲਾਸਫ਼ੀ ਨੇ


————————————————————

*ਕਾਰਲ ਮਾਰਕਸ, "ਫ਼ਿਉਰਬਾਖ਼ ਬਾਰੇ ਥੀਸਸ", ਕਾਰਲ ਮਾਰਕਸ, ਫ਼ਰੈਡਰਿਕ ਏਂਗਲਜ਼, ਕਿਰਤ ਸੰਗ੍ਰਹਿ, ਸੈਂਚੀ ੫, ਪ੍ਰਗਤੀ ਪ੍ਰਕਾਸ਼ਨ , ਮਾਸਕੋ , ੧੯੭੬, ਸਫ਼ਾ ੫।

੨੬੩