ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/261

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮਾਰਕਸ ਦੀ ਪ੍ਰਤਿਭਾ", ਉਸਨੇ ਲਿਖਿਆ ਸੀ, "ਬਿਲਕੂਲ ਇਸੇ ਵਿਚ ਹੈ ਕਿ ਉਸਨੇ ਮਨੁੱਖਤਾ ਦੇ ਸਿਰਕੱਢ ਦਿਮਾਗ਼ਾਂ ਵਲੋਂ ਪਹਿਲਾਂ ਹੀ ਉਠਾਏ ਜਾ ਚੁੱਕੇ ਸਵਾਲਾਂ ਦਾ ਜਵਾਬ ਦਿਤਾ।"*

ਮਾਰਕਸਵਾਦ ਕਾਰਲ ਮਾਰਕਸ (੧੮੧੮-੧੮੮੩) ਅਤੇ ਫ਼ਰੈਡਰਿਕ ਏਂਗਲਜ਼ (੧੮੨੦-੧੮੯੫) ਵਲੋਂ ਸਿਰਜਿਆ ਗਿਆ; ਸੰਸਾਰ ਇਤਿਹਾਸ ਵਿਚ ਉਹਨਾਂ ਦੇ ਨਾਂ ਹਮੇਸ਼ਾ ਹੀ ਇਕ ਥਾਂ ਜੁੜੇ ਰਹਿਣਗੇ। ਉਹ ਜਨਮ ਤੋਂ ਪ੍ਰੋਲਤਾਰੀ ਨਹੀਂ ਸਨ; ਤਾਂ ਫਿਰ ਇਹ ਕਿਵੇਂ ਵਾਪਰਿਆ ਕਿ ਉਹ, ਜਰਮਨ ਸਮਾਜ ਦੇ ਵਿਸ਼ੇਸ਼ਾਧਿਕਾਰਾਂ ਵਾਲੇ ਤਬਕਿਆਂ ਦੇ ਜੰਮੇਂ ਜਾਏ (ਮਾਰਕਸ ਦਾ ਪਿਤਾ ਪ੍ਰਸਿੱਧ ਵਕੀਲ ਸੀ ਅਤੇ ਏਂਗਲਜ਼ ਦਾਂ ਪਿਤਾ ਕਪੜਾ ਫ਼ੈਕਟਰੀ ਦਾ ਮਾਲਕ ਸੀ) ਮਜ਼ਦੂਰ ਜਮਾਤ ਦੇ ਹਿੱਤਾਂ ਦੀ ਆਵਾਜ਼ ਬਣੇ?

ਤੇਜ਼ ਹੋ ਰਹੇ ਜਮਾਤੀ ਘੋਲਾਂ ਦੇ ਸਮੇਂ ਵਿਚ ਬ੍ਰਜੂਆ ਸਮਾਜ ਖੇਰੂੰ-ਖੇਰੂੰ ਹੋਣ ਲੱਗ ਪੈਂਦਾ ਹੈ, ਅਤੇ ਹਾਕਮ ਜਮਾਤ ਦਾ ਛੋਟਾ ਜਿਹਾ ਹਿੱਸਾ ਇਸਨੂੰ ਤਿਆਗ ਦੇਂਦਾ ਹੈ, ਇਨਕਲਾਬੀ ਜਮਾਤ ਦੀ ਧਿਰ ਲੈਣ ਲੱਗ ਪੈਂਦਾ ਹੈ, ਜਿਸਦਾ ਕਿ ਭਵਿੱਖ ਹੁੰਦਾ ਹੈ। ਪਰ ਇਹ ਤਬਦੀਲੀ ਆਪਣੇ ਆਪ ਨਹੀਂ ਵਾਪਰ ਜਾਂਦੀ, ਇਹ ਬਹੁਤ ਗ੍ਰੰਝਲਦਾਰ ਅਤੇ ਕਠਿਨ ਹੁੰਦੀ ਹੈ। ਹਰ ਕੋਈ ਇਹੋ ਜਿਹੀ ਤਬਦੀਲੀ ਕਰਨ ਦੇ ਸਮਰੱਥ ਨਹੀਂ ਹੁੰਦਾ, ਇਸ ਵਾਸਤੇ ਬਹੁਤ ਜ਼ਿਆਦਾ ਇੱਛਾ-ਸ਼ਕਤੀ ਅਤੇ ਹਿੰਮਤ ਚਾਹੀਦੀ ਹੈ, ਅਤੇ ਜਨਮ ਤੋਂ ਹੀ ਜਿਸ ਸ਼ਰੇਣੀ ਨਾਲ ਕੋਈ ਸੰਬੰਧਤ ਰਿਹਾ ਹੋਵੇ, ਉਸਦਾ ਸੰਸਾਰ ਦ੍ਰਿਸ਼ਟੀਕੋਨ ਛੱਡਣ ਦੀ ਯੌਗਤਾਂ ਹੋਣੀ ਚਾਹੀਦੀ ਹੈ।

ਜਦੋਂ ਮਾਰਕਸ ਅਤੇ ਏਂਗਲਜ਼ ਸਹਿਯੋਗੀ ਅਤੇ ਪੱਕੇ ਮਿੱਤਰ

————————————————————

  • ਵ.ਇ. ਲੈਨਿਨ, "ਮਾਰਕਸਵਾਦ ਦੈ ਤਿੰਨ ਸੌਮੇ ਅਤੇ ਤਿੰਨ ਅੰਗ", ਕਿਰਤ ਸੰਗ੍ਰਹਿ, ਸੈਂਚੀ ੧੯, ਸਫ਼ਾ ੨੩।

੨੫੯