ਪੰਨਾ:ਫ਼ਿਲਾਸਫ਼ੀ ਕੀ ਹੈ? - ਗ. ਕਿਰਿਲੈਨਕੋ, ਲ. ਕੋਰਸ਼ੁਨੇਵਾ - ਗੁਰਬਖ਼ਸ਼ ਸਿੰਘ ਫ਼ਰੈਂਕ.pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਯੂਨਾਨੀ ਕਰਾਮਾਤ"

ਕੁਝ _ਸਾਇੰਸਦਾਨਾਂ ਦੀ ਰਾਇ ਇਹ ਹੈ ਕਿ ਬੇਹੱਦ ਵੰਨ-ਸੁਵੰਨੇ ਧਰਤ-ਦ੍ਰਿਸ਼ ਅਤੇ ਸੁਖਾਵੇਂ ਪੌਣ-ਪਾਣੀ ਦਾ ਅਸਾਧਾਰਨ ਤੌਰ ਉਤੇ ਇਕਸੁਰ ਸੁਮੋਲ ਹੀ ਸੀ ਜਿਸਨੇ ਹੈਲੇਨਾ-ਵਾਸੀਆਂ ਦਾ ਚਿੰਤਨਸ਼ੀਲਤਾ ਵੱਲ ਰੁਝਾਣ ਬਣਾਇਆ। ਬੇਸ਼ਕ ਕੁਦਰਤੀ ਅੰਜ਼ਾਂ ਨੇ "ਯੂਨਾਨੀ ਕਰਾਮਾਤ" ਨੂੰ ਜਨਮ ਦੇਣ ਵਿਚ ਆਪਣਾ ਨਿਸਚਿਤ ਰੌਲ ਅਦਾ ਕੀਤਾ ਹੈ, ਪਰ ਇਸਤਰ੍ਹਾਂ ਨਾਲ ਨਹੀਂ ਜਿਸਤਰ੍ਹਾਂ ਸੁਝਾਅ ਦਿਤਾ ਗਿਆ ਹੈ।

ਯੂਨਾਨ ਵਿਚ, ਭੂਮੀ-ਦ੍ਰਿਸ਼ ਦੀ ਭਾਰੀ ਵੰਨ-ਸੁਵੰਨਤਾ ਨੇ, ਜਲ-ਮਾਰਗਾਂ ਅਤੇ ਖਣਿਜ ਧਨ ਦੀ ਹੋਂਦ ਨੇ ਉਤਪਾਦਨ ਦੇ ਤੇਜ਼ ਵਾਧੇ ਵਿਚ ਸਹਾਇਤਾ ਕੀਤੀ। ਈਸਾ ਮਸੀਹ ਤੋਂ ਇਕ ਹਜ਼ਾਰ ਸਾਲ ਪਹਿਲਾਂ -- ਜਦੋਂ ਫ਼ਿਲਾਸਫ਼ੀ ਨੇ ਰੂਪ, ਧਾਰਨਾ ਸ਼ੁਰੂ ਕੀਤਾ--ਦੇ ਸਮੇਂ ਨੂੰ ਲੋਹੇ ਦਾ ਯੁਗ ਕਿਹਾ ਜਾਂਦਾ ਹੈ (ਇਸਤੋਂ ਪਹਿਲਾਂ ਦੇ ਕਾਂਸੀ ਦੇ ਯੁਗ ਤੋਂ ਵਿਲੱਖਣ)। ਯੂਨਾਨ ਅਤੇ ਧਾਤ ਨੂੰ ਢਾਲ ਕੇ ਸਾਫ਼ ਕਰਨ ਦੇ ਕਈ ਤਰੀਕੇ ਲੱਭ ਲਏ ਗਏ ਸਨ। ਫ਼ਸਲਾਂ ਵਿਚ ਵਾਧਾ ਹੋ ਗਿਆ ਸੀ ਅੱਤ ਦਸਤਕਾਰੀਆਂ ਪ੍ਰਫੁੱਲਤ ਰੋ ਚੁੱਕੀਆਂ ਸਨ। ਮਨੁੱਖ, ਇਕਤਰ੍ਹਾਂ ਨਾਲ, "ਦੂਜੀ ਪ੍ਰਕਿਰਤੀ" --ਸ਼ਹਿਰਾਂ ਦੀ ਦੁਨੀਆਂ, ਗਰਮ ਘਰ, ਆਰਾਮਦੇਹ ਕਪੜੇ ਅਤੇ ਉਪਜਾਊ ਖੇਤ--ਸਿਰਜਣ ਲਈ ਆਪਣੇ ਹੱਥ ਵਰਤ ਰਿਹਾ ਸੀ। ਇਹ ਸਭ ਕੁਝ ਉਸਨੂੰ `ਅਛੌਹ ਪ੍ਰਕਿਰਤੀ ਤੋਂ ਵੱਖ ਵੀ ਕਰਦਾ ਸੀ ਅਤੇ ਬਚਾਉਂਦਾ ਵੀ ਸੀ।

ਪ੍ਰਕਿਰਤੀ ਨੂੰ ਜਿਉ ਜਿਉ” ਮਨੁੱਖ ਤੋਂ ਦੂਰ ਕੀਤਾ ਜਾ ਰਿਹਾ ਸੀ, ਤਿਉਂ ਤਿਉਂ ਉਸਦੀ ਚੇਤਨਾ ਵਿਚੋਂ ਇਸਦੇ ਠੌਸ ਲੱਛਣ ਖ਼ਤਮ ਹੂੰਦੇ ਜਾ ਰਹੇ ਸਨ ਅਤੇ ਇਹ ਉਸਲਈ ਇਕ

੨੪