ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/262

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਣੇ (੧੮੪੪), ਉਂਦੋਂ ਤੱਕ ਉਹ ਦੋਵੇਂ ਹੀ ਪ੍ਰੋਲਤਾਰੀਆਂ ਵਲੋਂ ਅਦਾ ਕੀਤੇ ਜਾਣ ਵਾਲੇ ਇਤਿਹਾਸਕ ਰੋਲ ਤੋਂ ਚੇਤੰਨ ਹੋ ਚੁੱਕੇ ਸਨ, ਰਾਜਸੀ ਘੋਲ ਵਿਚ ਵੀ ਉਹ ਕੋਈ ਸਿਖਾਂਦਰੂ ਨਹੀਂ ਸਨ, ਉਹ ਆਪਣੇ ਸਮੇਂ ਦੀਆਂ ਦਾਰਸ਼ਨਿਕ ਅਤੇ ਵਿਗਿਆਨਕ ਪਰਾਪਤੀਆਂ ਦਾ ਅਧਿਐਨ ਕਰ ਚੁੱਕੇ ਸਨ ਅਤੇ ਇਹਨਾਂ ਨੂੰ ਆਲੋਚਨਾਤਮਕ ਤੌਰ ਉਤੇ ਪਚਾ ਚੁੱਕੇ ਸਨ।

ਮਾਰਕਸਵਾਦੀ ਫ਼ਿਲਾਸਫ਼ੀ ਦੇ ਘੜੇ ਜਾਣ ਦੇ ਦੋ ਮੁੱਖ ਪੜਾਅ ਹਨ। ਪਹਿਲੇ ਪੜਾਅ ਵਿਚ ਉਹ ਸਮਾਂ ਆਉਂਦਾ ਹੈ ਜਦੋਂ ਮਾਰਕਸ ਅਤੇ ਏਂਗਲਜ਼ ਦੇ ਦਾਰਸ਼ਨਿਕ ਵਿਚਾਰ ਅਜੇ ਰੂਪ ਧਾਰ ਰਹੇ ਸਨ, ਅਤੇ ਜਦੋਂ ਉਹ ਆਦਰਸ਼ਵਾਦੀ ਅਤੇ ਇਨਕਲਾਬੀ--ਜਨਵਾਦੀ ਪੁਜ਼ੀਸ਼ਨਾਂ ਤੋਂ ਸੰਬਾਦਕ ਅਤੇ ਇਤਿਹਾਸਕ ਪਦਾਰਥਵਾਦ ਦੀਆਂ ਅਤੇ ਵਿਗਿਆਨਕ ਕਮਿਊਨਿਜ਼ਮ ਦੀਆਂ ਪੁਜ਼ੀਸ਼ਨਾਂ ਵੱਲ ਗਏ। ਇਹ ਪੜਾਅ ੧੮੪੪ ਵਿਚ ਖ਼ਤਮ ਹੋ ਗਿਆ। ਦਜੇ ਪੜਾਅ ਉਤੇ, ਜਾਂ ਪਰੌਢ ਮਾਰਕਸਵਾਦ ਦੇ ਦੌਰ ਵਿਚ, ਸੰਬਾਦਕ ਅਤੇ ਇਤਿਹਾਸਿਕ ਵਿਸਥਾਰੀਆਂ ਗਈਆਂ।

ਇਸਤੋਂ ਪਹਿਲਾਂ ਕਿ ਮਾਰਕਸ ਅਤੇ ਏਂਗਲਜ਼ ਐਸਾ ਸਿਧਾਂਤ ਸਿਰਜਣ ਵਿਚ ਸਫ਼ਲ ਹੋਏ, ਜਿਹੜਾ ਫ਼ਿਲਾਸਫ਼ੀ ਵਿਚ ਮੋੜਾ ਲਿਆਉਣ ਵਾਲਾ ਨੁਕਤਾ ਬਣਿਆ, ਉਹਨਾਂ ਨੂੰ ਮੁਸ਼ਕਲ ਪੈਂਡਾ ਮਾਰਨਾ ਪਿਆ। ਸ਼ੁਰੂ ਤੋਂ ਹੀ ਉਹ ਇਨਕਲਾਬੀ ਜਨਵਾਦੀ ਸਨ ਜਵਾਨੀ ਵਿਚ ਉਹ ਦੋਵੇਂ ਹੀ ਕਲਾਸੀਕਲ ਜਰਮਨ ਫ਼ਿਲਾਸਫ਼ੀ ਦਾ, ਖ਼ਾਸ ਕਰਕੇ ਹੀਗਲ ਦੀ ਵਸਤੂਪਰਕ ਆਦਰਸ਼ਵਾਦ ਦੀ ਫ਼ਿਲਾਸਫ਼ੀ ਦਾ, ਸਤਿਕਾਰ ਕਰਦੇ ਰਹੇ ਸਨ। ਉਹ ਹੀਗਲ ਦੀ ਫ਼ਿਲਾਸਫ਼ੀ ਦੇ ਖੱਬ-ਪੱਖੀ ਸਮਰਥਕਾਂ (ਯੁਵਕ ਹੀਗਲਵਾਦੀਆਂ) ਦੇ ਹਿਮਾਇਤੀ ਰਹੇ ਸਨ, ਜਿਹੜੇ ਇਸ ਫ਼ਿਲਾਸਫ਼ੀ ਤੋਂ ਇਨਕਲਾਬੀ

੨੬੦