ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/264

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੀ ਸਿਰਜਣਾ ਨੇ ਪ੍ਰਕਿਰਤੀ, ਸਮਾਜ, ਅਤੇ ਖੁਦ ਮਨੁੱਖ ਦੀ ਉਹਨਾਂ ਦੇ ਇਤਿਹਾਸਕ ਵਿਗਾਸ ਵਿਚ ਇਕਸਾਰ ਪਦਾਰਥਵਾਦੀ ਵਿਆਖਿਆ ਦਾ ਰਾਹ ਬਣਾਇਆ।

ਪਦਾਰਥਵਾਦੀ ਅਤੇ ਆਦਰਸ਼ਵਾਦੀ, ਦੌਹਾਂ ਹੀ ਤਰ੍ਹਾਂ ਦੇ ਪੂਰਵ-ਮਾਰਕਸੀ ਫ਼ਿਲਾਸਫ਼ਰਾਂ ਵਿਚ ਇਕ ਗੱਲ ਸਾਂਝੀ ਸੀ--ਉਹ ਇਤਿਹਾਸ ਨੂੰ ਮਨੁੱਖ ਦੇ ਵਿਚਾਰਾਂ, ਇੱਛਾਵਾਂ ਅਤੇ ਇੱਛਾਂ--ਸ਼ਕਤੀ ਦਾ ਹੋਲੀ ਹੋਲੀ ਸਾਕਾਰ ਹੋਣਾ ਸਮਝਦੇ ਸਨ, ਅਤੇ ਇਸਤਰ੍ਹਾਂ ਸਮਾਜਕ ਵਰਤਾਰਿਆਂ ਨੂੰ ਆਦਰਸ਼ਵਾਦੀ ਪੁਜੀਸ਼ਨਾਂ ਤੋਂ ਦੇਖਦੇ ਸਨ। ਮਾਰਕਸ ਅਤੇ ਏਂਗਲਜ਼ ਸਮਾਜਕ ਵਰਤਾਰਿਆਂ ਦੀ ਵਿਆਖਿਆ ਵਿਚ ਪਦਾਰਥਵਾਦ ਨੂੰ ਲਾਗੂ ਕਰਨ ਵਾਲੋਂ ਪਹਿਲੋਂ ਵਿਅਕਤੀ ਸਨ। ਆਦਰਸ਼ਵਾਦ ਨੂੰ ਇਸਦੀ ਅੰਤਮ ਸ਼ਰਨ, ਮਨੁੱਖਾ ਇਤਿਹਾਸ, ਵਿਚੋਂ ਕੱਢ ਦਿਤਾ ਗਿਆ। ਵਿਰੋਧ--ਵਿਕਾਸੀ ਪਦਾਰਥਵਾਦ ਦੀਆਂ ਠੌਸ ਨੀਹਾਂ ਉਤੇ ਉਸਰੀ ਮਾਰਕਸਵਾਦੀ ਫ਼ਿਲਾਸਫ਼ੀ ਵਿਚ ਹੁਣ ਨਵਾਂ ਭਾਗ ਸ਼ਾਮਲ ਹੋ ਗਿਆ ਸੀ--ਇਤਿਹਾਸਕ ਪਦਾਰਥਵਾਦ। ਲੈਨਿਨ ਲਿਖਦਾ ਹੈ: "ਮਾਰਕਸ ਦਾ ਇਤਿਹਾਸਕ ਪਦਾਰਥਵਾਦ ਵਿਗਿਆਨਕ ਚਿੰਤਨ ਵਿਚ ਇਕ ਮਹਾਨ ਪਰਾਪਤੀ ਸੀ। ਇਤਿਹਾਸ ਅਤੇ ਰਾਜਨੀਤੀ ਬਾਰੇ ਵਿਚਾਰਾਂ ਵਿਚ ਪਹਿਲਾਂ ਜਿਸ ਬੇਤਰਤੀਬੀ ਅਤੇ ਆਪਹੁਦਰੇਪਣ ਦਾ ਦੌਰ-ਦੌਰਾ ਸੀ, ਉਸਦੀ ਥਾਂ ਹੁਣ ਇਕਜੁੱਟ ਅਤੇ ਇਕਸੁਰ ਵਿਗਿਆਨਕ ਸਿਧਾਂਤ ਨੇ ਲੈ ਲਈ।..."*

ਵਿਰੋਧ-ਵਿਕਾਸੀ ਅਤੇ ਇਤਿਹਾਸਕ ਪਦਾਰਥਵਾਦ ਦੇ ਰੂਪ--ਧਾਰਨ ਨੇ ਫ਼ਿਲਾਸਫ਼ੀ ਵਿਚ ਆਏ ਇਨਕਲਾਬ ਦੇ ਦੂਜੇ ਲੱਛਣਾਂ ਨੂੰ ਵੀ ਨਿਰਧਾਰਿਤ ਕੀਤਾ। ਫ਼ਿਲਾਸਫ਼ੀ ਦੇ ਵਿਸ਼ੇ ਅਤੇ ਪ੍ਰਕਾਰਜਾਂ

————————————————————

*ਵ. ਇ. ਲੈਨਿਨ, "ਮਾਰਕਸਵਾਦ ਦੇ ਤਿੰਨ ਸੋਮੇ ਅਤੇ ਤਿੰਨ ਅੰਗ", ਕਿਰਤ ਸੰਗ੍ਰਹਿ, ਸੈਂਚੀ ੧੯, ਸਫ਼ਾ ੨੫।

੨੬੨