ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/263

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਨਾਸਤਕ ਸਿੱਟੇ ਕੱਢਣ ਦੀ ਕੋਸ਼ਿਸ਼ ਕਰਦੇ ਸਨ। ਪਰ, ਉਹਨਾਂ ਨੂੰ ਜਲਦੀ ਹੀ ਯਕੀਨ ਹੋ ਗਿਆ ਕਿ ਆਦਰਸ਼ਵਾਦ ਨਾਸਤਕ ਅਤੇ ਇਨਕਲਾਬੀ ਦਾਰਸ਼ਨਿਕ ਪਹੁੰਚ ਨਾਲ ਮੇਲ ਨਹੀਂ ਖਾਂਦਾ। ਇਸਲਈ ਉਹ ਫ਼ਿਉਰਬਾਖ਼ ਦੀ ਪਦਾਰਥਵਾਦੀ ਫ਼ਿਲਾਸਫ਼ੀ ਵਿਚ ਦਿਲਚਸਪੀ ਰੱਖਣ ਲੱਗ ਪਏ। ਪਰ ੧੮੪੫--੧੮੪੬ ਵਿਚ ਉਹਨਾਂ ਨੈ ਆਪਣੀ ਸਾਂਝੀ ਕਿਰਤ "ਜਰਮਨ ਵਿਚਾਰਧਾਰਾ" ਛਾਪੀ, ਜਿਸ ਵਿਚ ਨਾ ਸਿਰਫ਼ ਹੀਗਲ ਦੇ ਆਦਰਸ਼ਵਾਦ ਦੀ ਹੀ, ਸਗੋਂ ਫ਼ਿਉਰਬਾਖ਼ ਦੇ ਮਾਨਵ-ਵਿਗਿਆਨਕ, ਚਿੰਤਨਮੁਖ ਪਦਾਰਥਵਾਦ ਦੀ ਵੀ ਆਲੋਚਨਾ ਕੀਤਾ ਗਈ ਸੀ।

ਨਵੇਂ, ਪ੍ਰੋਲਤਾਰੀ ਸੰਸਾਰ ਦ੍ਰਿਸ਼ਟੀਕੋਨ ਨੂੰ ਵਿਸਥਾਰਣ ਦੇ ਨਾਲ ਨਾਲ, ਮਾਰਕਸ ਅਤੇ ਏਂਗਲਜ਼ ਨੇ ਪ੍ਰੋਲਤਾਰੀ ਪਾਰਟੀ ਕਾਇਮ ਕਰਨ ਵਿਚ ਸਹਾਇਤਾ ਕਰਨ ਵਾਸਤੇ ਅਮਲੀ ਇਨਕਲਾਬੀ ਸਰਗਰਮੀਆਂ ਦੀ ਵੀ ਅਗਵਾਈ ਕੀਤੀ। ੧੮੪੭ ਵਿਚ ਉਹਨਾਂ ਨੇ "ਕਮਿਊਨਿਸਟਾਂ ਦੀ ਲੀਗ" ਦੇ ਨਾਂ ਹੇਠ ਇਹੋ ਜਿਹੀ ਪਾਰਟੀ ਸਥਾਪਤ ਕੀਤੀ ਅਤੇ ਇਸਦਾ ਪ੍ਰੋਗਰਾਮ ਲਿਖਿਆ -- "ਕਮਿਊਨਿਸਟ ਪਾਰਟੀ ਦਾ ਮੈਨੀਫ਼ੈਸਟੋ" -- ਜਿਸਨੇ ਮਾਰਕਸਵਾਦੀ ਫ਼ਿਲਾਸਫ਼ੀ ਦੇ ਰੂਪ ਧਾਰਨ ਨੂੰ ਅੰਤਮ ਛੁਹਾਂ ਦਿਤੀਆਂ ਅਤੇ ਜਿਹੜਾ ਦਾਰਸ਼ਨਿਕ ਚਿੰਤਨ ਵਿਚ ਇਨਕਲਾਬ ਨੂੰ ਪੇਸ਼ ਕਰਦਾ ਸੀ। ਇਸ ਨਵੀਂ ਇਨਕਲਾਬੀ ਫ਼ਿਲਾਸਫ਼ੀ ਦੇ ਬੁਨਿਆਦੀ ਲੱਛਣ ਕੀ ਹਨ?

ਮਾਰਕਸ ਅਤੇ ਏਂਗਲਜ਼ ਸਭ ਤੋਂ ਪਹਿਲੇ ਵਿਅਕਤੀ ਸਨ, ਜਿਨ੍ਹਾਂ ਨੇ ਵਿਰੋਧ-ਵਿਕਾਸ ਅਤੇ ਪਦਾਰਥਵਾਦ ਨੂੰ ਇਕੋ ਸਮੁੱਚ ਵਿਚ ਸੁਮੇਲਣ ਦੀ ਲੋੜ ਉਤੇ ਜ਼ੋਰ ਦਿਤਾ। ਮਾਰਕਸਵਾਦ ਦੇ ਉਦਭਵ ਤੋਂ ਪਹਿਲਾਂ, ਵਿਰੋਧ-ਵਿਕਾਸ ਦਾ ਵਧੇਰੇ ਕਰਕੇ ਆਦਰਸ਼ਵਾਦੀ ਆਧਾਰ ਉਤੇ ਵਿਕਾਸ ਕੀਤਾ ਗਿਆ ਸੀ, ਅਤੇ ਪਦਾਰਥਵਾਦ ਅਧਿਆਤਮਵਾਦੀ ਸੀ। ਵਿਰੋਧ-ਵਿਕਾਸੀ ਪਦਾਰਥਵਾਦ

੨੬੧